24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਤਪਾ ਖੇਤਰ ਵਿਚ ਆਇਆ ਮੀਂਹ ਅਤੇ ਝੱਖੜ

ਤਪਾ ਮੰਡੀ (ਬਰਨਾਲਾ),11 ਜੂਨ (ਵਿਜੇ ਸ਼ਰਮਾ)- ਮਾਲਵਾ ਦੇ ਤਪਾ ਖੇਤਰ ਅੰਦਰ ਚਲੇ ਤੇਜ਼ ਝੱਖੜ...

Ad Position 21
No active advertisement
ਅਜੀਤ ਡੈਸਕ 11-06-2026

ਤਪਾ ਮੰਡੀ (ਬਰਨਾਲਾ),11 ਜੂਨ (ਵਿਜੇ ਸ਼ਰਮਾ)- ਮਾਲਵਾ ਦੇ ਤਪਾ ਖੇਤਰ ਅੰਦਰ ਚਲੇ ਤੇਜ਼ ਝੱਖੜ ਕਾਰਨ ਦਰਖਤਾਂ ਦਾ ਕਾਫੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ ਇਥੋਂ ਤੱਕ ਕਿ ਇਲਾਕੇ ਦੇ ਇਤਿਹਾਸਕ ਅਸਥਾਨ ਬਾਬਾ ਸਖਾਨੰਦ ਬਾਬਾ ਮੱਠ ਵਿਖੇ ਇੱਕ ਕਾਫੀ ਪੁਰਾਣਾ ਬਨ ਦਾ ਦਰੱਖ਼ਤ ਟੁੱਟ ਕੇ ਡਿੱਗ ਪਿਆ ਜਿਸ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਮੁਤਾਬਕ ਸ਼ਾਮ ਨੂੰ ਚਲੇ ਤੇਜ਼ ਝੱਖੜ ਕਾਰਨ ਤਪਾ ਤੋਂ ਮਹਿਤਾ ਵਾਲੇ ਰਸਤੇ ਤੇ ਕਈ ਦਰੱਖ਼ਤ ਟੁੱਟ ਕੇ ਡਿੱਗ ਪਏ ਇਸ ਤੋਂ ਇਲਾਵਾ ਖੇਤਰ ਅੰਦਰ ਹੋਰ ਕਈ ਥਾਵਾਂ ਤੇ ਕਾਫੀ ਵੱਡੇ ਦਰੱਖ਼ਤ ਤੇ ਝੱਖੜ ਕਾਰਨ ਡਿੱਗ ਪਏ। ਇਸੇ ਨਾਲ ਹੀ ਤਪਾ ਦੇ ਇਤਿਹਾਸਿਕ ਸਥਾਨ ਬਾਬਾ ਮੱਠ ਵਿਖੇ ਇਕ ਕਾਫੀ ਪੁਰਾਣਾ ਬਨ ਦਾ ਦਰਖਤ ਟੁੱਟ ਕੇ ਡਿੱਗ ਪਿਆ ਪਰ ਉਸ ਸਮੇਂ ਤੇ ਹਨੇਰੀ ਕਾਰਨ ਕੋਈ ਵੀ ਸ਼ਰਧਾਲੂ ਬਾਬਾ ਮੱਠ ਅੰਦਰ ਨਹੀਂ ਸੀ। ਤੇਜ਼ ਝੱਖੜ ਕਾਰਨ ਦਰੱਖਤਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਖੇਤਰ 'ਚ ਤੇਜ਼ ਹਨੇਰੀ ਝੱਖੜ ਨੇ ਮਚਾਈ ਤਬਾਹੀ ਅਗਲੀ ਖ਼ਬਰ ਰਾਮਾ ਮੰਡੀ ਇਲਾਕੇ ਵਿਚ ਤੇਜ਼ ਹਨੇਰੀ ਤੋਂ ਬਾਅਦ ਭਾਰੀ ਮੀਂਹ ਅਤੇ ਗੜੇਮਾਰੀ ਪਈ
Ad Position 24