30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

4 ਘੰਟੇ ਦੀ ਉਡੀਕ ਤੋਂ ਬਾਅਦ ਮਜੀਠੀਆ ਜਾਂਚ ਲਈ ਥਾਣੇ ਅੰਦਰ ਹੋਏ ਦਾਖ਼ਲ

ਮਜੀਠਾ/ਅੰਮ੍ਰਿਤਸਰ, 20 ਜੂਨ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)- ਬਿਕਰਮ ਸਿੰਘ ਮਜੀਠੀਆ ਐੱਫ.ਆਈ.ਆਰ ਨੰਬਰ 91 ਦੇ ਮਾਮਲੇ ਵਿਚ...

Ad Position 21
No active advertisement
ਅਜੀਤ ਡੈਸਕ 20-06-2026

ਮਜੀਠਾ/ਅੰਮ੍ਰਿਤਸਰ, 20 ਜੂਨ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)- ਬਿਕਰਮ ਸਿੰਘ ਮਜੀਠੀਆ ਐੱਫ.ਆਈ.ਆਰ ਨੰਬਰ 91 ਦੇ ਮਾਮਲੇ ਵਿਚ ਤਫਤੀਸ਼ ਵਿਚ ਸ਼ਾਮਿਲ ਹੋਣ ਲਈ ਅੱਜ ਕਰੀਬ 12:30 ਵਜੇ ਆਪਣੇ ਵਕੀਲਾਂ ਸਮੇਤ ਮਜੀਠਾ ਪੁਲਿਸ ਥਾਣਾ ਪਹੁੰਚ ਗਏ ਸਨ। ਪਰ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਤੁਰੰਤ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ।

ਥਾਣੇ ਦੇ ਬਾਹਰ ਖੜ੍ਹੇ ਰਹਿਣ ਤੋਂ ਬਾਅਦ ਲਗਭਗ ਚਾਰ ਘੰਟੇ ਦੀ ਉਡੀਕ ਉਪਰੰਤ ਮਜੀਠੀਆ ਆਪਣੇ ਹੋਰ ਸਾਥੀਆਂ ਸ਼੍ਰੋਮਣੀ ਅਕਾਲੀ ਦਲ ਅਜਨਾਲਾ ਇੰਚਾਰਜ ਜੋਧ ਸਿੰਘ ਸਮਰਾ ਅਤੇ ਸਾਬਕਾ ਸਰਪੰਚ ਜਤਿੰਦਰ ਪਾਲ ਸਿੰਘ ਸਾਬਾ ਹਮਜਾ ਸਮੇਤ ਅੰਦਰ ਦਾਖ਼ਲ ਹੋਏ।

ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਮਜੀਠੀਆ ਦੇ ਵਕੀਲਾਂ ਨੂੰ ਥਾਣੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦਕਿ ਮਜੀਠੀਆ ਆਪਣੇ ਵਕੀਲਾਂ ਸਮੇਤ ਜਾਂਚ ਵਿਚ ਸ਼ਾਮਿਲ ਹੋਣਾ ਚਾਹੁੰਦੇ ਸਨ। ਆਖ਼ਰਕਾਰ ਲਗਭਗ ਚਾਰ ਵਜੇ ਉਹ ਆਪਣੇ ਵਕੀਲਾਂ ਤੋਂ ਬਿਨਾਂ ਉਕਤ ਦੋ ਸਾਥੀਆਂ ਨਾਲ ਤਫਤੀਸ਼ ਵਿਚ ਸ਼ਾਮਿਲ ਹੋ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਅੱਗੇ ਪ੍ਰਦਰਸ਼ਨ ਕੀਤਾ ਗਿਆ ਅਗਲੀ ਖ਼ਬਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਸੁੰਦਰ ਮਾਡਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ
Ad Position 24