30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਗੁਰੂ ਹਰਿ ਸਹਾਇ ਨਗਰ ਕੌਂਸਲ ਚੋਣਾਂ ਦਾ ਐਲਾਨ

ਗੁਰੂ ਹਰ ਸਹਾਇ (ਫਿਰੋਜ਼ਪੁਰ), 20 ਜੂਨ (ਹਰਚਰਨ ਸਿੰਘ ਸੰਧੂ/ ਕਪਿਲ ਕੰਧਾਰੀ)-ਨਗਰ ਕੌਂਸਲ ਚੋਣਾਂ ਗੁਰੂ ਹਰਿ ਸਹਾਇ ਕਰਵਾਉਣ...

Ad Position 21
No active advertisement
ਅਜੀਤ ਡੈਸਕ 20-06-2026

ਗੁਰੂ ਹਰ ਸਹਾਇ (ਫਿਰੋਜ਼ਪੁਰ), 20 ਜੂਨ (ਹਰਚਰਨ ਸਿੰਘ ਸੰਧੂ/ ਕਪਿਲ ਕੰਧਾਰੀ)-ਨਗਰ ਕੌਂਸਲ ਚੋਣਾਂ ਗੁਰੂ ਹਰਿ ਸਹਾਇ ਕਰਵਾਉਣ ਲਈ ਚੋਣ ਕਮਿਸ਼ਨ ਵਲੋਂ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਜਾਰੀ ਪ੍ਰੋਗਰਾਮ ਕੀਤੇ ਅਨੁਸਾਰ ਚੋਣ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਿਤੀ 22 ਜੂਨ ਸੋਮਵਾਰ ਤੋਂ ਲੈ ਕੇ 25 ਜੂਨ ਵੀਰਵਾਰ ਦੁਪਹਿਰ ਤਿੰਨ ਵਜੇ ਤੱਕ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 26 ਜੂਨ ਸ਼ੁਕਰਵਾਰ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 27 ਜੂਨ ਸ਼ਨੀਵਾਰ ਦੁਪਹਿਰ 3 ਵਜੇ ਤੱਕ ਰੱਖੀ ਗਈ ਹੈ। ਇਨ੍ਹਾਂ ਮਿਉਂਸਪਲ ਸੰਸਥਾਵਾਂ ਦੀ ਚੋਣ ਲਈ ਮਿਤੀ 5 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ।

ਇਨ੍ਹਾਂ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਈ.ਵੀ.ਐਮ. ਮਸ਼ੀਨਾਂ ਰਾਹੀਂ ਕੀਤੀ ਜਾਵੇਗੀ। ਚੋਣਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ ਹੋਵੇਗੀ। ਨਗਰ ਕੌਂਸਲ ਚੋਣਾਂ ਦੇ ਐਲਾਨ ਹੁਣ ਮਗਰੋਂ ਗੁਰੂ ਹਰ ਸਹਾਏ ਹਲਕੇ ਅੰਦਰ ਸਿਆਸੀ ਸਰਗਰਮੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਨਗਰ ਕੌਂਸਲ ਗੁਰੂ ਹਰਸਹਾਏ ਦੇ 15 ਵਾਰਡ ਹਨ।

Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਨਗਰ ਕੌਂਸਲ ਚੋਣਾਂ ਦਾ ਐਲਾਨ, 5 ਜੁਲਾਈ ਨੂੰ ਪੈਣਗੀਆਂ ਵੋਟਾਂ ਅਗਲੀ ਖ਼ਬਰ ਰਾਜ ਚੋਣ ਕਮਿਸ਼ਨ ਵਲੋਂ ਮਿਊਂਸਿਪਲ ਸੰਸਥਾਵਾਂ ਦੀਆਂ ਆਮ ਚੋਣਾਂ ਕਰਵਾਉਣ ਲਈ ਸਮਾਂ-ਸਾਰਣੀ ਦਾ ਐਲਾਨ
Ad Position 24