27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਦਿੱਲੀ 'ਚ ਦਰਿੰਦਗੀ ਦੀ ਹੱਦ ਪਾਰ, 11 ਸਾਲਾਂ ਬੱਚੀ ਨਾਲ ਜ਼ਬਰ ਜ਼ਨਾਹ ਮਗਰੋਂ ਕੀਤਾ ਕਤਲ

ਦਿੱਲੀ, 23 ਜੂਨ- ਰਾਜਧਾਨੀ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਛੱਤਰਪੁਰ ਦੇ ਫੁੱਟਪਾਥ 'ਤੇ ਪਰਿਵਾਰ ਨਾਲ ਸੌਂ...

Ad Position 21
No active advertisement
ਅਜੀਤ ਡੈਸਕ 23-06-2026

ਦਿੱਲੀ, 23 ਜੂਨ- ਰਾਜਧਾਨੀ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਛੱਤਰਪੁਰ ਦੇ ਫੁੱਟਪਾਥ 'ਤੇ ਪਰਿਵਾਰ ਨਾਲ ਸੌਂ ਰਹੀ 11 ਸਾਲਾਂ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਅੱਜ ਦੁਪਹਿਰ ਸਮੇਂ ਟੈਕਸੀ ਚਾਲਕ ਨੇ ਜ਼ਬਰ ਜ਼ਨਾਹ ਕਰਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਗੁਰੂਗ੍ਰਾਮ ਦੇ ਜੰਗਲ 'ਚ ਸੁੱਟ ਦਿੱਤੀ, ਜਿਸ ਤੋਂ ਬਾਅਦ ਉਹ ਫ਼ਰਾਰ ਹੋ ਗਿਆ।

ਰਾਹਗੀਰਾਂ ਤੋਂ ਸੂਚਨਾ ਮਿਲਣ 'ਤੇ ਦਿੱਲੀ ਪੁਲਿਸ ਨੇ ਕੁਝ ਘੰਟਿਆਂ 'ਚ ਕਾਰਵਾਈ ਕਰਦੇ ਹੋਏ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁਲਿਸ ਨੇ 6 ਘੰਟੇ ਦੇ ਅੰਦਰ ਹੀ ਲਾਸ਼ ਨੂੰ ਕਾਬੂ ਕਰ ਲਿਆ। ਉਸ ਦੇ ਇਸ਼ਾਰੇ 'ਤੇ ਨਾਬਾਲਿਗ ਲੜਕੀ ਨੂੰ ਜੰਗਲ 'ਚੋਂ ਬਰਾਮਦ ਕੀਤਾ, ਜਿਸ ਤੋਂ ਬਾਅਦ ਪੁਲਿਸ ਹੁਣ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਫਦਰਜੰਗ ਲੈ ਗਈ ਹੈ।

ਇਸ ਦੇ ਨਾਲ ਹੀ ਦਿੱਲੀ ਪੁਲਿਸ ਦੋਸ਼ੀ ਡਰਾਈਵਰ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਫਿਲਹਾਲ 30 ਸਾਲਾਂ ਟੈਕਸੀ ਡਰਾਈਵਰ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਵਿਚ ਮੀਟਰ ਰੀਡਰ ਯੂਨੀਅਨ ਵਲੋਂ ਧਰਨਾ ਪ੍ਰਦਰਸ਼ਨ ਅਗਲੀ ਖ਼ਬਰ ਸੋਹਾਣਾ ਵਿਚ ਕਾਰ ਚੋਰਾਂ ਦਾ ਆਤੰਕ: ਸਕਾਰਪੀਓ ਤੇ ਫਾਰਚੂਨਰ ਚੋਰੀ
Ad Position 24