21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

24 ਰਾਜ ਸਭਾ ਮੈਂਬਰ ਬਿਨਾਂ ਵਿਰੋਧ ਚੁਣੇ ਗਏ ਐੱਨ.ਡੀ.ਏ. ਦੋ-ਤਿਹਾਈ ਬਹੁਮਤ ਨੇੜੇ

ਨਵੀਂ ਦਿੱਲੀ, 12 ਜੂਨ (ਯੂ.ਐੱਨ.ਆਈ.)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ 10 ਸੂਬਿਆਂ ਤੋਂ ਰਾਜ ਸਭਾ ਲਈ ਬਿਨਾਂ ਵਿਰੋਧ ਚੁਣੇ ਗਏ 24 ਆਗੂਆਂ 'ਚ ਸ਼ਾਮਿਲ ਹਨ। ਵੀਰਵਾਰ ਨੂੰ 27 ਰਾਜ ਸਭਾ ਸੀਟਾਂ 'ਚੋਂ 24 ਦਾ ਫੈਸਲਾ ਹੋ ਗਿਆ; ਐੱਨ.ਡੀ.ਏ. ਉਮੀਦਵਾਰਾਂ ਨੇ ਬਿਨਾਂ ਵਿਰੋਧ 19 ਸੀਟਾਂ ਜਿੱਤੀਆਂ ਤੇ ਕਾਂਗਰਸ ਨੇ ਪੰਜ ਸੀਟਾਂ ਹਾਸਿਲ ਕੀਤੀਆਂ। ਝਾਰਖੰਡ ਵਿੱਚ ਦੋ ਅਤੇ ਮਿਜ਼ੋਰਮ ਵਿੱਚ ਇੱਕ ਸੀਟ ਲਈ ਚੋਣਾਂ 18 ਜੂਨ ਨੂੰ ਹੋਣਗੀਆਂ। ਮੱਧ ਪ੍ਰਦੇਸ਼ ਵਿੱਚ, ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰਿਟਰਨਿੰਗ ਅਫ਼ਸਰ ....

Ad Position 21
No active advertisement
ਅਜੀਤ ਡੈਸਕ 13-06-2026

ਨਵੀਂ ਦਿੱਲੀ, 12 ਜੂਨ (ਯੂ.ਐੱਨ.ਆਈ.)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ 10 ਸੂਬਿਆਂ ਤੋਂ ਰਾਜ ਸਭਾ ਲਈ ਬਿਨਾਂ ਵਿਰੋਧ ਚੁਣੇ ਗਏ 24 ਆਗੂਆਂ 'ਚ ਸ਼ਾਮਿਲ ਹਨ। ਵੀਰਵਾਰ ਨੂੰ 27 ਰਾਜ ਸਭਾ ਸੀਟਾਂ 'ਚੋਂ 24 ਦਾ ਫੈਸਲਾ ਹੋ ਗਿਆ; ਐੱਨ.ਡੀ.ਏ. ਉਮੀਦਵਾਰਾਂ ਨੇ ਬਿਨਾਂ ਵਿਰੋਧ 19 ਸੀਟਾਂ ਜਿੱਤੀਆਂ ਤੇ ਕਾਂਗਰਸ ਨੇ ਪੰਜ ਸੀਟਾਂ ਹਾਸਿਲ ਕੀਤੀਆਂ। ਝਾਰਖੰਡ ਵਿੱਚ ਦੋ ਅਤੇ ਮਿਜ਼ੋਰਮ ਵਿੱਚ ਇੱਕ ਸੀਟ ਲਈ ਚੋਣਾਂ 18 ਜੂਨ ਨੂੰ ਹੋਣਗੀਆਂ। ਮੱਧ ਪ੍ਰਦੇਸ਼ ਵਿੱਚ, ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰਿਟਰਨਿੰਗ ਅਫ਼ਸਰ ਵਲੋਂ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਭਾਜਪਾ ਨੇ ਤਿੰਨੋਂ ਸੀਟਾਂ ਬਿਨਾਂ ਵਿਰੋਧ ਜਿੱਤ ਲਈਆਂ। ਚੋਣ ਕਮਿਸ਼ਨ ਨੇ ਭਾਜਪਾ ਦੇ ਰਜਨੀਸ਼ ਅਗਰਵਾਲ, ਤਰੁਣ ਚੁੱਘ ਅਤੇ ਮਹੇਸ਼ ਕੇਵਟ ਨੂੰ ਬਿਨਾਂ ਵਿਰੋਧ ਚੋਣ ਦੇ ਸਰਟੀਫਿਕੇਟ ਜਾਰੀ ਕੀਤੇ, ਜਦੋਂ ਕਿ ਨਟਰਾਜਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਨਟਰਾਜਨ ਦੀ ਰਾਜ ਸਭਾ ਨਾਮਜ਼ਦਗੀ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਅਦਾਲਤਾਂ ਚੱਲ ਰਹੀ ਚੋਣ ਪ੍ਰਕਿਰਿਆ ਵਿੱਚ ਦਖਲ ਨਹੀਂ ਦੇ ਸਕਦੀਆਂ ਅਤੇ ਉਨ੍ਹਾਂ ਲਈ ਇੱਕੋ-ਇੱਕ ਵਿਕਲਪ ਬਚਦਾ ਹੈ ਕਿ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣ ਪਟੀਸ਼ਨ ਦਾਇਰ ਕੀਤੀ ਜਾਵੇ। ਇਨ੍ਹਾਂ ਨਵੇਂ ਚੁਣੇ ਗਏ ਮੈਂਬਰਾਂ ਦੇ ਨਾਲ ਰਾਜ ਸਭਾ ਵਿੱਚ ਐੱਨ.ਡੀ.ਏ. ਦੀ ਤਾਕਤ ਲਗਭਗ 149 ਸੀਟਾਂ ਤੱਕ ਵਧਣ ਦਾ ਅਨੁਮਾਨ ਹੈ, ਜਿਸ ਨਾਲ 245 ਮੈਂਬਰੀ ਉੱਚ ਸਦਨ ਵਿੱਚ ਇਸ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਟੀ.ਡੀ.ਪੀ. ਅਤੇ ਜੇ.ਡੀ.(ਯੂ) ਵਰਗੇ ਸਹਿਯੋਗੀ, ਨਾਮਜ਼ਦ ਅਤੇ ਸੁਤੰਤਰ ਮੈਂਬਰਾਂ ਦੇ ਸਮਰਥਨ ਨਾਲ ਸੱਤਾਧਾਰੀ ਗੱਠਜੋੜ ਦੋ-ਤਿਹਾਈ ਬਹੁਮਤ ਦੇ ਅੰਕੜੇ ਦੇ ਨੇੜੇ ਪਹੁੰਚ ਰਿਹਾ ਹੈ। ਇਸ ਨਾਲ ਮਹੱਤਵਪੂਰਨ ਵਿਧਾਨਕ ਉਪਾਅ ਅਤੇ ਸੰਵਿਧਾਨਕ ਸੋਧ ਬਿੱਲ ਪਾਸ ਕਰਨ ਦੀ ਇਸਦੀ ਯੋਗਤਾ ਮਜ਼ਬੂਤ ਹੋਵੇਗੀ, ਜਿਸ ਲਈ ਵਿਸ਼ੇਸ਼ ਬਹੁਮਤ ਦੀ ਲੋੜ ਹੁੰਦੀ ਹੈ। ਝਾਰਖੰਡ ਵਿੱਚ ਦੋ ਰਾਜ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ, ਜਿਨ੍ਹਾਂ ਵਿੱਚ ਤਿੰਨ ਉਮੀਦਵਾਰ ਮੈਦਾਨ ਵਿੱਚ ਹਨ: ਜੇ.ਐੱਮ.ਐੱਮ. ਦੇ ਬੈਦਿਆਨਾਥ ਰਾਮ, ਕਾਂਗਰਸ ਉਮੀਦਵਾਰ ਪ੍ਰਣਵ ਝਾਅ ਅਤੇ ਆਜ਼ਾਦ ਉਮੀਦਵਾਰ ਪਰਿਮਲ ਨਾਥਵਾਨੀ (ਭਾਜਪਾ ਦੁਆਰਾ ਸਮਰਥਤ) ਮਿਜ਼ੋਰਮ ਦੀ ਇਕਲੌਤੀ ਰਾਜ ਸਭਾ ਸੀਟ ਲਈ, ਕੇ. ਲਾਲਤਲੁਆਂਗਕੀਮਾ ਅਤੇ ਮੁੱਖ ਵਿਰੋਧੀ ਧਿਰ ਮਿਜ਼ੋ ਨੈਸ਼ਨਲ ਫਰੰਟ (ਐੱਮ ਐੱਨ ਐੱਫ) ਦੇ ਉਮੀਦਵਾਰ ਜੋਥਨਸਾਂਗੀ ਹਮਾਰ ਮੈਦਾਨ ਵਿੱਚ ਹਨ।

Ad Position 22
No active advertisement
ਪਿਛਲੀ ਖ਼ਬਰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026-ਇੰਗਲੈਂਡ ਦੇ ਸ੍ਰੀਲੰਕਾ ਨੂੰ ਦਿੱਤਾ 220 ਦੌੜਾਂ ਦਾ ਟੀਚਾ ਅਗਲੀ ਖ਼ਬਰ ਮਮਤਾ ਬੈਨਰਜੀ ਖ਼ਿਲਾਫ਼ ਇਕ ਹੋਰ ਐੱਫ.ਆਈ.ਆਰ. ਦਰਜ
Ad Position 24