01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

45 ਦਿਨ ਪਹਿਲਾਂ ਦਿੱਤੀ ਦਰਖ਼ਾਸਤ ਤੇ ਕਾਰਵਾਈ ਨਾ ਕਰਨ 'ਤੇ ਵਾਲਮੀਕ ਭਾਈਚਾਰੇ ਦੀ ਰੋਹ ਭਰੀ ਮੀਟਿੰਗ

ਚੋਗਾਵਾਂ/ਅੰਮ੍ਰਿਤਸਰ, 20 ਜੂਨ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਦੇ ਇਕ...

Ad Position 21
No active advertisement
ਅਜੀਤ ਡੈਸਕ 20-06-2026

ਚੋਗਾਵਾਂ/ਅੰਮ੍ਰਿਤਸਰ, 20 ਜੂਨ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਦੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦੀ ਦਿੱਤੀ ਦਰਖ਼ਾਸਤ ਤੇ ਕਾਰਵਾਈ ਨਾ ਕਰਨ ਤੇ ਅੱਜ ਵਾਲਮੀਕ ਭਾਈਚਾਰੇ ਦੀ ਰੋਹ ਭਰੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰੂ ਗਿਆਨ ਵਾਲਮੀਕ ਧਰਮ ਸਮਾਜ ਰਜਿ: ਭਾਰਤ ਦੇ ਕੋਰ ਕਮੇਟੀ ਮੈਂਬਰ ਪੰਜਾਬ ਸ਼ਾਮ ਸਿੰਘ ਭੰਗਵਾਂ ਤੇ ਹਰਜਿੰਦਰ ਸਿੰਘ ਟਪਿਆਲਾ ਨੇ ਕਿਹਾ ਕਿ ਬਲਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਪਿੰਡ ਚੱਕ ਮਿਸ਼ਰੀ ਖਾਂ ਪਿਛਲੇ 14 ਸਾਲਾਂ ਤੋਂ ਪੰਜਾਬ ਗ੍ਰਾਮੀਨ ਬੈਂਕ ਚੋਗਾਵਾਂ ਵਿਖੇ ਕੰਮ ਕਰ ਰਿਹਾ ਹੈ। ਬੈਂਕ ਮੈਨੇਜਰ ਵਲੋਂ ਝੂਠਾ ਦੋਸ਼ ਲਗਾ ਕੇ ਬਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ।

ਜਦੋਂ ਬਲਜੀਤ ਸਿੰਘ ਬੈਂਕ ਵਿਚ ਗਿਆ ਤਾਂ ਬੈਂਕ ਮੈਨੇਜਰ ਨੇ ਬਲਜੀਤ ਸਿੰਘ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਗਈ। ਪਰ ਹੁਣ 45 ਦਿਨ ਬੀਤ ਜਾਣ ਤੇ ਵੀ ਥਾਣਾ ਲੋਪੋਕੇ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰ ਥਾਣੇ ਦੇ ਚੱਕਰ ਕੱਢਣ ਲਈ ਮਜ਼ਬੂਰ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਰਾਜਾਸਾਂਸੀ ਏਅਰਪੋਰਟ ਰੋਡ ਬੰਦ ਕਰਨ ਲਈ ਮਜ਼ਬੂਰ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਮੋਰਚਾ ਵਲੋਂ 24 ਜੂਨ ਨੂੰ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਧਾਰਮਿਕ ਸਖਸ਼ੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਕੀਤੀ...
Ad Position 24