30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨੌਜਵਾਨ ਨੇ ਟਰੇਨ ਅੱਗੇ ਆ ਕੇ ਕੀਤੀ ਖੁਦਕੁਸ਼ੀ

ਡੇਰਾਬੱਸੀ (ਮੁਹਾਲੀ), 20 ਜੂਨ - ਘੱਗਰ-ਦੱਪਰ ਰੇਲਵੇ ਸਟੇਸ਼ਨ ਦੇ ਦਰਮਿਆਨ ਪਿੰਡ ਬਾਂਕਰਪੁਰ ਨੇੜੇ ਇਕ ਨੌਜਵਾਨ ਵਲੋਂ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ...

Ad Position 21
No active advertisement
ਅਜੀਤ ਡੈਸਕ 20-06-2026

ਡੇਰਾਬੱਸੀ (ਮੁਹਾਲੀ), 20 ਜੂਨ - ਘੱਗਰ-ਦੱਪਰ ਰੇਲਵੇ ਸਟੇਸ਼ਨ ਦੇ ਦਰਮਿਆਨ ਪਿੰਡ ਬਾਂਕਰਪੁਰ ਨੇੜੇ ਇਕ ਨੌਜਵਾਨ ਵਲੋਂ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਾ ਕੁਮਾਰ ਪੁੱਤਰ ਭੂਅਰ ਸਿੰਘ ਵਾਸੀ ਪਿੰਡ ਮਧੁਬਨੀ, ਤਹਿਸੀਲ ਅਰੇਰਾਜ, ਥਾਣਾ ਸੰਗਰਾਮਪੁਰ, ਜ਼ਿਲ੍ਹਾ ਪੂਰਬੀ ਚੰਪਾਰਨ ਬਿਹਾਰ ਵਜੋਂ ਹੋਈ ਹੈ। ਉਹ ਇਸ ਸਮੇਂ ਡੇਰਾਬੱਸੀ ਦੇ ਕੁੜਾਵਾਲਾ ਸਥਿਤ ਮਧੁਕਰ ਕਾਲੋਨੀ ਵਿਚ ਕਿਰਾਏ ’ਤੇ ਰਹਿ ਰਿਹਾ ਸੀ।
ਜਾਣਕਾਰੀ ਅਨੁਸਾਰ 19 ਜੂਨ ਨੂੰ ਸ਼ਾਮ ਕਰੀਬ 7 ਵਜੇ ਰੇਲਵੇ ਕਿਲੋਮੀਟਰ ਨੰਬਰ 225/25-27 ਅੱਪ, ਘੱਗਰ-ਦੱਪਰ ਰੇਲਵੇ ਸਟੇਸ਼ਨਾਂ ਦੇ ਦਰਮਿਆਨ ਪਿੰਡ ਬਾਂਕਰਪੁਰ ਨੇੜੇ ਟਰੇਨ ਨੰਬਰ 12057 ਅੱਪ ਅੱਗੇ ਆ ਕੇ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਵਲੋਂ ਲਾਸ਼ ਨੂੰ ਸਨਾਖਤ ਲਈ ਸਿਵਲ ਹਸਪਤਾਲ ਡੇਰਾਬੱਸੀ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਸੀ।
ਪੁਲਿਸ ਅਨੁਸਾਰ ਬਾਅਦ ਵਿਚ ਮ੍ਰਿਤਕ ਦੀ ਪਛਾਣ ਸੁੰਦਰਮ ਕੁਮਾਰ ਰਾਏ ਪੁੱਤਰ ਅਨਰੁਧ ਰਾਏ ਵਾਸੀ ਹਾਊਸ ਨੰਬਰ 167, ਮਧੁਕਰ ਕਾਲੋਨੀ, ਕੁੜਾਵਾਲਾ ਵਲੋਂ ਆਪਣੇ ਸਾਲੇ ਰਾਜਾ ਕੁਮਾਰ ਵਜੋਂ ਕੀਤੀ ਗਈ।
ਇਸ ਮਾਮਲੇ ਵਿਚ ਅੱਜ 20 ਜੂਨ ਨੂੰ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਘੱਗਰ ਮੁਬਾਰਿਕਪੁਰ ਵਲੋਂ ਧਾਰਾ 194 ਬੀਐਨਐਸਐਸ ਤਹਿਤ ਕਾਰਵਾਈ ਕੀਤੀ ਗਈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਅਫ਼ਗਾਨਿਸਤਾਨ ਤੀਜਾ ਵਨਡੇ : ਯਸ਼ਸਵੀ ਜੈਸਵਾਲ ਦਾ ਸ਼ਾਨਦਾਰ ਸੈਂਕੜਾ ਅਗਲੀ ਖ਼ਬਰ ਭਾਜਪਾ ਦੇ ਕੌਮੀ ਪ੍ਰਧਾਨ ਨਿਤੀਨ ਨਬੀਨ ਪਵਿੱਤਰ ਭਗਵਾਨ ਵਾਲਮੀਕਿ ਤੀਰਥ ਸਥਲ (ਸ੍ਰੀ ਰਾਮ ਤੀਰਥ) ਵਿਖੇ ਹੋਏ ਨਤਮਸਤਕ
Ad Position 24