30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨੀਟ ਪ੍ਰੀਖਿਆ ਤੋਂ ਪਹਿਲਾਂ ਐੱਨ.ਟੀ.ਏ ਦੀ ਵੱਡੀ ਲਾਪਰਵਾਹੀ, ਨਾਗਪੁਰ ਦੇ ਵਿਦਿਆਰਥੀ ਨੂੰ ਅਬੂ ਧਾਬੀ 'ਚ ਮਿਲਿਆ ਪ੍ਰੀਖਿਆ ਕੇਂਦਰ

ਨਾਗਪੁਰ, 20 ਜੂਨ- 21 ਜੂਨ ਨੂੰ ਹੋਣ ਵਾਲੀ ਨੀਟ ਮੁੜ ਪ੍ਰੀਖਿਆ ਲਈ ਦੇਸ਼ ਭਰ ਦੇ 22 ਲੱਖ ਤੋਂ ਵੱਧ...

Ad Position 21
No active advertisement
ਅਜੀਤ ਡੈਸਕ 20-06-2026

ਨਾਗਪੁਰ, 20 ਜੂਨ- 21 ਜੂਨ ਨੂੰ ਹੋਣ ਵਾਲੀ ਨੀਟ ਮੁੜ ਪ੍ਰੀਖਿਆ ਲਈ ਦੇਸ਼ ਭਰ ਦੇ 22 ਲੱਖ ਤੋਂ ਵੱਧ ਵਿਦਿਆਰਥੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਨਾਗਪੁਰ ਦੇ ਵਿਦਿਆਰਥੀ ਅਬਦੁੱਲਾ ਮੁਹੰਮਦ ਨਾਲ ਵਾਪਰੀ ਇੱਕ ਘਟਨਾ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਬਦੁੱਲਾ ਦਾ ਦਾਅਵਾ ਹੈ ਕਿ ਉਸਨੂੰ ਪ੍ਰੀਖਿਆ ਲਈ ਅਬੂ ਧਾਬੀ (ਯੂਏਈ) ਦਾ ਕੇਂਦਰ ਅਲਾਟ ਕਰ ਦਿੱਤਾ ਗਿਆ, ਜਦਕਿ ਉਹ ਨਾਗਪੁਰ ਦਾ ਰਹਿਣ ਵਾਲਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਉਸ ਕੋਲ ਵਿਦੇਸ਼ ਯਾਤਰਾ ਲਈ ਪਾਸਪੋਰਟ ਵੀ ਨਹੀਂ ਹੈ। ਇਸ ਮਾਮਲੇ ਤੋਂ ਬਾਅਦ ਪ੍ਰੀਖਿਆ ਪ੍ਰਬੰਧਾਂ ਦੀ ਪਾਰਦਰਸ਼ਤਾ ਅਤੇ ਐਨ.ਟੀ.ਏ. ਦੀਆਂ ਤਿਆਰੀਆਂ 'ਤੇ ਮੁੜ ਸਵਾਲ ਉੱਠਣ ਲੱਗੇ ਹਨ।

 

Ad Position 22
No active advertisement
ਪਿਛਲੀ ਖ਼ਬਰ ਭਾਰਤੀ ਟੀਮ ਨੇ ਥਰੋਬਾਲ ਵਿਚ ਜਿੱਤਿਆ ਗੋਲਡ ਮੈਡਲ ਅਗਲੀ ਖ਼ਬਰ ਲੁਧਿਆਣਾ ਦੇ ਕੈਨਰਾ ਬੈਂਕ 'ਚ ਲੱਗੀ ਭਿਆਨਕ ਅੱਗ
Ad Position 24