17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਟਰੱਕਾਂ ਵਿਚੋਂ ਚਾਰ ਬੈਟਰੀਆਂ ਚੋਰੀ ਕਰਕੇ ਲੈ ਗਿਆ ਚੋਰ, ਛੇ ਮਹੀਨੇ ਵਿਚ ਦੂਜੀ ਵਾਰ ਹੋ ਗਈਆਂ ਬੈਟਰੀਆਂ ਚੋਰੀ

ਗੁਰਦਾਸਪੁਰ, 14 ਜੂਨ- ਗੁਰਦਾਸਪੁਰ ਤੋਂ ਦੌਰਾਗਲਾ ਰੋਡ ਤੇ ਸਥਿਤ ਅੱਡਾ ਮਗਰਮੂਦੀਆਂ ਵਿਖੇ ਘਰ ਦੇ ਬਾਹਰ ਖੜ੍ਹੇ...

Ad Position 21
No active advertisement
ਅਜੀਤ ਡੈਸਕ 14-06-2026

ਗੁਰਦਾਸਪੁਰ, 14 ਜੂਨ- ਗੁਰਦਾਸਪੁਰ ਤੋਂ ਦੌਰਾਗਲਾ ਰੋਡ ਤੇ ਸਥਿਤ ਅੱਡਾ ਮਗਰਮੂਦੀਆਂ ਵਿਖੇ ਘਰ ਦੇ ਬਾਹਰ ਖੜ੍ਹੇ ਕੀਤੇ ਦੋ ਟਰੱਕਾਂ ਵਿਚੋਂ ਅਣਪਛਾਤੇ ਚੋਰ ਚਾਰ ਬੈਟਰੀਆਂ ਚੋਰੀ ਕਰਕੇ ਫ਼ਰਾਰ ਹੋ ਗਿਆ। ਕਰੀਬ ਛੇ ਮਹੀਨੇ ਪਹਿਲਾਂ ਵੀ ਇਸੇ ਘਰ ਦੇ ਅੰਦਰ ਵੜ ਕੇ ਚੋਰ ਜੇਸੀਬੀ ਅਤੇ ਟਿੱਪਰਾਂ ਦੀਆਂ ਅੱਠ ਬੈਟਰੀਆਂ ਚੋਰੀ ਕਰਕੇ ਲੈ ਗਏ ਸੀ ਤੇ ਛੇ ਮਹੀਨੇ ਬਾਅਦ ਇਹ ਦੂਜੀ ਘਟਨਾ ਹੋਈ ਹੈ। ਚੋਰ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋਇਆ ਹੈ।

ਜਾਣਕਾਰੀ ਦਿੰਦੇ ਹੋਏ ਪ੍ਰੀਤ ਜੇ.ਸੀ.ਬੀ. ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋ ਟਰੱਕ ਘਰ ਦੇ ਬਾਹਰ ਖੜ੍ਹੇ ਕੀਤੇ ਹੋਏ ਸਨ। ਸਵੇਰੇ ਜਦੋਂ ਉਨ੍ਹਾਂ ਨੇ ਟਰੱਕਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿਚੋਂ ਚਾਰ ਬੈਟਰੀਆਂ ਗਾਇਬ ਮਿਲੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਚੋਰਾਂ ਵਲੋਂ ਇਸੇ ਤਰ੍ਹਾਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਹੁਣ ਦੂਜੀ ਵਾਰ ਫਿਰ ਚੋਰੀ ਹੋਣ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ।

ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਦੌਰਾਗਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ 70 ਪ੍ਰਤੀਸ਼ਤ ਨਸ਼ਾ ਗੁਜਰਾਤ ਤੋਂ ਆਉਂਦਾ- ਕੇਜਰੀਵਾਲ ਅਗਲੀ ਖ਼ਬਰ ਪੰਜਾਬ 'ਚ ਅੱਜ ਕਈ ਥਾਵਾਂ ਤੇ ਪੈ ਸਕਦਾ ਹੈ ਮੀਂਹ
Ad Position 24