27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ

ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਗੋਨਿਆਣਾ-ਬਠਿੰਡਾ ਰੇਲ...

Ad Position 21
No active advertisement
ਅਜੀਤ ਡੈਸਕ 22-06-2026

ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਗੋਨਿਆਣਾ-ਬਠਿੰਡਾ ਰੇਲ ਮਾਰਗ ’ਤੇ ਪੈਂਦੇ ਪਿੰਡ ਚੰਦਭਾਨ ਵਿਖੇ ਨੌਜਵਾਨ ਦੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਜੀ.ਆਰ.ਪੀ ਰੇਲਵੇ ਪੁਲਿਸ ਬਠਿੰਡਾ ਦੇ ਐਸ.ਐਚ.ਓ ਕੁਲਦੀਪ ਚੰਦ ਨੂੰ ਉਕਤ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਜੀ.ਆਰ.ਪੀ ਰੇਲਵੇ ਪੁਲਿਸ ਚੌਂਕੀ ਗੋਨਿਆਣਾ ਦੇ ਇੰਚਾਰਜ ਜਸਵਿੰਦਰ ਸਿੰਘ ਨੂੰ ਪੁਲਿਸ ਮੁਲਾਜ਼ਮਾਂ ਸਮੇਤ ਪਿੰਡ ਚੰਦਭਾਨ ਵਿਖੇ ਮੌਕੇ ’ਤੇ ਭੇਜਿਆ। ਰੇਲਵੇ ਚੌਂਕੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮ੍ਰਿਤਕ ਨੌਜਵਾਨ ਪਹਿਚਾਣ ਨਾਨਕ ਸਿੰਘ (25) ਪੁੱਤਰ ਸੇਵਕ ਸਿੰਘ ਵਾਸੀ ਪਿੰਡ ਚੰਦਭਾਨ ਵਜੋਂ ਹੋਈ ਹੈ ਅਤੇ ਨਾਨਕ ਸਿੰਘ ਜੋ ਕਿ ਪਿੰਡ ਚੰਦਭਾਨ ਦੇ ਰੇਲਵੇ ਦੇ ਪਿੱਲਰ ਨੰਬਰ 317/13, 14 ਦੇ ਨਜ਼ਦੀਕ ਰੇਲ ਗੱਡੀ ਦੇ ਲਪੇਟ ਵਿਚ ਆ ਗਿਆ ਤੇ ਮੌਤ ਹੋ ਗਈ।

ਇਸ ਮੌਕੇ ਚੜਦੀਕਲਾਂ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ ਆਪਣੀ ਐਬੂਲੈਂਸ ਲੈ ਕੇ ਉਕਤ ਸਥਾਨ ’ਤੇ ਪਹੁੰਚਿਆ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਰਕਾਰੀ ਸਿਵਲ ਹਸਪਤਾਲ ਬਠਿੰਡਾ ਵਿਖੇ ਲੈ ਕੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ| ਇਸ ਮੌਕੇ .ਆਰ.ਪੀ ਰੇਲਵੇ ਪੁਲਿਸ ਚੌਂਕੀ ਗੋਨਿਆਣਾ ਦੇ ਏ.ਐੱਸ.ਆਈ ਹਰਪ੍ਰੀਤ ਸਿੰਘ, ਪੁਲਿਸ ਮੁਲਾਜਮ ਸੋਹਣ ਸਿੰਘ ਆਦਿ ਮੁਲਾਜਮਾਂ ਤੋਂ ਇਲਾਵਾ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਦੇ ਸੇਵਾਦਾਰ ਮੌਜੂਦ ਸਨ।

 

Ad Position 22
No active advertisement
ਪਿਛਲੀ ਖ਼ਬਰ ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰਜ ਫਰੰਟ ਵਲੋਂ ਅਮਨ ਅਰੋੜਾ ਦੀ ਕੋਠੀ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅਗਲੀ ਖ਼ਬਰ 24 ਜੂਨ ਨੂੰ ਚੁਣਿਆ ਜਾਵੇਗਾ ਜ਼ੀਰਕਪੁਰ ਨਗਰ ਕੌਂਸਲ ਦਾ ਨਵਾਂ ਪ੍ਰਧਾਨ
Ad Position 24