ਜਲੰਧਰ, 27 ਅਕਤੂਬਰ (ਦਵਿੰਦਰ)- ਭਾਰਤੀ ਪੁਰਸ਼ ਹਾਕੀ ਟੀਮ ਨੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਵਿਚ ਬੰਗਲਾਦੇਸ਼ ਨੂੰ 13-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਮਨਦੀਪ ਸਿੰਘ ਨੇ ਸ਼ਾਨਦਾਰ ਹੈਟ੍ਰਿਕ ਬਣਾਈ ਜਦੋਂ ਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ।
ਇੰਡੀਆ ਦੇ ਖਿਡਾਰੀ ਹਰਮਨਪ੍ਰੀਤ, ਮਨਦੀਪ ਅਤੇ ਕੋਚ ਦਾ ਕਹਿਣਾ ਕਿ ਟੀਮ ਇੰਡੀਆ ਦੇ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਮਨਪ੍ਰੀਤ ਦੀ ਕਮੀ ਜ਼ਰੂਰ ਖਲੀ ਪਰ ਇੰਡੀਆ ਦੇ ਵਲੋਂ ਵਧੀਆ ਖੇਡਿਆ ਗਿਆ।
ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਟੀਮ ਨੂੰ ਅੰਡਰਸਟਿਮੇਟ ਨਹੀਂ ਕਰਦੇ ਸਾਡੇ ਲਈ ਸਾਰੀਆਂ ਟੀਮਾਂ ਵਧੀਆ ਖੇਡ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਦੇ ਵਿਚ ਵੀ ਇੰਡੀਆ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਜਾਵੇਗਾ।