06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗਿਆਨੇਸ਼ ਜੀ ਨਹੀਂ, ਸਗੋਂ ਗਣੇਸ਼ ਜੀ ਕਰ ਰਹੇ ਹਨ ਸਾਡੀ ਮਦਦ - ਸੰਬਿਤ ਪਾਤਰਾ

ਨਵੀਂ ਦਿੱਲੀ, 6 ਅਕਤੂਬਰ - 'ਇੰਡੀਆ' ਗੱਠਜੋੜ ਦੇ ਸੰਸਦ ਮੈਂਬਰਾਂ ਵਲੋਂ ਚੋਣ ਕਮਿਸ਼ਨ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਤੋਂ ਪਹਿਲਾਂ, ਭਾਜਪਾ ਦੇ ਕੌਮੀ ਬੁਲਾਰੇ ਅਤੇ ਸੰਸਦ ਮੈਂਬਰ...

Ad Position 21
No active advertisement
ਅਜੀਤ ਡੈਸਕ 06-10-2026

ਨਵੀਂ ਦਿੱਲੀ, 6 ਅਕਤੂਬਰ - 'ਇੰਡੀਆ' ਗੱਠਜੋੜ ਦੇ ਸੰਸਦ ਮੈਂਬਰਾਂ ਵਲੋਂ ਚੋਣ ਕਮਿਸ਼ਨ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਤੋਂ ਪਹਿਲਾਂ, ਭਾਜਪਾ ਦੇ ਕੌਮੀ ਬੁਲਾਰੇ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, "ਸਾਡੀ ਮਦਦ ਗਿਆਨੇਸ਼ ਜੀ ਨਹੀਂ, ਸਗੋਂ ਗਣੇਸ਼ ਜੀ ਕਰ ਰਹੇ ਹਨ। ਭਾਜਪਾ ਨੂੰ ਬੁੱਧੀ, ਗਿਆਨ ਅਤੇ ਸਮਝ ਦੇ ਦੇਵਤੇ - ਗਣੇਸ਼ ਜੀ - ਦਾ ਸਹਿਯੋਗ ਮਿਲ ਰਿਹਾ ਹੈ, ਨਾ ਕਿ ਗਿਆਨੇਸ਼ ਜੀ ਦਾ। ਭਾਰਤ ਦੇ ਲੋਕਾਂ ਕੋਲ ਬੁੱਧੀ, ਗਿਆਨ ਅਤੇ ਸਮਝ ਹੈ। ਉਹ ਜਾਣਦੇ ਹਨ ਕਿ ਉਨ੍ਹਾਂ ਨੇ ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਅੱਤਵਾਦੀਆਂ ਦਾ ਸਾਥ ਦੇਣ ਵਾਲਿਆਂ ਨੂੰ ਵੋਟ ਨਹੀਂ ਪਾਉਣੀ - ਉਹ ਲੋਕ ਜੋ ਕੈਪਟਨ ਸਮਿਤ ਲਈ ਇਕ ਟਵੀਟ ਵੀ ਨਹੀਂ ਕਰ ਸਕਦੇ। ਉਹ ਜਾਣਦੇ ਹਨ ਕਿ ਉਨ੍ਹਾਂ ਨੇ ਉਸ ਵਿਅਕਤੀ ਨੂੰ ਵੋਟ ਪਾਉਣੀ ਹੈ ਜੋ ਕਹਿੰਦਾ ਹੈ, 'ਮੈਂ ਦੇਸ਼ ਨਹੀਂ ਝੁਕਣ ਦੇਵਾਂਗਾ'।"

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਧਰਮ ਯੁੱਧ ਮੋਰਚੇ' ਦੇ ਆਗੂ ਗੁਰਪ੍ਰੀਤ ਸਿੰਘ ਖ਼ਾਲਸਾ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਜਥੇਦਾਰ ਲੰਗਾਹ ਸ਼੍ਰੋਮਣੀ ਅਕਾਲੀ ਦਲ ਦੀ ਘਰੋ ਘਰੀ ਮੁਹਿੰਮ ਦਾ ਹਲਕਾ ਡੇਰਾ ਬਾਬਾ ਨਾਨਕ ਤੋਂ ਅੱਜ ਕਰਨਗੇ ਆਗਾਜ਼
Ad Position 24