08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਨਰਿੰਦਰ ਮੌਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 12 ਸਾਲ ਦੇ ਕਾਰਜਕਾਲ ਦੌਰਾਨ ਭਾਰਤ ਬੇਮਿਸਾਲ ਤਰੱਕੀ ਕੀਤੀ –ਸੰਬਿਤ ਪਾਤਰਾ

ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਕਰਨੈਲ ਸਿੰਘ)- ਭਾਜਪਾ ਦੇ ਕੌਮੀ ਬੁਲਾਰੇ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕੇਂਦਰ ਸਰਕਾਰ ਦੇ 12 ਸਾਲਾ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸ਼ਾਸਨਕਾਲ ਦੌਰਾਨ....

Ad Position 21
No active advertisement
ਅਜੀਤ ਡੈਸਕ 17-06-2026

ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਕਰਨੈਲ ਸਿੰਘ)- ਭਾਜਪਾ ਦੇ ਕੌਮੀ ਬੁਲਾਰੇ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕੇਂਦਰ ਸਰਕਾਰ ਦੇ 12 ਸਾਲਾ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸ਼ਾਸਨਕਾਲ ਦੌਰਾਨ ਭਾਰਤ ਨੇ ਬੇ-ਮਿਸਾਲ ਤਰੱਕੀ ਕੀਤੀ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਫੇਰੀ ਦੌਰਾਨ ਸੰਬਿਤ ਪਾਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 12 ਸਾਲ ਭਾਰਤ ਦੇ ਵਿਕਾਸ, ਵਿਸ਼ਵਾਸ ਅਤੇ ਲੋਕ ਭਲਾਈ ਦੇ ਹਨ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਦੇ ਵਿਕਾਸ ਲਈ ਵੀ ਮੋਦੀ ਸਰਕਾਰ ਦਾ ਬੜਾ ਅਹਿਮ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਇਥੋਂ ਦੇ ਰੇਲਵੇ ਸਟੇਸ਼ਨ ਦੇ ਨਾਲ ਨਾਲ ਨੇੜਲੇ 5 ਹੋਰ ਰੇਲਵੇ ਸਟੇਸ਼ਨਾਂ ਦਾ ਕਾਇਆ ਕਲਪ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਮਹੱਤਤਾ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਵਲੋਂ ਨਵੀਂ ਦਿੱਲੀ ਤੋਂ ਊਨਾ ਹਿਮਾਚਲ ਪ੍ਰਦੇਸ਼ ਲਈ ਵਿਸ਼ੇਸ ‘‘ਵੰਦੇ ਭਾਰਤ’’ ਰੇਲ ਗੱਡੀ ਚਾਲੂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਥਿਤ ਸੈਮੀ ਕਡੰਕਟਰ ਲੈਬ ਦਾ 4500 ਕਰੋੜ ਰੁਪਏ ਦੀ ਲਾਗਤ ਨਾਲ ਵਿਸਥਾਰ, ਮੁਹਾਲੀ ਦੇ ਹਵਾਈ ਅੱਡੇ ਦਾ ਨਾਂਅ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਿਆ ਗਿਆ ਹੈ। ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਦੇ ਵਿਕਾਸ ਲਈ ਲਗਭਗ 50 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਊਨਾਂ ਚਾਰ ਮਾਰਗੀ ਸੜਕ ਦਾ ਕੰਮ ਵੀ ਜਲਦ ਸ਼ੁਰੂ ਹੋਵੇਗਾ। ਪਾਤਰਾ ਨੇ ਕਿਹਾ ਕਿ ਨੰਗਲ ਵਿਖੇ ਸਥਿਤ ਐਨ.ਐਫ.ਐਲ. ਦਾ ਵੀ ਵਿਸਥਾਰ ਜਾ ਰਿਹਾ ਹੈ । ਇਸ ਹੋਰ ਪ੍ਰਸ਼ਨ ਦੇ ਜਵਾਬ ’ਚ ਸੰਬਿਤ ਪਾਤਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਉਨ੍ਹਾਂ ਨੇ ਵੀ ਦੇਖਿਆ ਹੈ, ਵੀਡੀਓ ’ਚ ਗੁਰੂ ਸਾਹਿਬਾਨ ਦੀ ਘੌਰ ਨਿਰਾਦਰੀ, ਵੱਡਾ ਅਪਰਾਧ ਅਤੇ ਬਹੁਤ ਹੀ ਸ਼ਰਮਨਾਕ ਹਰਕਤ ਹੈ । ਵੀਡੀਓ ਦੀ ਵੱਖ ਵੱਖ ਲੈਬਾਂ ਤੋਂ ਆਈ ਰਿਪੋਰਟ ਵੀ ਸਹੀ ਪਾਈ ਗਈ ਹੈ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਬ ਉੱਚ ਹੈ ਅਤੇ ਇਥੋਂ ਜਾਰੀ ਹੋਏ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਤਪਾ ਦਾ ਬਣੇਗਾ ਜਨਰਲ ਪ੍ਰਧਾਨ, ਨੋਟੀਫਿਕੇਸ਼ਨ ਜਾਰੀ ਅਗਲੀ ਖ਼ਬਰ ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਲਦ ਹੀ ਹਲਕਾ ਭਲੱਥ ਦਾ ਦੌਰਾ ਕਰਨਗੇ-- ਗੋਰਾ ਗਿੱਲ
Ad Position 24