27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗੁਰੂ ਹਰਸਹਾਏ ਦੇ ਨੋਜਵਾਨ ਰਚਿਤ ਸੋਢੀ ਨੇ ਅਕਾਲੀ ਦਲ ਵਿਚ ਕੀਤੀ ਮੁੜ ਵਾਪਸੀ

ਗੁਰੂ ਹਰਸਹਾਏ, 23 ਜੂਨ (ਹਰਚਰਨ ਸਿੰਘ ਸੰਧੂ)- ਕਾਂਗਰਸ ਵਿਚ ਗਏ ਗੁਰੂ ਹਰਸਹਾਏ ਦੇ ਨੌਜਵਾਨ ਰਚਿਤ ਸੋਢੀ ਨੇ ਮੁੜ...

Ad Position 21
No active advertisement
ਅਜੀਤ ਡੈਸਕ 23-06-2026

ਗੁਰੂ ਹਰਸਹਾਏ, 23 ਜੂਨ (ਹਰਚਰਨ ਸਿੰਘ ਸੰਧੂ)- ਕਾਂਗਰਸ ਵਿਚ ਗਏ ਗੁਰੂ ਹਰਸਹਾਏ ਦੇ ਨੌਜਵਾਨ ਰਚਿਤ ਸੋਢੀ ਨੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਦੀ ਹਾਜ਼ਰੀ ਵਿਚ ਰਚਿਤ ਸੋਢੀ ਨੇ ਘਰ ਵਾਪਸੀ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੱਕੇ ਸਮਰਥਕ ਹਨ ਅਤੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ। ਪਾਰਟੀ ਅੰਦਰ ਘਰ ਵਾਪਸੀ ਕਰਨ ਤੇ ਵਰਦੇਵ ਸਿੰਘ ਨੋਨੀਮਾਨ ਨੇ ਰਚਿਤ ਸੋਢੀ ਦਾ ਧੰਨਵਾਦ ਕੀਤਾ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ।

ਇਸ ਮੌਕੇ ਅਕਾਲੀ ਆਗੂ ਵਰਦੇਵ ਸਿੰਘ ਮਾਨ ਨੇ ਉਨ੍ਹਾਂ ਨੂੰ ਮੁੜ ਤੋਂ ਨਗਰ ਕੌਂਸਲ ਚੋਣਾਂ ਲੜਾਉਣ ਦਾ ਫੈਸਲਾ ਲੈਂਦਿਆਂ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਕੇ ਉਮੀਦਵਾਰ ਬਣਾਏ ਜਾਣ ਦਾ ਐਲਾਨ ਵੀ ਕੀਤਾ। ਦੱਸਣ ਯੋਗ ਹੈ ਕਿ ਨੌਜਵਾਨ ਰਚਿਤ ਸੋਢੀ ਦੀ ਮਾਤਾ ਪਹਿਲਾਂ ਕਾਂਗਰਸ ਪਾਰਟੀ ਦੀ ਟਿਕਟ ਤੇ ਕੌਂਸਲਰ ਰਹਿ ਚੁੱਕੇ ਹਨ ਅਤੇ ਹੁਣ ਫਿਰ ਮੁੜ ਤੋਂ ਨਗਰ ਕੌਂਸਲ ਚੋਣਾਂ ਗੁਰੂ ਹਰਸਹਾਇ ਲਈ ਚੋਣ ਮੈਦਾਨ ਵਿਚ ਉਤਰਨਗੇ। ਇਸ ਮੌਕੇ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਸ਼ਮਿਦਰ ਪਾਲ ਸਿੰਘ ਗੋਗੀ ਬਰਾੜ, ਸੁਖਵਿੰਦਰ ਸਿੰਘ ਭੰਡਾਰੀ ਲੈਪੋ ਅਤੇ ਕਈ ਹੋਰ ਸਮਰਥਕ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਪੰਜ ਮੈਂਬਰੀ ਕਮੇਟੀ ਵਲੋਂ ਮੀਟਿੰਗ ਆਯੋਜਿਤ ਅਗਲੀ ਖ਼ਬਰ ਮਹਾਰਾਸ਼ਟਰ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸਬੰਧੀ 1956 ਐਕਟ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਨਾਉਣ...
Ad Position 24