17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗੈਂਗਸਟਰਾਂ ਦੇ ਗੁਰਗਿਆਂ ਵਿਚਾਲੇ ਹੋਈ ਮੁੱਠਭੇੜ, ਗੋਲੀ ਲੱਗਣ ਕਾਰਨ ਮੁਲਜ਼ਮ ਜ਼ਖਮੀ, ਹੌਲਦਾਰ ਵੀ ਹੋਇਆ ਫੱਟੜ

ਫ਼ਤਿਹਗੜ ਸਾਹਿਬ, 14 ਜੂਨ- ਸੀ.ਆਈ.ਏ. ਸਟਾਫ਼ ਸਰਹਿੰਦ, ਥਾਣਾ ਬਡਾਲੀ ਆਲਾ ਸਿੰਘ ਅਤੇ ਪੁਲਿਸ ਚੌਂਕੀ ਚੁੰਨੀ ਕਲਾਂ...

Ad Position 21
No active advertisement
ਅਜੀਤ ਡੈਸਕ 14-06-2026

ਫ਼ਤਿਹਗੜ ਸਾਹਿਬ, 14 ਜੂਨ- ਸੀ.ਆਈ.ਏ. ਸਟਾਫ਼ ਸਰਹਿੰਦ, ਥਾਣਾ ਬਡਾਲੀ ਆਲਾ ਸਿੰਘ ਅਤੇ ਪੁਲਿਸ ਚੌਂਕੀ ਚੁੰਨੀ ਕਲਾਂ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿਰਫ਼ਤਾਰ ਕੀਤਾ l ਜਦੋਂ ਪੁਲਿਸ ਪਾਰਟੀ ਸੀ.ਆਈ.ਏ. ਸਟਾਫ਼ ਸਰਹਿੰਦ ਦਾ ਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਪਾਰਟੀ ਸਹਿਜਪ੍ਰੀਤ ਸਿੰਘ ਅਤੇ ਮਹਿਕਪ੍ਰੀਤ ਸਿੰਘ ਨੂੰ ਪਿੰਡ ਵਾਸੀਆਂ ਵੈਦਵਾਨ ਨੇੜੇ ਐਸ.ਵਾਈ.ਐਲ. ਨਹਿਰ ਕੋਲ ਬੇ ਆਬਾਦ ਜਗ੍ਹਾ ਵਿਚੋਂ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਏ ਤਾਂ ਦੋਹਾਂ ਵਿਅਕਤੀਆਂ ਨੇ ਦੋਸ਼ੀ ਪਿਸਤੌਲ ਕੱਢ ਕੇ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਸਹਿਜਪ੍ਰੀਤ ਸਿੰਘ ਅਤੇ ਮਹਿਕਪ੍ਰੀਤ ਸਿੰਘ ਜਖ਼ਮੀ ਹੋ ਗਏ ਅਤੇ ਹੌਲਦਾਰ ਗੁਰਪ੍ਰੀਤ ਸਿੰਘ ਵੀ ਜਖ਼ਮੀ ਹੋ ਗਿਆ l

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਸੀ.ਆਈ.ਏ. ਸਟਾਫ਼ ਸਰਹਿੰਦ ਦੀ ਪੁਲਿਸ ਟੀਮ ਨੇ ਹਰਮਨਦੀਪ ਸਿੰਘ ਰੂਪਨ ਸਿੰਘ ਅਤੇ ਗੁਰਜੰਟ ਸਿੰਘ ਜੰਟੀ ਨੂੰ ਗਿਰਫ਼ਤਾਰ ਕੀਤਾ ਸੀ ਇਹਨਾਂ ਕੋਲੋਂ ਇਕ ਪਿਸਟਲ 315 ਬੋਰ ਦਾਸ ਜ਼ਿੰਦਾ ਰੋਂਦ ਬਰਾਮਦ ਕੀਤੇ ਸਨ। ਉਕਤ ਵਿਅਕਤੀ ਕਥਿਤ ਤੌਰ ਤੇ ਨਜਾਇਜ਼ ਅਸਲੇ ਦੀ ਸਪਲਾਈ ਨਸ਼ੇ ਦੇ ਕਾਦਾ ਕਾਰੋਬਾਰ ਅਤੇ ਲੋਕਾਂ ਤੋਂ ਫਿਰੌਤੀਆਂ ਇਕੱਠੀਆਂ ਕਰਦੇ ਸਨ ਜਿਨ੍ਹਾਂ ਦੇ ਸਬੰਧ ਵਿਚ ਵਿਦੇਸ਼ਾਂ ਦੇ ਵਿਚ ਬੈਠੇ ਗੈਂਗਸਟਰਾਂ ਨਾਲ ਵੀ ਹਨ।

ਇਸ ਮਾਮਲੇ ਵਿਚ ਬੀਤੇ ਦਿਨ ਸਹਿਜਪ੍ਰੀਤ ਸਿੰਘ, ਮਹਿਕਪ੍ਰੀਤ ਸਿੰਘ ਅਤੇ ਮਨਜੋਤ ਸਿੰਘ ਨੂੰ ਗਿਰਫ਼ਤਾਰ ਕੀਤਾ ਸੀ। ਉਹ ਤਾਂ ਤਿੰਨੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਸੀ।

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਸੀ.ਆਈ.ਏ. ਸਟਾਫ਼ ਵਨ ਦੀ ਪੁਲਿਸ ਨੇ ਦੁਬਈ ਤੋਂ ਆਏ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਅਸੀਂ ਧਰਮ ਜਾਂ ਜਾਤ-ਪਾਤ ਦੀ ਵੰਡ ਨਹੀਂ ਕਰਦੇ, ਸਗੋਂ ਸਕੂਲਾਂ, ਹਸਪਤਾਲਾਂ, ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੇ ਹਾਂ- ਮੁੱ...
Ad Position 24