27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

Feature Story | ਭਾਰਤ ਲਈ ਮਾਣ ਵਾਲਾ ਪਲ - ਇਸ ਭਾਰਤੀ ਦੇ ਹੱਥ ਆਈ ਵਟਸਐਪ ਦੀ ਗਲੋਬਲ ਕਮਾਨ - ਜਾਣੋ ਕੌਣ ਹਨ ਕੁਨਾਲ ਸ਼ਾਹ?

Feature Story | ਭਾਰਤ ਲਈ ਮਾਣ ਵਾਲਾ ਪਲ - ਇਸ ਭਾਰਤੀ ਦੇ ਹੱਥ ਆਈ ਵਟਸਐਪ ਦੀ ਗਲੋਬਲ ਕਮਾਨ - ਜਾਣੋ ਕੌਣ ਹਨ ਕੁਨਾਲ ਸ਼ਾਹ?

Ad Position 21
No active advertisement
ਅਜੀਤ ਡੈਸਕ 23-06-2026

ਭਾਰਤੀ ਫਿਨਟੈਕ ਕੰਪਨੀ CRED ਦੇ ਸੰਸਥਾਪਕ ਅਤੇ ਸੀ.ਈ.ਓ. ਤੇ ਭਾਰਤ ਦੇ ਮਸ਼ਹੂਰ ਉਦਯੋਗਪਤੀਆਂ 'ਚੋਂ ਇਕ ਕੁਨਾਲ ਸ਼ਾਹ ਹੁਣ ਦੁਨੀਆ ਦੀ ਸਭ ਤੋਂ ਵੱਡੀ ਮੈਸੇਜਿੰਗ ਐਪ ਵਟਸਐਪ ਦੇ ਨਵੇਂ ਗਲੋਬਲ ਹੈੱਡ ਨਿਯੁਕਤ ਕੀਤੇ ਗਏ ਹਨ । ਇਹ ਪਹਿਲੀ ਵਾਰ ਹੋਇਆ ਹੈ ਜਦ ਕੰਪਨੀ ਨੇ ਕਿਸੇ ਭਾਰਤੀ ਉਦਯੋਗਪਤੀ ਨੂੰ ਵਟਸਐਪ ਦੀ ਗਲੋਬਲ ਕਮਾਨ ਸੌਂਪੀ ਹੈ । ਵਟਸਐਪ ਦੇ ਮੌਜੂਦਾ ਮੁਖੀ Will Cathcart ਪਿਛਲੇ ਸੱਤ ਸਾਲਾਂ ਤੋਂ ਇਸ ਅਹੁਦੇ 'ਤੇ ਰਹੇ ਹਨ ਤੇ ਹੁਣ ਕੁਨਾਲ Will Cathcart ਦੀ ਥਾਂ ਲੈਣਗੇ |

ਰਿਪੋਰਟਾਂ ਮੁਤਾਬਕ, Meta ਨੇ CRED ਵਿਚ ਲਗਭਗ 900 ਮਿਲੀਅਨ ਡਾਲਰ ਯਾਨੀ ਕਰੀਬ ₹8,550 ਕਰੋੜ ਦਾ ਨਿਵੇਸ਼ ਕੀਤਾ ਹੈ। ਇਸ ਸੌਦੇ ਦੇ ਨਾਲ ਹੀ ਕੁਨਾਲ ਸ਼ਾਹ ਨੂੰ ਵਟਸਐਪ ਦੀ ਗਲੋਬਲ ਲੀਡਰਸ਼ਿਪ ਸੌਂਪੀ ਗਈ ਹੈ।

ਇਸ ਬਾਬਤ Mark Zuckerberg ਦਾ ਕਹਿਣਾ ਹੈ ਕਿ ਕੁਨਾਲ ਸ਼ਾਹ ਨੇ CRED ਨੂੰ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਟੈਕ ਕੰਪਨੀਆਂ ਵਿਚੋਂ ਇਕ ਬਣਾਇਆ ਹੈ ਅਤੇ ਉਨ੍ਹਾਂ ਦੀ ਗਲੋਬਲ ਸੋਚ ਵਟਸਐਪ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾਣ ਵਿਚ ਮਦਦ ਕਰੇਗੀ।

ਜ਼ਿਕਰਯੋਗ ਹੈ ਕਿ ਕੁਨਾਲ ਸ਼ਾਹ ਦਾ ਵਟਸਐਪ ਦੇ ਗਲੋਬਲ ਹੈੱਡ ਵਜੋਂ ਨਿਯੁਕਤ ਹੋਣਾ ਭਾਰਤੀ ਸਟਾਰਟਅਪ ਇਕੋਸਿਸਟਮ ਲਈ ਇਕ ਇਤਿਹਾਸਕ ਪਲ ਮੰਨਿਆ ਜਾ ਰਿਹਾ ਹੈ, ਕਿਉਂਕਿ ਪਹਿਲੀ ਵਾਰ ਕਿਸੇ ਭਾਰਤੀ ਸਟਾਰਟਅਪ ਸੰਸਥਾਪਕ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੈਸੇਜਿੰਗ ਐਪ ਦੀ ਕਮਾਨ ਮਿਲੀ ਹੈ।

ਕੁਨਾਲ ਸ਼ਾਹ ਦਾ ਜਨਮ 20 ਮਈ 1983 ਨੂੰ ਹੋਇਆ। ਉਨ੍ਹਾਂ ਨੇ ਮੁੰਬਈ ਦੇ ਵਿਲਸਨ ਕਾਲਜ ਤੋਂ ਫ਼ਿਲਾਸਫੀ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ NMIMS ਤੋਂ MBA ਸ਼ੁਰੂ ਕੀਤਾ ਪਰ ਵਿਚਕਾਰ ਹੀ ਪੜ੍ਹਾਈ ਛੱਡ ਕੇ ਕਾਰੋਬਾਰ ਦੀ ਦੁਨੀਆ ਵਿਚ ਕਦਮ ਰੱਖਿਆ।

ਉਨ੍ਹਾਂ ਨੇ 2010 ਵਿਚ ਡਿਜ਼ਿਟਲ ਪੇਮੈਂਟ ਪਲੇਟਫਾਰਮ FreeCharge ਦੀ ਸਥਾਪਨਾ ਕੀਤੀ ਸੀ ਜੋ ਕਿ ਭਾਰਤ ਦੀਆਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਫਿਨਟੈਕ ਕੰਪਨੀਆਂ ਵਿਚੋਂ ਇਕ ਬਣੀ। 2015 ਵਿਚ Snapdeal ਨੇ ਇਸ ਨੂੰ ਲਗਭਗ ₹2,800 ਕਰੋੜ ਵਿਚ ਖਰੀਦ ਲਿਆ, ਜਿਸ ਨਾਲ ਕੁਨਾਲ ਸ਼ਾਹ ਭਾਰਤੀ ਸਟਾਰਟਅਪ ਜਗਤ ਦਾ ਵੱਡਾ ਨਾਮ ਬਣ ਗਏ।

2018 ਵਿਚ ਉਨ੍ਹਾਂ ਨੇ CRED ਦੀ ਸਥਾਪਨਾ ਕੀਤੀ। ਇਹ ਐਪ ਉੱਚ ਕ੍ਰੈਡਿਟ ਸਕੋਰ ਵਾਲੇ ਗਾਹਕਾਂ ਨੂੰ ਕ੍ਰੈਡਿਟ ਕਾਰਡ ਬਿੱਲ ਭਰਨ, ਲੋਨ, ਬੀਮਾ, ਨਿਵੇਸ਼ ਅਤੇ ਰਿਵਾਰਡ ਸੇਵਾਵਾਂ ਪ੍ਰਦਾਨ ਕਰਦੀ ਹੈ। ਅੱਜ CRED ਦੇ 1.7 ਕਰੋੜ ਤੋਂ ਵੱਧ ਮਹੀਨਾਵਾਰ ਯੂਜ਼ਰ ਹਨ ਅਤੇ ਇਹ ਭਾਰਤ ਦੇ 40% ਤੋਂ ਵੱਧ ਕ੍ਰੈਡਿਟ ਕਾਰਡ ਭੁਗਤਾਨ ਪ੍ਰੋਸੈਸ ਕਰਦੀ ਹੈ।

ਭਾਰਤੀ ਸਟਾਰਟਅਪ ਜਗਤ ਵਿਚ ਕੁਨਾਲ ਸ਼ਾਹ ਨੂੰ ਸਭ ਤੋਂ ਪ੍ਰਭਾਵਸ਼ਾਲੀ ਉਦਯੋਗਪਤੀਆਂ ਵਿਚ ਗਿਣਿਆ ਜਾਂਦਾ ਹੈ। ਉਹ ਨਾ ਸਿਰਫ਼ ਆਪਣੀਆਂ ਕੰਪਨੀਆਂ ਖੜ੍ਹੀਆਂ ਕਰਨ ਲਈ ਮਸ਼ਹੂਰ ਹਨ, ਸਗੋਂ ਕਈ ਨਵੇਂ ਸਟਾਰਟਅਪਸ ਵਿਚ ਨਿਵੇਸ਼ ਅਤੇ ਮਾਰਗਦਰਸ਼ਨ ਵੀ ਕਰਦੇ ਹਨ। ਉਨ੍ਹਾਂ ਨੇ 250 ਤੋਂ ਵੱਧ ਸਟਾਰਟਅਪਸ ਵਿਚ ਨਿਵੇਸ਼ ਕੀਤਾ ਹੈ।

ਹੁਣ WhatsApp ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਕੁਨਾਲ ਸ਼ਾਹ CRED ਦੇ CEO ਅਹੁਦੇ ਤੋ ਹੱਟ ਜਾਣਗੇ। ਕੰਪਨੀ ਦੇ Strategy ਅਤੇ Finance ਮੁਖੀ Miten Sampat ਨੂੰ ਅੰਤਰਿਮ CEO ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਕੁਨਾਲ ਸ਼ਾਹ ਕੰਪਨੀ ਵਿਚ ਸ਼ੇਅਰਹੋਲਡਰ ਵਜੋਂ ਜੁੜੇ ਰਹਿਣਗੇ।

Meta ਦੇ CEO Mark Zuckerberg ਮੁਤਾਬਕ, ਕੁਨਾਲ ਸ਼ਾਹ ਵਿਚ "Builder Mentality" ਅਤੇ "Global Perspective" ਹੈ। Meta ਦਾ ਮੰਨਣਾ ਹੈ ਕਿ ਉਹ WhatsApp ਨੂੰ ਸਿਰਫ਼ ਮੈਸੇਜਿੰਗ ਐਪ ਨਹੀਂ, ਸਗੋਂ AI, ਬਿਜ਼ਨਸ ਅਤੇ ਡਿਜ਼ਿਟਲ ਭੁਗਤਾਨਾਂ ਦਾ ਵੱਡਾ ਪਲੇਟਫਾਰਮ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਤੇ ਹੁਣ ਉਨ੍ਹਾਂ ਦੀ ਤਰਜੀਹ WhatsApp ਲਈ AI ਆਧਾਰਿਤ ਫੀਚਰਾਂ ਦਾ ਵਿਸਥਾਰ ਕਰਨਾ, WhatsApp Business ਨੂੰ ਹੋਰ ਮਜ਼ਬੂਤ ਕਰਨਾ, ਇਸ਼ਤਿਹਾਰ ਅਤੇ ਸਬਸਕ੍ਰਿਪਸ਼ਨ ਰਾਹੀਂ ਆਮਦਨ ਵਧਾਉਣਾ, WhatsApp Pay ਨੂੰ ਵਿਸ਼ਵ ਪੱਧਰ 'ਤੇ ਫੈਲਾਉਣਾ
ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣਾ ਹੈ |

ਮਾਹਿਰਾਂ ਦਾ ਮੰਨਣਾ ਹੈ ਕਿ ਕੁਨਾਲ ਸ਼ਾਹ ਦੀ ਅਗਵਾਈ ਹੇਠ WhatsApp ਸਿਰਫ਼ ਚੈਟਿੰਗ ਐਪ ਨਹੀਂ ਰਹੇਗਾ, ਸਗੋਂ ਇਕ "ਸੁਪਰ ਐਪ" ਬਣ ਸਕਦਾ ਹੈ, ਜਿਸ ਵਿਚ ਡਿਜ਼ਿਟਲ ਭੁਗਤਾਨ,ਆਨਲਾਈਨ ਖਰੀਦਦਾਰੀ,AI ਸਹਾਇਕ, ਕਾਰੋਬਾਰੀ ਸੇਵਾਵਾਂ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਵਰਗੀਆਂ ਸਹੂਲਤਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਗੁਰੂ ਬਾਜ਼ਾਰ ਵਿਚ ਹੋਈ ਲੁੱਟ ਖੋਹ ਅਗਲੀ ਖ਼ਬਰ ਲਖਨਊ ਅਗਨੀਕਾਂਡ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ
Ad Position 24