14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚਾਰ ਸਾਲਾਂ ਵਿਚ ਵਧ ਕੇ 1.23 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ ਪੰਜਾਬ ਦਾ ਮਾਲੀਆ - ਚੀਮਾ

ਸੰਗਰੂਰ, 14 ਜੂਨ (ਧੀਰਜ ਪਸ਼ੋਰੀਆ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਪੰਜਾਬ ਵਿਚ ਦੋ ਓਟੀਐਸ ਯੋਜਨਾਵਾਂ ਰਾਹੀਂ ਕੁੱਲ ਪ੍ਰਾਪਤੀ ਸਿਰਫ 13.15 ਕਰੋੜ ਰੁਪਏ ਸੀ ਜਦ...

Ad Position 21
No active advertisement
ਅਜੀਤ ਡੈਸਕ 14-06-2026

ਸੰਗਰੂਰ, 14 ਜੂਨ (ਧੀਰਜ ਪਸ਼ੋਰੀਆ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਪੰਜਾਬ ਵਿਚ ਦੋ ਓਟੀਐਸ ਯੋਜਨਾਵਾਂ ਰਾਹੀਂ ਕੁੱਲ ਪ੍ਰਾਪਤੀ ਸਿਰਫ 13.15 ਕਰੋੜ ਰੁਪਏ ਸੀ ਜਦ ਕਿ ਹੁਣ ਭਗਵੰਤ ਮਾਨ ਸਰਕਾਰ ਨੇ ਦੋ ਓਟੀਐਸ ਯੋਜਨਾਵਾਂ ਰਾਹੀਂ 325 ਕਰੋੜ ਰੁਪਏ ਦੀ ਪ੍ਰਾਪਤੀ ਕੀਤੀ ਹੈ। ਨਾਲ ਹੀ 80 ਹਜ਼ਾਰ ਵਪਾਰੀਆਂ ਨੂੰ ਇਨ੍ਹਾਂ ਯੋਜਨਾਵਾਂ ਰਾਹੀਂ ਰਾਹਤ ਮਿਲੀ ਹੈ। ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਸੂਬੇ ਦੀ ਇਮਾਨਦਾਰ ਭਗਵੰਤ ਮਾਨ ਸਰਕਾਰ ਦੀ ਬਦੌਲਤ ਸੂਬੇ ਦੇ ਮਾਲੀਏ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਜੋ ਮਾਲੀਆ ਪਿਛਲੀ ਸਰਕਾਰ ਦੌਰਾਨ 64266 ਕਰੋੜ ਰੁਪਏ ਸੀ, ਹੁਣ ਇਹ ਚਾਰ ਸਾਲਾਂ ਵਿਚ ਵਧ ਕੇ 1.23 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ। ਇਹ ਸਿਰਫ ਤੇ ਸਿਰਫ ਇਮਾਨਦਾਰ ਸਰਕਾਰ ਕਾਰਨ ਹੀ ਹੋ ਸਕਿਆ ਹੈ।

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਔਰਤਾਂ ਦਾ ਇਕ-ਇਕ ਹਜ਼ਾਰ ਦੇਣ ਦਾ ਵਾਅਦਾ ਪੂਰਾ ਕੀਤਾ - ਸੋਨੀਆ ਮਾਨ ਅਗਲੀ ਖ਼ਬਰ ਫਰਾਂਸ : ਪੁਲਾੜ ਖੇਤਰ ਸਭ ਤੋਂ ਵਧੀਆ ਉਦਾਹਰਣ ਵਜੋਂ ਖੜ੍ਹਾ ਹੈ ਭਾਰਤ - ਇਮੈਨੁਅਲ ਮੈਕਰੋਨ
Ad Position 24