28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਤਿੰਨ ਪਿੰਡਾਂ ਦੀ ਲੋਕ ਮਿਲਣੀ ਦੌਰਾਨ ਕਈ ਪਰਿਵਾਰ 'ਆਪ' ਵਿਚ ਸ਼ਾਮਿਲ

ਚੋਗਾਵਾਂ/ਅੰਮ੍ਰਿਤਸਰ, 21 ਜੂਨ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ...

Ad Position 21
No active advertisement
ਅਜੀਤ ਡੈਸਕ 21-06-2026

ਚੋਗਾਵਾਂ/ਅੰਮ੍ਰਿਤਸਰ, 21 ਜੂਨ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਨਵਾਂ ਜੀਵਨ, ਲੋਧੀਗੁੱਜਰ ਅਤੇ ਨੱਥੂਪੁਰ ਦੇ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਲੋਕ ਮਿਲਣੀ ਸਰਪੰਚ ਪਿਸ਼ੌਰਾ ਸਿੰਘ ਨਵਾਂ ਜੀਵਨ ਅਤੇ ਗੁਰਜੀਤ ਸਿੰਘ ਲੋਧੀਗੁੱਜਰ ਦੀ ਅਗਵਾਈ ਹੇਠ ਪਿੰਡ ਨਵਾਂ ਜੀਵਨ ਵਿਖੇ ਹੋਈ। ਜਿਸ ਵਿਚ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ, ਵਾਈਸ ਚੇਅਰਮੈਨ ਲਖਬੀਰ ਸਿੰਘ, ਹਲਕਾ ਕੋਆਰਡੀਨੇਟਰ ਸੁਖਦੀਪ ਸਿੰਘ ਛੀਨਾ, ਵਿਰਾਸਤ ਸੇਵਾ ਸੰਗਠਨ ਇੰਚਾਰਜ ਅੰਮ੍ਰਿਤ ਪਾਲ ਸਿੰਘ ਸਹੂਰਾ, ਸਰਪੰਚ ਜਸਪਾਲ ਸਿੰਘ ਭੀਲੋਵਾਲ ਕੱਚਾ, ਐਸ.ਡੀ.ਓ. ਕੁਲਦੀਪ ਸਿੰਘ ਲੋਪੋਕੇ, ਏ.ਐਸ.ਆਈ. ਮੁਖਤਾਰ ਸਿੰਘ ਸਮੇਤ ਸਮੂਹ ਅਧਿਕਾਰੀ ਪਹੁੰਚੇ। ਇਸ ਮੌਕੇ ਮੈਡਮ ਨੇ ਸਮੂਹ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਤੇ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਲਈ ਹਦਾਇਤ ਜਾਰੀ ਕੀਤੀ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂਬਰ ਹਰਦੇਵ ਸਿੰਘ, ਹਰਤੇਗ ਸਿੰਘ, ਗਿਆਨ ਸਿੰਘ, ਸ਼ਾਮ ਸਿੰਘ, ਰਫੀ ਨਾਥ ਆਦਿ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸੋਨੀਆ ਮਾਨ ਨੇ ਸਨਮਾਨਿਤ ਕੀਤਾ ਤੇ ਪੂਰਾ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਸੁਰੇਸ਼ ਕੁਮਾਰੀ, ਰਜੀਵ ਮੈਂਬਰ, ਸੰਦੀਪ ਕੌਰ ਮੈਂਬਰ, ਸੰਦੀਪ ਸਿੰਘ, ਸਰਪੰਚ ਚਰਨਜੀਤ ਕੌਰ, ਗੁਰਜੀਤ ਕੌਰ ਮੈਂਬਰ, ਗੁਰਜੀਤ ਸਿੰਘ ਮੈਂਬਰ ਹਰਦੇਵ ਸਿੰਘ, ਸੋਸ਼ਲ ਮੀਡੀਆ ਹਲਕਾ ਕੋਆਡੀਨੇਟਰ ਅਮਿਤੋਜ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਪਿੰਡ ਖਾਨਗਾਹ ਦੇ ਨੌਜਵਾਨ ਦੀ ਹੋਈ ਮੌਤ ਅਗਲੀ ਖ਼ਬਰ ਕਬੱਡੀ ਖਿਡਾਰੀ ਦੀ ਨਹਿਰ ਵਿਚ ਡੁੱਬਣ ਕਾਰਨ ਹੋਈ ਮੌਤ
Ad Position 24