07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੰਜਾਬੀ ਜੋੜੇ ਨੂੰ ਕਾਰ ਹੇਠ ਦਰੜਨ ਵਾਲੀ ਲੈਕਚਰਾਰ ਨੂੰ 6 ਸਾਲ ਕੈਦ

ਗਲਾਸਗੋ, 7 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਾਈਫ਼ ਇਲਾਕੇ ਵਿਚ ਸ਼ਰਾਬ ਦੇ ਨਸ਼ੇ ਹੇਠ ਕਾਰ ਚਲਾ ਕੇ ਪੰਜਾਬੀ ਜੋੜੇ ਦੀ ਮੌਤ ਦਾ ਕਾਰਨ ਬਣੀ ਕਾਲਜ ਲੈਕਚਰਾਰ ਸੋਫੀ ਹਾਇੰਡ ਨੂੰ ਐਡਿਨਬਰਾ ਦੀ ਹਾਈ ਕੋਰਟ ਨੇ 6 ਸਾਲ ਦੀ ਕੈਦ ਸੁਣਾਈ ਹੈ। ਅਦਾਲਤ ਨੇ 33 ਸਾਲਾ ਹਾਇੰਡ ’ਤੇ ...

Ad Position 21
No active advertisement
ਅਜੀਤ ਡੈਸਕ 08-10-2026

ਗਲਾਸਗੋ, 7 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਾਈਫ਼ ਇਲਾਕੇ ਵਿਚ ਸ਼ਰਾਬ ਦੇ ਨਸ਼ੇ ਹੇਠ ਕਾਰ ਚਲਾ ਕੇ ਪੰਜਾਬੀ ਜੋੜੇ ਦੀ ਮੌਤ ਦਾ ਕਾਰਨ ਬਣੀ ਕਾਲਜ ਲੈਕਚਰਾਰ ਸੋਫੀ ਹਾਇੰਡ ਨੂੰ ਐਡਿਨਬਰਾ ਦੀ ਹਾਈ ਕੋਰਟ ਨੇ 6 ਸਾਲ ਦੀ ਕੈਦ ਸੁਣਾਈ ਹੈ। ਅਦਾਲਤ ਨੇ 33 ਸਾਲਾ ਹਾਇੰਡ ’ਤੇ ਦਸ ਸਾਲ ਲਈ ਗੱਡੀ ਚਲਾਉਣ ਦੀ ਪਾਬੰਦੀ ਵੀ ਲਗਾਈ ਹੈ। ਉਸ ਨੇ ਪਿਛਲੇ ਮਹੀਨੇ ਖ਼ਤਰਨਾਕ ਢੰਗ ਨਾਲ ਗੱਡੀ ਚਲਾ ਕੇ 48 ਸਾਲਾ ਜਤਿੰਦਰ ਕੌਰ ਤੇ ਉਨ੍ਹਾਂ ਦੇ ਪਤੀ 64 ਸਾਲਾ ਸਤਵੰਤ ਸਿੰਘ ਦੀ ਮੌਤ ਅਤੇ ਉਨ੍ਹਾਂ ਦੇ ਦਸ ਸਾਲਾ ਪੁੱਤਰ ਨੂੰ ਗੰਭੀਰ ਸੱਟਾਂ ਪਹੁੰਚਾਉਣ ਦਾ ਦੋਸ਼ ਕਬੂਲ ਕੀਤਾ ਸੀ।

ਇਹ ਦਰਦਨਾਕ ਹਾਦਸਾ 19 ਦਸੰਬਰ 2025 ਦੀ ਰਾਤ ਨੂੰ ਕਲੂਨੀ ਨੇੜੇ ਬੀ981 ਸੜਕ ’ਤੇ ਵਾਪਰਿਆ ਸੀ। ਜਤਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਗੰਭੀਰ ਜ਼ਖ਼ਮੀ ਸਤਵੰਤ ਸਿੰਘ ਨੇ ਦੋ ਦਿਨ ਬਾਅਦ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਉਸ ਸਮੇਂ ਪਰਿਵਾਰ ਆਪਣੀ ਕਾਰ ਵਿਚ ਸਾਮਾਨ ਦੀਆਂ ਸਪੁਰਦਗੀਆਂ ਕਰਨ ਲਈ ਜਾ ਰਿਹਾ ਸੀ। ਹਾਇੰਡ ਦੀ ਕਾਰ ਸਾਹਮਣਿਓਂ ਆਉਂਦੇ ਵਾਹਨਾਂ ਵਾਲੀ ਲੇਨ ਵਿਚ ਦਾਖ਼ਲ ਹੋ ਕੇ ਉਨ੍ਹਾਂ ਦੀ ਕਾਰ ਨਾਲ ਸਿੱਧੀ ਟਕਰਾ ਗਈ। ਅਦਾਲਤ ਵਿਚ ਦੱਸਿਆ ਗਿਆ ਕਿ ਫਾਈਫ਼ ਕਾਲਜ ਦੀ ਸਾਬਕਾ ਲੈਕਚਰਾਰ ਹਾਇੰਡ ਨੇ ਕ੍ਰਿਸਮਸ ਦੀ ਛੁੱਟੀ ਤੋਂ ਪਹਿਲਾਂ ਸਾਥੀਆਂ ਨਾਲ ਦੁਪਹਿਰ ਦੇ ਖਾਣੇ ਅਤੇ ਮਗਰੋਂ ਕਿਰਕੌਡੀ ਦੇ ਪੱਬਾਂ ਵਿਚ ਸ਼ਰਾਬ ਪੀਤੀ ਸੀ।


 ਰਾਤ ਨੂੰ ਘਰ ਪਹੁੰਚਣ ਤੋਂ ਬਾਅਦ ਉਹ ਆਪਣੇ ਪ੍ਰੇਮੀ ਦੇ ਘਰ ਜਾਣ ਲਈ ਕਾਰ ਲੈ ਕੇ ਨਿਕਲ ਪਈ। ਉਸ ਦੀ ਬੇਤਰਤੀਬ ਗੱਡੀ ਚਲਾਉਣ ਦੀ ਹਰਕਤ ਦੇਖ ਕੇ ਹੋਰ ਵਾਹਨ ਚਾਲਕਾਂ ਨੇ ਹੰਗਾਮੀ ਸੇਵਾਵਾਂ ਨੂੰ ਸੂਚਿਤ ਵੀ ਕੀਤਾ ਸੀ। ਹਾਦਸੇ ਤੋਂ ਬਾਅਦ ਉਸ ਦੀ ਕਾਲਜ ਦੀ ਨੌਕਰੀ ਚਲੀ ਗਈ ਸੀ। ਜੋੜੇ ਦੇ ਤਿੰਨ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਮਾਂ ਹਮੇਸ਼ਾ ਸਲਾਹ, ਹੌਸਲਾ ਅਤੇ ਪਿਆਰ ਦੇਣ ਲਈ ਉਨ੍ਹਾਂ ਦੇ ਨਾਲ ਹੁੰਦੀ ਸੀ। ਪਿਤਾ ਨੇ ਉਨ੍ਹਾਂ ਨੂੰ ਮਿਹਨਤ ਕਰਨ ਅਤੇ ਆਪਣਿਆਂ ਦੀ ਸੰਭਾਲ ਕਰਨ ਦੀ ਸਿੱਖਿਆ ਦਿੱਤੀ। ਬੱਚਿਆਂ ਨੇ ਕਿਹਾ ਕਿ ਜ਼ਿੰਦਗੀ ਦੇ ਅਹਿਮ ਪੜਾਵਾਂ ’ਤੇ ਮਾਪਿਆਂ ਦਾ ਨਾਲ ਨਾ ਹੋਣਾ ਸਵੀਕਾਰ ਕਰਨਾ ਬਹੁਤ ਔਖਾ ਹੈ ਪਰ ਉਨ੍ਹਾਂ ਦਾ ਪਿਆਰ ਅਤੇ ਦਿੱਤੀਆਂ ਸਿੱਖਿਆਵਾਂ ਸਾਰੀ ਉਮਰ ਨਾਲ ਰਹਿਣਗੀਆਂ।

 

Ad Position 22
No active advertisement
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 70,000 ਡਾਲਰ ਫੀਸ ਦਾ ਪ੍ਰਸਤਾਵ ਅਗਲੀ ਖ਼ਬਰ ‘ਆਈਸ’ ਨੇ ਕਸ਼ਮੀਰ ਦੇ ਫ਼ਿਲਮਕਾਰ ਨੂੰ ਹਿਰਾਸਤ ’ਚ ਲਿਆ
Ad Position 24