20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਈ.ਡੀ. ਵਲੋਂ ਅਨਿਲ ਅੰਬਾਨੀ ਗਰੁੱਪ ਦੇ 2 ਸਾਬਕਾ ਕਾਰਜਕਾਰੀ ਅਧਿਕਾਰੀ ਗਿ੍ਫ਼ਤਾਰ

ਨਵੀਂ ਦਿੱਲੀ/ਮੁੰਬਈ, 12 ਜੂਨ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਹਵਾਲਾ ਰਾਸ਼ੀ ਰੋਕੂ ਐਕਟ (ਪੀ.ਐਮ.ਐਲ.ਏ.) ਤਹਿਤ ਰਿਲਾਇੰਸ ਅਨਿਲ ਅੰਬਾਨੀ ਗਰੁੱਪ (ਆਰ.ਏ.ਏ.ਜੀ.) ਦੇ ਦੋ ਸਾਬਕਾ ਕਾਰਜਕਾਰੀ ਅਧਿਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਈ.ਡੀ. ਨੇ ਸਤੀਸ਼ ਸੇਠ ਅਤੇ ਗੌਤਮ ਦੋਸ਼ੀ, ਜੋ ਦੋਵੇਂ ਪਹਿਲਾਂ ਰਿਲਾਇੰਸ ਟੈਲੀਕਾਮ ਲਿਮਟਿਡ ਦੇ ਡਾਇਰੈਕਟਰ ਸਨ, ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਦਿੱਲੀ ਲਿਜਾਇਆ ਜਾ ਰਿਹਾ ਹੈ, ਕਿਉਂਕਿ ਮਾਮਲਾ ਰਾਸ਼ਟਰੀ ਰਾਜਧਾਨੀ 'ਚ ਦਰਜ ਹੈ | ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸਟੇਟ ਬੈਂਕ ਆਫ਼ ਇੰਡੀਆ...

Ad Position 21
No active advertisement
ਅਜੀਤ ਡੈਸਕ 13-06-2026

ਨਵੀਂ ਦਿੱਲੀ/ਮੁੰਬਈ, 12 ਜੂਨ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਹਵਾਲਾ ਰਾਸ਼ੀ ਰੋਕੂ ਐਕਟ (ਪੀ.ਐਮ.ਐਲ.ਏ.) ਤਹਿਤ ਰਿਲਾਇੰਸ ਅਨਿਲ ਅੰਬਾਨੀ ਗਰੁੱਪ (ਆਰ.ਏ.ਏ.ਜੀ.) ਦੇ ਦੋ ਸਾਬਕਾ ਕਾਰਜਕਾਰੀ ਅਧਿਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਈ.ਡੀ. ਨੇ ਸਤੀਸ਼ ਸੇਠ ਅਤੇ ਗੌਤਮ ਦੋਸ਼ੀ, ਜੋ ਦੋਵੇਂ ਪਹਿਲਾਂ ਰਿਲਾਇੰਸ ਟੈਲੀਕਾਮ ਲਿਮਟਿਡ ਦੇ ਡਾਇਰੈਕਟਰ ਸਨ, ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਦਿੱਲੀ ਲਿਜਾਇਆ ਜਾ ਰਿਹਾ ਹੈ, ਕਿਉਂਕਿ ਮਾਮਲਾ ਰਾਸ਼ਟਰੀ ਰਾਜਧਾਨੀ 'ਚ ਦਰਜ ਹੈ | ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) 'ਚ 114.98 ਕਰੋੜ ਰੁਪਏ ਦੇ ਕਥਿਤ ਕਰਜ਼ਾ ਧੋਖਾਧੜੀ ਦੀ ਜਾਂਚ ਦੇ ਹਿੱਸੇ ਵਜੋਂ ਮਾਰਚ 'ਚ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਛਾਪੇਮਾਰੀ ਕੀਤੀ ਸੀ | ਸੀ.ਬੀ.ਆਈ. ਨੇ ਦੱਸਿਆ ਕਿ ਐਸ.ਬੀ.ਆਈ. ਉਨ੍ਹਾਂ 11 ਬੈਂਕਾਂ ਦੇ ਸਮੂਹ ਦਾ ਮੈਂਬਰ ਸੀ, ਜਿਸ ਨੇ ਰਿਲਾਇੰਸ ਟੈਲੀਕਾਮ ਲਿਮਟਿਡ ਨੂੰ ਕੁੱਲ 735 ਕਰੋੜ ਰੁਪਏ ਦੀ 'ਟਰਮ ਲੋਨ' ਸਹੂਲਤ ਮਨਜ਼ੂਰ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਵਲੋਂ ਲਖਨਊ ਵਿਖੇ ਪ੍ਰੀਖਿਆ ਬੇਨਿਯਮੀਆਂ ਨੂੰ ਲੈ ਕੇ ਪ੍ਰਦਰਸ਼ਨ ਅਗਲੀ ਖ਼ਬਰ ਈਰਾਨ ਨਾਲ ਜੰਗ ਖ਼ਤਮ ਹੋਈ, ਸਮਝੌਤਾ ਜਲਦੀ-ਟਰੰਪ
Ad Position 24