18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

9 ਮਹਿਲਾ ਅਧਿਕਾਰੀਆਂ ਸਮੇਤ ਫ਼ੌਜ 'ਚ ਸ਼ਾਮਿਲ ਹੋਏ 515 ਨਵੇਂ ਅਧਿਕਾਰੀ

ਦੇਹਰਾਦੂਨ (ਉਤਰਾਖੰਡ), 13 ਜੂਨ (ਏਜੰਸੀ)-ਸਨਿਚਰਵਾਰ ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.) ਦੀ 'ਸਪਰਿੰਗ ਟਰਮ 2026' ਪਾਸਿੰਗ ਆਊਟ ਪਰੇਡ 'ਚ 515 ਅਫ਼ਸਰ ਕੈਡੇਟਾਂ, ਜਿਨ੍ਹਾਂ ਨੂੰ 9 ਔਰਤਾਂ ਵੀ ਸ਼ਾਮਿਲ ਸਨ, ਨੂੰ ਭਾਰਤੀ ਫ਼ੌਜ 'ਚ ਸ਼ਾਮਿਲ ਕੀਤਾ ਗਿਆ | ਪਰੰਪਰਿਕ 'ਪਿਪਿੰਗ ਸੇਰੇਮਨੀ' ਨੇ ਅਕੈਡਮੀ ਦੇ ਮੈਦਾਨ ਨੂੰ ਜਸ਼ਨ ਦੇ ਮਾਹੌਲ 'ਚ ਬਦਲ ਦਿੱਤਾ | ਪਰਿਵਾਰ ਵਾਲੇ ਲਾਅਨ 'ਚ ਇਕੱਠੇ ਹੋਏ ਤੇ ਆਪਣੇ ਪੁੱਤਰ ਤੇ ਪੁੱਤਰੀਆਂ ਦੇ ਮੋਢਿਆਂ 'ਤੇ ਨਵੇਂ ਰੈਂਕ ਲਗਾਏ | ਕਈ ਪਰਿਵਾਰਾਂ ਲਈ ਇਹ ਪਰੇਡ ਪੀੜੀਆਂ ਤੋਂ ਚਲੀ ਆ ...

Ad Position 21
No active advertisement
ਅਜੀਤ ਡੈਸਕ 14-06-2026

ਦੇਹਰਾਦੂਨ (ਉਤਰਾਖੰਡ), 13 ਜੂਨ (ਏਜੰਸੀ)-ਸਨਿਚਰਵਾਰ ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.) ਦੀ 'ਸਪਰਿੰਗ ਟਰਮ 2026' ਪਾਸਿੰਗ ਆਊਟ ਪਰੇਡ 'ਚ 515 ਅਫ਼ਸਰ ਕੈਡੇਟਾਂ, ਜਿਨ੍ਹਾਂ ਨੂੰ 9 ਔਰਤਾਂ ਵੀ ਸ਼ਾਮਿਲ ਸਨ, ਨੂੰ ਭਾਰਤੀ ਫ਼ੌਜ 'ਚ ਸ਼ਾਮਿਲ ਕੀਤਾ ਗਿਆ | ਪਰੰਪਰਿਕ 'ਪਿਪਿੰਗ ਸੇਰੇਮਨੀ' ਨੇ ਅਕੈਡਮੀ ਦੇ ਮੈਦਾਨ ਨੂੰ ਜਸ਼ਨ ਦੇ ਮਾਹੌਲ 'ਚ ਬਦਲ ਦਿੱਤਾ | ਪਰਿਵਾਰ ਵਾਲੇ ਲਾਅਨ 'ਚ ਇਕੱਠੇ ਹੋਏ ਤੇ ਆਪਣੇ ਪੁੱਤਰ ਤੇ ਪੁੱਤਰੀਆਂ ਦੇ ਮੋਢਿਆਂ 'ਤੇ ਨਵੇਂ ਰੈਂਕ ਲਗਾਏ | ਕਈ ਪਰਿਵਾਰਾਂ ਲਈ ਇਹ ਪਰੇਡ ਪੀੜੀਆਂ ਤੋਂ ਚਲੀ ਆ ਰਹੀ ਫ਼ੌਜੀ ਸੇਵਾ ਤੇ ਬਲਿਦਾਨ ਦਾ ਇਕ ਅਹਿਮ ਪੜਾਅ ਸੀ | ਇਸ ਬੈਚ 'ਚ 9 ਮਹਿਲਾ ਅਫ਼ਸਰ ਕੈਡੇਟਾਂ ਦਾ ਕਮਿਸ਼ਨ ਹੋਣਾ ਇਕ ਵੱਡੀ ਉਪਲੱਬਧੀ ਸੀ | ਇਹ ਉਸ ਸੰਸਥਾ ਲਈ ਇਕ ਖਾਸ ਪਲ ਸੀ, ਜਿਸ ਨੇ 1932 ਤੋਂ ਫ਼ੌਜ ਦੇ ਅਧਿਕਾਰੀਆਂ ਦੀਆਂ ਕਈ ਪੀੜੀਆਂ ਨੂੰ ਸਿੱਖਿਅਤ ਕੀਤਾ | ਇਸ 'ਚ ਸ਼ਨਾਨ ਢਾਕਾ ਵੀ ਸ਼ਾਮਿਲ ਸੀ, ਜਿਸ ਨੂੰ ਪੂਰਬੀ ਲੱਦਾਖ਼ 'ਚ ਤਾਇਨਾਤ ਕੀਤਾ ਗਿਆ | ਢਾਕਾ ਨੇ ਕਿਹਾ ਕਿ ਇਕ ਫ਼ੌਜੀ ਪਰਿਵਾਰ (ਪਿਤਾ ਤੇ ਦਾਦਾ ਫ਼ੌਜ 'ਚ ਸੇਵਾ ਕਰ ਚੁੱਕੇ ਹਨ) ਤੋਂ ਹੋਣ ਨਾਤੇ ਫ਼ੌਜ 'ਚ ਸ਼ਾਮਿਲ ਹੋਣਾ ਸਿਰਫ਼ ਕੈਰੀਅਰ ਦੀ ਚੋਣ ਨਹੀਂ, ਬਲਕਿ ਜੀਵਨ ਜਿਊਣ ਦਾ ਇਕ ਤਰੀਕਾ ਸੀ | ਪਰੇਡ 'ਚ ਵਿਲੱਖਣ ਯੋਗਤਾ ਵਾਲੇ ਕੈਡੇਟਾਂ ਦਾ ਵੀ ਸਨਮਾਨ ਕੀਤਾ ਗਿਆ | ਅਕੈਡਮੀ ਕੈਡੇਟ ਐਡਜੁਟੈਂਟ ਵਿਸ਼ਾਲ ਕੁਮਾਰ ਨੇ ਰੈਗੂਲਰ ਕੋਰਸ 'ਚ ਪਹਿਲਾ ਸਥਾਨ ਹਾਸਿਲ ਕਰਕੇ ਵਕਾਰੀ 'ਸਵਾਰਡ ਆਫ਼ ਆਨਰ' ਤੇ ਸੋਨ ਤਗਮਾ ਜਿੱਤਿਆ | ਅਕੈਡਮੀ ਅੰਡਰ ਅਫ਼ਸਰ ਪਿ੍ੰਸ ਰਾਜ ਨੂੰ ਦੂਸਰਾ ਸਥਾਨ ਹਾਸਿਲ ਕਰਨ ਲਈ ਚਾਂਦੀ ਤਗਮਾ, ਜਦੋਂ ਕਿ ਸੀਨੀਅਰ ਅੰਡਰ ਅਫ਼ਸਰ ਤੇਜਸ ਭੱਟ ਨੇ ਕਾਂਸੀ ਦਾ ਤਗਮਾ ਜਿੱਤਿਆ | ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 158ਵੇਂ ਰੈਗੂਲਰ ਕੋਰਸ ਤੇ 141ਵੇਂ ਟੈਕਨੀਕਲ ਗ੍ਰੈਜੂਏਟ ਕੋਰਸ ਦੀ ਪਾਸਿੰਗ-ਆਊਟ ਪਰੇਡ ਦਾ ਨਿਰੀਖਣ ਕੀਤਾ | ਇਸ ਸਮਾਗਮ 'ਚ ਉਤਰਾਖੰਡ ਦੇ ਰਾਜਪਾਲ ਲੈਫ਼. ਜਨ. ਗੁਰਮੀਤ ਸਿੰਘ (ਰਿਟਾਇਰਡ), ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਲੈਫ਼. ਜਨ. ਦਵਿੰਦਰ ਸ਼ਰਮਾ, ਆਈ.ਐਮ.ਏ. ਕਮਾਂਡੈਂਟ ਲੈਫ਼. ਜਨ. ਨਾਗੇਂਦਰ ਸਿੰਘ, ਸੀਨੀਅਰ ਅਧਿਕਾਰੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੰਗਾਲ ਪੁਲਿਸ ਵਲੋਂ ਅਭਿਸ਼ੇਕ ਬੈਨਰਜੀ ਦੇ ਘਰ 4 ਘੰਟਿਆਂ ਤੋਂ ਵੱਧ ਛਾਪੇਮਾਰੀ ਅਗਲੀ ਖ਼ਬਰ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ-ਜੈਸ਼ੰਕਰ
Ad Position 24