28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਕਾਰ ਡੀਲਰ ਸਟੋਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਚਲਾਈਆ ਗੋਲੀਆਂ

ਜੈਤੀਪੁਰ, (ਮਜੀਠਾ), 21 ਜੂਨ (ਭੁਪਿੰਦਰ ਸਿੰਘ ਗਿੱਲ, ਮੰਨਿਦਰ ਸਿੰਘ ਸੋਖੀ, ਸਹਿਮੀ)- ਸ਼ਾਮ 7:45 ਵਜੇ, ਕੁੱਝ ਅਣਪਛਾਤੇ...

Ad Position 21
No active advertisement
ਅਜੀਤ ਡੈਸਕ 21-06-2026

ਜੈਤੀਪੁਰ, (ਮਜੀਠਾ), 21 ਜੂਨ (ਭੁਪਿੰਦਰ ਸਿੰਘ ਗਿੱਲ, ਮੰਨਿਦਰ ਸਿੰਘ ਸੋਖੀ, ਸਹਿਮੀ)- ਸ਼ਾਮ 7:45 ਵਜੇ, ਕੁੱਝ ਅਣਪਛਾਤੇ ਵਿਅਕਤੀ ਕੰਵਲਜੀਤ ਸਿੰਘ ਪੁੱਤਰ ਤਰਲੋਚਨ ਸਿੰਘ, ਨਿਵਾਸੀ ਮਜੀਠਾ ਥਾਣਾ ਮਜੀਠਾ ਜੋ ਹੁਣ 1432, ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਰਹਿ ਰਹੇ ਹਨ ਦੇ ਕਾਰ ਡੀਲਰਸ਼ਿਪ ਸਟੋਰ ਦੇ ਬਾਹਰ ਪਹੁੰਚੇ, ਜੋ ਕਿ ਸੋਹੀਆਂ ਰੋਡ, ਮਜੀਠਾ, ਥਾਣਾ ਮਜੀਠਾ ਏਐਸਆਰ-ਆਰ 'ਤੇ ਸਥਿਤ ਹੈ ਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ 14/12/2025 ਨੂੰ ਪਹਿਲਾਂ ਵੀ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕੰਵਲਜੀਤ ਸਿੰਘ ਦੇ ਡੀਲਰਸ਼ਿਪ ਸਟੋਰ ਦੇ ਬਾਹਰ ਖੜ੍ਹੇ ਦੋ ਵਾਹਨਾਂ ਨੂੰ ਕਥਿਤ ਤੌਰ 'ਤੇ ਅੱਗ ਲਗਾ ਦਿੱਤੀ ਸੀ। ਜਿਸ ਦੀ ਪੁਲਿਸ ਨੇ ਐਫ.ਆਈ.ਆਰ ਪੁਲਿਸ ਥਾਣਾ ਮਜੀਠਾ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਹੈ। ਸਟੋਰ ਮਾਲਕ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਫੋਨ ਨੰਬਰਾਂ ਤੋਂ ਫਿਰੋਤੀ ਦੀ ਮੰਗ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਨਾਲ ਸਾਡੀ ਜਾਨ ਨੂੰ ਖਤਰਾ ਹੈ। ਇਸ ਘਟਨਾ ਦੀ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ EPFO ਵੱਲੋ ਆਪਣੇ ਲੱਖਾਂ ਮੈਂਬਰਾਂ ਲਈ EPFO ​​3.0 ਨੂੰ ਲਾਗੂ ਕਰਨ ਦੀ ਤਿਆਰੀ ਅਗਲੀ ਖ਼ਬਰ ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Ad Position 24