23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

'ਵੋਟ ਚੋਰੀ' ਤੇ 'ਸਰਕਾਰ ਚੋਰੀ' ਤੋਂ ਬਾਅਦ ਰਾਹੁਲ ਵਲੋਂ ਭਾਜਪਾ 'ਤੇ 'ਸੀਟ ਚੋਰੀ' ਦੇ ਦੋਸ਼

ਨਵੀਂ ਦਿੱਲੀ, 11 ਜੂਨ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ 'ਐਕਸ' 'ਤੇ ਇਕ ਪੋਸਟ 'ਚ ਦੋਸ਼ ਲਗਾਏ ਕਿ 'ਵੋਟ ਚੋਰੀ' ਤੇ 'ਸਰਕਾਰ ਚੋਰੀ' ਦੇ ਬਾਅਦ ਭਾਜਪਾ ਨੇ ਹੁਣ ਰਾਜ ਸਭਾ ਚੋਣਾਂ 'ਚ 'ਸੀਟ ਚੋਰੀ' ਕੀਤੀ ਹੈ ਤੇ ਸੱਤਾਧਾਰੀ ਪਾਰਟੀ ਦੀ ਚੋਣ ਕਮਿਸ਼ਨ ਨਾਲ ਗੰਢ-ਤੁਪ ਨੇ ਮੁਕਾਬਲੇ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ | ਰਾਹੁਲ ਗਾਂਧੀ ਦਾ ਇਹ ਬਿਆਨ ਚੋਣ ਕਮਿਸ਼ਨ ਦੁਆਰਾ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਰਾਜ ਸਭਾ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕਰਨ ਦੇ ਬਾਅਦ ਆਇਆ | ਉਨ੍ਹਾਂ ਦਾਅਵਾ ਕੀਤਾ ਕਿ ਨਟਰਾਜਨ ਨੇ ਸਾਰੇ ...

Ad Position 21
No active advertisement
ਅਜੀਤ ਡੈਸਕ 12-06-2026

ਨਵੀਂ ਦਿੱਲੀ, 11 ਜੂਨ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ 'ਐਕਸ' 'ਤੇ ਇਕ ਪੋਸਟ 'ਚ ਦੋਸ਼ ਲਗਾਏ ਕਿ 'ਵੋਟ ਚੋਰੀ' ਤੇ 'ਸਰਕਾਰ ਚੋਰੀ' ਦੇ ਬਾਅਦ ਭਾਜਪਾ ਨੇ ਹੁਣ ਰਾਜ ਸਭਾ ਚੋਣਾਂ 'ਚ 'ਸੀਟ ਚੋਰੀ' ਕੀਤੀ ਹੈ ਤੇ ਸੱਤਾਧਾਰੀ ਪਾਰਟੀ ਦੀ ਚੋਣ ਕਮਿਸ਼ਨ ਨਾਲ ਗੰਢ-ਤੁਪ ਨੇ ਮੁਕਾਬਲੇ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ | ਰਾਹੁਲ ਗਾਂਧੀ ਦਾ ਇਹ ਬਿਆਨ ਚੋਣ ਕਮਿਸ਼ਨ ਦੁਆਰਾ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਰਾਜ ਸਭਾ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕਰਨ ਦੇ ਬਾਅਦ ਆਇਆ | ਉਨ੍ਹਾਂ ਦਾਅਵਾ ਕੀਤਾ ਕਿ ਨਟਰਾਜਨ ਨੇ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ, ਕੋਈ ਲੰਬਿਤ ਮਾਮਲਾ ਨਹੀਂ ਸੀ | ਝਾਰਖੰਡ 'ਚ ਭਾਜਪਾ ਸਮਰਥਿਤ ਆਜ਼ਾਦ ਰਾਜ ਸਭਾ ਉਮੀਦਵਾਰ ਪਰਿਮਲ ਨਾਥਵਾਨੀ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਉਨ੍ਹਾਂ ਫਾਰਮ 'ਚ ਆਪਣਾ ਨਾਂਅ ਹੀ ਗਲਤ ਲਿਖਿਆ ਸੀ ਤੇ ਕਈ ਜ਼ਰੂਰੀ ਜਾਣਕਾਰੀਆਂ ਨਹੀਂ ਦਿੱਤੀਆਂ ਸਨ, ਫਿਰ ਵੀ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਸਭ ਕੁਝ ਠੀਕ ਕਰਨ ਲਈ ਸਮਾਂ ਦਿੱਤਾ | ਕਾਂਗਰਸ ਨੇ ਨਟਰਾਜਨ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ, ਜੋ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ |

 

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਅੱਜ ਕਰੇਗੀ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਹੋਣ ਦੇ ਮਾਮਲੇ ਦੀ ਸੁਣਵਾਈ ਅਗਲੀ ਖ਼ਬਰ ਭਾਰਤੀ ਅੰਬਾਂ ਦੀ ਆਮਦ 'ਤੇ ਕੋਈ ਪਾਬੰਦੀ ਨਹੀਂ-ਨਿਪਾਲ ਨੇ ਬਦਲੇ ਸੁਰ
Ad Position 24