06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਚਾਚੇ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਭਤੀਜੇ ਨੇ ਪਾਣੀਪਤ ਲਿਜਾ ਕੇ ਦੋਸਤ ਦਾ ਵੀ ਕੀਤਾ ਕਤਲ, ਨਹਿਰ ਕਿਨਾਰੇ ਸੁੱਟੀਆਂ ਲਾਸ਼ਾਂ

ਡੇਰਾਬੱਸੀ/ਲਾਲੜੂ, 18 ਜੂਨ (ਰਣਬੀਰ ਸਿੰਘ ਪੜ੍ਹੀ/ਰਾਜਬੀਰ ਸਿੰਘ)- ਮੋਹਾਲੀ ਦੇ ਡੇਰਾਬੱਸੀ 'ਚ ਪ੍ਰਾਪਰਟੀ ਕਾਰੋਬਾਰੀ ਚਾਚੇ ਨੂੰ ਗੋਲੀਆਂ ਮਾਰ ਕੇ ਅਗਵਾ ਕਰਨ ਦੇ ਮਾਮਲੇ ਵਿਚ ਇਕ ਬੇਹੱਦ...

Ad Position 21
No active advertisement
ਅਜੀਤ ਡੈਸਕ 18-06-2026

ਡੇਰਾਬੱਸੀ/ਲਾਲੜੂ, 18 ਜੂਨ (ਰਣਬੀਰ ਸਿੰਘ ਪੜ੍ਹੀ/ਰਾਜਬੀਰ ਸਿੰਘ)-  ਮੋਹਾਲੀ ਦੇ ਡੇਰਾਬੱਸੀ 'ਚ ਪ੍ਰਾਪਰਟੀ ਕਾਰੋਬਾਰੀ ਚਾਚੇ ਨੂੰ ਗੋਲੀਆਂ ਮਾਰ ਕੇ ਅਗਵਾ ਕਰਨ ਦੇ ਮਾਮਲੇ ਵਿਚ ਇੱਕ ਬੇਹਦ ਖ਼ੌਫਨਾਕ ਅਤੇ ਸਨਸਨੀਖੇਜ਼ ਮੋੜ ਸਾਹਮਣੇ ਆਇਆ ਹੈ। ਪਾਣੀਪਤ ਦੇ ਉਗਰਾਖੇੜੀ ਪਿੰਡ ਦੇ ਰਹਿਣ ਵਾਲੇ ਮੁਲਜ਼ਮ ਭਤੀਜੇ ਸਾਹਿਲ ਮਲਿਕ ਨੇ ਨਾ ਸਿਰਫ਼ ਆਪਣੇ ਚਾਚੇ ਰਾਹੁਲ ਮਲਿਕ ਦਾ ਕਤਲ ਕੀਤਾ, ਸਗੋਂ ਪਾਣੀਪਤ ਪਹੁੰਚ ਕੇ ਆਪਣੇ ਇਕ ਨਜ਼ਦੀਕੀ ਦੋਸਤ ਨੂੰ ਬੁਲਾ ਕੇ ਉਸ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੋਹਰੇ ਕਤਲ ਕਾਂਡ (ਡਬਲ ਮਰਡਰ) ਤੋਂ ਬਾਅਦ ਪੂਰੇ ਇਲਾਕੇ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਜਾਣਕਾਰੀ ਮੁਤਾਬਕ ਬੀਤੀ ਸ਼ਾਮ ਡੇਰਾਬੱਸੀ ਵਿਖੇ ਸਥਿਤ ਦਫ਼ਤਰ 'ਚ ਮੁਲਜ਼ਮ ਸਾਹਿਲ ਨੇ ਆਪਣੇ ਚਾਚੇ ਰਾਹੁਲ ਮਲਿਕ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ। ਵਾਰਦਾਤ ਤੋਂ ਬਾਅਦ ਉਹ ਚਾਚੇ ਦੀ ਹੀ ਸਫ਼ਾਰੀ ਗੱਡੀ ਵਿਚ ਖੂਨ ਨਾਲ ਲੱਥਪੱਥ ਦੇਹ ਅਤੇ ਦਫ਼ਤਰ ਵਿਚ ਲੱਗਿਆ ਸੀਸੀਟੀਵੀ ਦਾ ਡੀ.ਵੀ.ਆਰ. (DVR) ਉਖਾੜ ਕੇ ਪਾਣੀਪਤ ਵੱਲ ਫਰਾਰ ਹੋ ਗਿਆ।

ਦੋਸਤ ਨੂੰ ਟੋਲ ਪਲਾਜ਼ਾ 'ਤੇ ਬੁਲਾ ਕੇ ਮਾਰੀ ਗੋਲੀ
ਪੰਜਾਬ ਪੁਲਿਸ ਵੱਲੋਂ ਮੁਲਜ਼ਮ ਦੇ ਮੋਬਾਈਲ ਨੰਬਰ ਨੂੰ ਟ੍ਰੇਸਿੰਗ 'ਤੇ ਲਗਾ ਕੇ ਲਗਾਤਾਰ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਪਰ ਪਾਣੀਪਤ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਸਾਹਿਲ ਨੇ ਆਪਣੇ ਦੋਸਤ ਅੰਕੁਸ਼ (ਰਹਿਣ ਵਾਲਾ ਹਰੀ ਨਗਰ, ਪਾਣੀਪਤ) ਨੂੰ ਫ਼ੋਨ ਕਰਕੇ ਪਾਣੀਪਤ ਟੋਲ ਪਲਾਜ਼ਾ 'ਤੇ ਬੁਲਾ ਲਿਆ। ਜਿਵੇਂ ਹੀ ਅੰਕੁਸ਼ ਉਸਦੀ ਗੱਡੀ ਵਿਚ ਬੈਠਾ, ਤਾਂ ਸਾਹਿਲ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ।

ਮੁਲਜ਼ਮ ਦੋਵਾਂ ਲਾਸ਼ਾਂ ਨੂੰ ਟਿਕਾਣੇ ਲਗਾਉਣ ਦੀ ਫਿਰਾਕ ਵਿਚ ਸੀ। ਜਦੋਂ ਉਹ ਪਾਣੀਪਤ ਨਹਿਰ ਵੱਲ ਵਧ ਰਿਹਾ ਸੀ ਤਾਂ ਉਸ ਨੂੰ ਸ਼ੱਕ ਹੋਇਆ ਕਿ ਪੁਲਿਸ ਉਸ ਦਾ ਪਿੱਛਾ ਕਰ ਰਹੀ ਹੈ। ਪੁਲਿਸ ਦੀ ਭਣਕ ਲੱਗਦਿਆਂ ਹੀ ਮੁਲਜ਼ਮ ਸਾਹਿਲ ਨੇ ਚਲਦੀ ਗੱਡੀ ਵਿਚੋਂ ਚਾਚੇ ਰਾਹੁਲ ਮਲਿਕ ਅਤੇ ਦੋਸਤ ਅੰਕੁਸ਼ ਦੀਆਂ ਲਾਸ਼ਾਂ ਨੂੰ ਨਹਿਰ ਦੇ ਕਿਨਾਰੇ ਸੁੱਟ ਦਿੱਤਾ ਅਤੇ ਖੁਦ ਮੌਕੇ ’ਤੋਂ ਫਰਾਰ ਹੋ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਅਤੇ ਪਾਣੀਪਤ ਜ਼ਿਲ੍ਹੇ ਦੀ ਸਮਾਲਖਾ, ਸੈਕਟਰ-29 ਥਾਣਾ ਪੁਲਿਸ ਸਮੇਤ ਤਿੰਨੋਂ ਸੀ.ਆਈ.ਏ.  ਦੀਆਂ ਟੀਮਾਂ ਅਤੇ ਸਮਾਲਖਾ ਦੇ ਐਸ.ਐਚ.ਓ. ਨਰਿੰਦਰ ਕਾਦਿਆਨ ਮੌਕੇ 'ਤੇ ਪਹੁੰਚੇ। ਪੁਲਿਸ ਨੇ ਕਰੀਬ ਦੋ ਘੰਟੇ ਦੀ ਜਾਂਚ-ਪੜਤਾਲ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪਾਣੀਪਤ ਦੇ ਸਿਵਲ ਹਸਪਤਾਲ ਦੇ ਮੁਰਦਾਘਰ (ਸ਼ਵ ਗ੍ਰਹਿ) ਵਿਚ ਰਖਵਾ ਦਿੱਤਾ ਹੈ। ਮ੍ਰਿਤਕ ਅੰਕੁਸ਼ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਡਿਊਟੀ ਤੋਂ ਆਇਆ ਸੀ ਅਤੇ ਫ਼ੋਨ ਆਉਣ ਤੋਂ ਬਾਅਦ ਘਰੋਂ ਨਿਕਲਿਆ ਸੀ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਦੋਹਰੇ ਹੱਤਿਆਕਾਂਡ ਨੂੰ ਅੰਜ਼ਾਮ ਦੇਣ ਵਾਲਾ ਸਾਹਿਲ ਮਲਿਕ ਗ੍ਰਿਫ਼ਤਾਰ ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਨਰੇਸ਼ ਗੁਜਰਾਲ ਨਾਲ 7.80 ਕਰੋੜ ਰੁਪਏ ਦੀ ਧੋਖਾਧੜੀ
Ad Position 24