19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅਸਾਮ ਵਿਚ ਹੋਏ ਹਵਾਈ ਸੈਨਾ ਦੇ ਜਹਾਜ਼ ਹਾਦਸੇ ’ਚ 5 ਦੀ ਮੌਤ

ਅਸਾਮ, 13 ਜੂਨ- ਸ਼ਨੀਵਾਰ ਸਵੇਰੇ ਅਸਾਮ ਦੇ ਜੋਰਹਾਟ ਦੇ ਰੌਰੀਆ ਏਅਰਬੇਸ 'ਤੇ ਲੈਂਡਿੰਗ ਦੌਰਾਨ ਹਵਾਈ ਸੈਨਾ ਦਾ...

Ad Position 21
No active advertisement
ਅਜੀਤ ਡੈਸਕ 13-06-2026

ਅਸਾਮ, 13 ਜੂਨ- ਸ਼ਨੀਵਾਰ ਸਵੇਰੇ ਅਸਾਮ ਦੇ ਜੋਰਹਾਟ ਦੇ ਰੌਰੀਆ ਏਅਰਬੇਸ 'ਤੇ ਲੈਂਡਿੰਗ ਦੌਰਾਨ ਹਵਾਈ ਸੈਨਾ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਪਾਇਲਟ ਸਮੇਤ 5 ਦੀ ਮੌਤ ਹੋ ਗਈ। ਇਨ੍ਹਾਂ ਵਿਚ ਸਕੁਐਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਤਿੰਦਰ ਸ਼ਰਮਾ, ਅਗਨੀਵੀਰਵਾਯੂ ਖੇਮਾਰਾਮ ਕੁਮਾਵਤ ਅਤੇ ਅਗਨੀਵੀਰਵਾਯੂ ਦਾਨਿਸ਼ ਆਲਮ ਸ਼ਾਮਲ ਹਨ।

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ ਏਅਰਬੇਸ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਅਤੇ ਦੋ ਹਿੱਸਿਆਂ ਵਿਚ ਟੁੱਟ ਗਿਆ। ਇਹ ਇਕ AN-32 ਕਾਰਗੋ ਏਅਰਕ੍ਰਾਫਟ ਸੀ, ਜਿਸਦੀ ਵਰਤੋਂ ਸੈਨਿਕਾਂ ਅਤੇ ਸਪਲਾਈ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਇਸ ਹਾਦਸੇ 'ਚ ਪਾਇਲਟ ਦੀ ਜਾਨ ਜਾਣ ਦਾ ਖਦਸ਼ਾ ਹੈ। ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਇਸ ਮਾਮਲੇ ਵਿਚ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ।
 

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ 'ਚ 2 ਵਜੇ ਤੱਕ 36.90 ਫ਼ੀਸਦੀ, ਦੀਨਾਨਗਰ ਵਿਚ 47.33 ਫ਼ੀਸਦੀ ਅਤੇ ਕਾਦੀਆਂ 'ਚ 57.59 ਫ਼ੀਸਦੀ ਪੋਲਿੰਗ ਹੋਈ ਅਗਲੀ ਖ਼ਬਰ ਨਗਰ ਕੌਂਸਲ ਸ਼ਾਮਚੁਰਾਸੀ ਚੋਣਾਂ ਦੌਰਾਨ 2 ਵਜੇ ਤੱਕ 57.06 ਫੀਸਦੀ ਪੋਲਿੰਗ
Ad Position 24