ਐਡਮਿੰਟਨ, 12 ਜੂਨ (ਦਰਸ਼ਨ ਸਿੰਘ ਜਟਾਣਾ)-ਇਕ ਪੰਜਾਬੀ ਨੌਜਵਾਨ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਕੀਤੀ ਹੱਤਿਆ ਨੇ ਪੰਜਾਬੀ ਭਾਈਚਾਰੇ ਵਿਚ ਇਕ ਵਾਰ ਫੇਰ ਚਰਚਾ ਛੇੜ ਦਿੱਤੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਇੰਦਰ ਸਿੰਘ ਪੜ੍ਹਾਈ ਦੇ ਅਧਾਰ 'ਤੇ ਕੈਨੇਡਾ ਆਇਆ ਸੀ, ਜਿਥੇ ਉਸ ਨੂੰ ਤਿੰਨ ਸਾਲ ਦਾ ਵਰਕ ਪਰਮਿਟ ਮਿਲਿਆ ਸੀ ਅਤੇ ਉਹ ਬਜਰੀ ਸੀਮਿੰਟ ਪਾਉਣ ਵਾਲੇ ਇਕ ਵਿਅਕਤੀ ਨਾਲ ਕੰਮ ਕਰਦਾ ਸੀ | ਬੀਤੇ ਕੱਲ੍ਹ ਉਹ ਆਪਣੇ ਦੋਸਤਾਂ ਨਾਲ ਇਕ ਜਗ੍ਹਾ 'ਤੇ ਘੁੰਮਣ ਜਾ ਰਿਹਾ ਸੀ ਕਿ ਰਸਤੇ ਵਿਚ ਇਕ ਵੱਡੇ ਟਰੱਕ ਨੇ ਉਨ੍ਹਾਂ ਨੂੰ ਇਸ਼ਾਰਾ ਕੀਤਾ ਤਾਂ ਇੰਦਰ ਸਿੰਘ ਨੇ ਵੀ ਇਸ਼ਾਰਾ ਕੀਤਾ | ਅੱਗੋਂ ਉਕਤ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜੋ ਇੰਦਰ ਦੀ ਧੌਣ 'ਤੇ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ |
ਤਾਜ਼ਾ ਖ਼ਬਰਾਂ
Free
ਐਡਮਿੰਟਨ 'ਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆ
ਐਡਮਿੰਟਨ, 12 ਜੂਨ (ਦਰਸ਼ਨ ਸਿੰਘ ਜਟਾਣਾ)-ਇਕ ਪੰਜਾਬੀ ਨੌਜਵਾਨ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਕੀਤੀ ਹੱਤਿਆ ਨੇ ਪੰਜਾਬੀ ਭਾਈਚਾਰੇ ਵਿਚ ਇਕ ਵਾਰ ਫੇਰ ਚਰਚਾ ਛੇੜ ਦਿੱਤੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਇੰਦਰ ਸਿੰਘ ਪੜ੍ਹਾਈ ਦੇ ਅਧਾਰ 'ਤੇ ਕੈਨੇਡਾ ਆਇਆ ਸੀ, ਜਿਥੇ ਉਸ ਨੂੰ ਤਿੰਨ ਸਾਲ ਦਾ ਵਰਕ ਪਰਮਿਟ ਮਿਲਿਆ ਸੀ ਅਤੇ ਉਹ ਬਜਰੀ ਸੀਮਿੰਟ ਪਾਉਣ ਵਾਲੇ ਇਕ ਵਿਅਕਤੀ ਨਾਲ ਕੰਮ ਕਰਦਾ ਸੀ | ਬੀਤੇ ਕੱਲ੍ਹ ਉਹ ਆਪਣੇ ਦੋਸਤਾਂ ਨਾਲ ਇਕ ਜਗ੍ਹਾ 'ਤੇ ਘੁੰਮਣ ਜਾ ਰਿਹਾ ਸੀ ਕਿ ਰਸਤੇ ਵਿਚ ਇਕ ਵੱਡੇ ਟਰੱਕ ਨੇ ਉਨ੍ਹਾਂ ਨੂੰ ਇਸ਼ਾਰਾ ਕੀਤਾ ਤਾਂ ਇੰਦਰ ਸਿੰਘ ਨੇ ਵੀ...
ਅਜੀਤ ਡੈਸਕ
13-06-2026