27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਰਛਪਾਲ ਕੌਰ ਢਿੱਲੋਂ ਬਣੇ ਲੌਂਗੋਵਾਲ ਬਣੇ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ

ਲੌਂਗੋਵਾਲ, 22 ਜੂਨ (ਵਿਨੋਦ, ਖੰਨਾ)- ਲੌਂਗੋਵਾਲ ਨਗਰ ਕੌਂਸਲ ਲਈ ਰਛਪਾਲ ਕੌਰ ਢਿੱਲੋਂ ਨੂੰ ਸਰਬ ਸੰਮਤੀ ਨਾਲ...

Ad Position 21
No active advertisement
ਅਜੀਤ ਡੈਸਕ 23-06-2026

ਲੌਂਗੋਵਾਲ, 22 ਜੂਨ (ਵਿਨੋਦ, ਖੰਨਾ)- ਲੌਂਗੋਵਾਲ ਨਗਰ ਕੌਂਸਲ ਲਈ ਰਛਪਾਲ ਕੌਰ ਢਿੱਲੋਂ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਹਲਕਾ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ਅੱਜ ਨਗਰ ਕੌਂਸਲ ਵਿਖੇ ਹੋਈ ਮੀਟਿੰਗ ਵਿਚ ਸਮੂਹ ਕੌਂਸਲਰ ਸ਼ਾਮਲ ਹੋਏ। ਚੋਣ ਅਧਿਕਾਰੀ ਐਸ. ਡੀ. ਐਮ. ਸਤੀਸ਼ ਚੰਦਰਾ ਦੀ ਦੇਖ-ਰੇਖ ਹੋਈ। ਇਸ ਚੋਣ ਵਿਚ ਸਰਬ ਸੰਮਤੀ ਨਾਲ ਹੋਈ ਚੋਣ ਵਿਚ ਵਾਰਡ ਨੰਬਰ 11 ਤੋਂ ਕੌਂਸਲਰ ਚੁਣੇ ਗਏ ਰਛਪਾਲ ਕੌਰ ਢਿੱਲੋਂ ਨੂੰ ਪ੍ਰਧਾਨ, ਵਾਰਡ ਨੰਬਰ 12 ਤੋਂ ਚੁਣੇ ਗਏ ਕੌਂਸਲਰ ਕੁਲਦੀਪ ਸਿੰਘ ਬੰਟੀ ਮਾਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 1 ਤੋਂ ਕੌਂਸਲਰ ਕਰਮਜੀਤ ਕੌਰ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ।

ਇਸ ਚੋਣ ਲਈ ਸਮੂਹ ਨਗਰ ਨਿਵਾਸੀਆਂ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 52 ਸ਼ਹੀਦਾਂ ਦੀ ਇਸ ਪਾਵਨ ਧਰਤੀ ਲਈ ਸਾਰੇ ਕੌਂਸਲਰਾਂ ਨੇ ਇਹ ਚੋਣ ਕਰਕੇ ਏਕਤਾ ਅਤੇ ਪਿਆਰ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਂਗਵਾਲ ਵਿਚ ਉਂਝ ਤਾ ਪਹਿਲਾਂ ਵੀ ਵਿਕਾਸ ਦੀ ਕਮਾਈ ਨਹੀਂ ਛੱਡੀ ਗਈ ਪ੍ਰੰਤੂ ਹੁਣ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਜਾਵੇਗੀ। ਨਵਨਿਯੁਕਤ ਰਛਪਾਲ ਕੌਰ ਢਿੱਲੋਂ ਨੇ ਸਮੂਹ ਕੌਂਸਲਰ ਸਾਹਿਬਾਨ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜ਼ੀਹ ਸਫਾਈ ਪ੍ਰਬੰਧਾਂ ਨੂੰ ਲੈਕੇ ਹੋਵੇਗੀ। ਉਸ ਤੋਂ ਬਾਅਦ ਸਮੁੱਚੇ ਲੌਂਗੋਵਾਲ ਨੂੰ ਹਰਿਆ ਭਰਿਆ ਬਣਾਉਣ ਲਈ ਯਤਨ ਕੀਤੇ ਜਾਣਗੇ।

ਇਸ ਮੌਕੇ ਕਾਰਜ਼ ਸਾਧਕ ਅਫਸਰ ਬਾਲ ਕ੍ਰਿਸ਼ਨ, ਗੁਰਮੇਲ ਸਿੰਘ ਚੋਟੀਆ, ਬਲਵੰਤ ਸਿੰਘ ਬੀਟਾ, ਗੁਰਪਾਲ ਸਿੰਘ ਪਾਲੀ, ਸਤਵੰਤ ਕੌਰ ਸਿੱਧੂ, ਬਲਵਿੰਦਰ ਸਿੰਘ, ਸਿੰਦਰਪਾਲ ਕੌਰ, ਭੁਪਿੰਦਰ ਸਿੰਘ ਗਿੱਲ,ਅਮਰਜੀਤ ਕੌਰ ਢਿੱਲੋਂ, ਬੁੱਧ ਸਿੰਘ ਧਾਲੀਵਾਲ, ਸਰਬਜੀਤ ਕੌਰ ਅਤੇ ਜਸਵੀਰ ਕੌਰ (ਸਾਰੇ ਕੌਂਸਲਰ), ਬਲਵਿੰਦਰ ਸਿੰਘ ਢਿੱਲੋਂ, ਐਡ. ਹਰਪ੍ਰੀਤ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਜਗਦੇਵ ਸਿੰਘ ਸਿੱਧੂ ਸਾ. ਪ੍ਰਧਾਨ, ਗੋਬਿੰਦ ਸਿੰਘ ਸਰਪੰਚ ਉਦੇ ਭਾਨ ਸਿੰਘ ਨਗਰ, ਜਤਿੰਦਰ ਰਿਸ਼ੀ, ਕਮਲਜੀਤ ਸਿੰਘ ਵਿੱਕੀ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਨੱਪੀ, ਵਿੱਕੀ ਵਸਿਸ਼ਟ, ਪਰਮਜੀਤ ਕੌਰ ਬਟੂਹਾ ਮੈਂਬਰ ਬਲਾਕ ਸੰਮਤੀ, ਨਿਹਾਲ ਸਿੰਘ ਸਰਪੰਚ, ਗੁਰਜੰਟ ਖਾਂ, ਗੋਪਾਲ ਕ੍ਰਿਸ਼ਨ ਪਾਲੀ, ਗੁਰਮੀਤ ਸਿੰਘ, ਮਾ. ਨਰਿੰਦਰ ਸ਼ਰਮਾ, ਵੈਦ ਮੋਹਨ ਸਿੰਘ, ਗੁਰਸੇਵਕ ਸਿੰਘ, ਸਰਪੰਚ ਦਰਸ਼ਨ ਸਿੰਘ, ਤਰੁਣ ਕੁਮਾਰ, ਨੀਟੂ ਸ਼ਰਮਾ ਅਤੇ ਨਰੇਸ਼ ਕੁਮਾਰ ਸੰਜੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖਿਆ ਮੰਤਰੀ ਅਤੇ ਮਨੀਸ਼ ਸਿਸੋਦੀਆ ਵਲੋਂ 1050 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿ... ਅਗਲੀ ਖ਼ਬਰ ਜਗਦੀਪ ਸਿੰਘ ਜੱਗੀ ਭਦੌੜ ਨਗਰ ਕੌਂਸਲ ਦੇ ਪ੍ਰਧਾਨ ਬਣੇ
Ad Position 24