30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਅਫ਼ਗਾਨਿਸਤਾਨ ਖ਼ਿਲਾਫ਼ ਤੀਜਾ ਵਨਡੇ ਜਿੱਤਣ ਲਈ ਭਾਰਤ ਨੂੰ 33.4 ਓਵਰਾਂ ਵਿਚ 92 ਦੌੜਾਂ ਦੀ ਲੋੜ

ਚੇਨਈ, 20 ਜੂਨ - ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਵਿਚਕਾਰ ਤੀਜਾ ਇਕ ਰੋਜ਼ਾ ਮੈਚ ਐਮ. ਏ. ਚਿਦੰਬਰਮ ਸਟੇਡੀਅਮ ਚੇਨਈ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਅਫ਼ਗਾਨਿਸਤਾਨ ਦੇ ਕਪਤਾਨ...

Ad Position 21
No active advertisement
ਅਜੀਤ ਡੈਸਕ 20-06-2026

ਚੇਨਈ, 20 ਜੂਨ - ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਵਿਚਕਾਰ ਤੀਜਾ ਇਕ ਰੋਜ਼ਾ ਮੈਚ ਐਮ. ਏ. ਚਿਦੰਬਰਮ ਸਟੇਡੀਅਮ ਚੇਨਈ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਅਫ਼ਗਾਨਿਸਤਾਨ ਦੇ ਕਪਤਾਨ ਹਸ਼ਮਤ ਸ਼ਾਹਿਦੀ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਨ ਦੀ ਪੂਰੀ ਟੀਮ 44.2 ਓਵਰਾਂ ਵਿਚ 218 ਦੌੜਾਂ ਬਣਾ ਕੇ ਆਊਟ ਹੋ ਗਈ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨੇ ਖ਼ਬਰ ਲਿਖੇ ਜਾਣ ਤੱਕ 16.2 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 127 ਦੌੜਾਂ ਬਣਾ ਲਈ ਸਨ ਤੇ ਉਸ ਨੂੰ ਜਿੱਤਣ ਲਈ 33.4 ਓਵਰਾਂ ਵਿਚ 92 ਦੌੜਾਂ ਦੀ ਲੋੜ ਹੈ। ਸਲਾਮੀ ਬੱਲੇਬਾਜ਼ੀ ਯਸ਼ਸਵੀ ਜੈਸਵਾਲ 62 (49 ਗੇਂਦਾਂ ਅਤੇ ਰੋਹਿਤ ਸ਼ਾਂਰਮਾ 52 (51 ਗੇਂਦਾਂ) ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ। ਤਿੰਨ ਮੈਚਾਂ ਦੀ ਲੜੀ ਦੇ ਪਹਿਲੇ 2 ਮੈਚ ਜਿੱਤ ਕੇ ਭਾਰਤ ਪਹਿਲਾਂ ਹੀ ਅਜੇਤੂ ਬੜਤ ਬਣਾ ਚੁੱਕਾ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਕੱਕੜ ਵਿਖੇ ਹਲਕਾ ਇੰਚਾਰਜ ਸੋਨੀਆ ਮਾਨ ਨੇ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਅਟਾਰੀ-ਵਾਘਾ ਸਰਹੱਦ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅਮਨ ਦਾ ਸੁਨੇਹਾ, ਅਮਰੀਕਾ ਤੇ ਪਾਕਿਸਤਾਨ ਦਾ ਕੀਤਾ ਧੰ...
Ad Position 24