26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਕਬੱਡੀ ਖਿਡਾਰੀ ਕਤਲ ਮਾਮਲੇ 'ਚ ਸਕੇ ਭਰਾ ਗ੍ਰਿਫ਼ਤਾਰ

ਜਗਰਾਉਂ (ਲੁਧਿਆਣਾ), 23 ਜੂਨ (ਕੁਲਦੀਪ ਸਿੰਘ ਲੋਹਟ) — ਜਗਰਾਉੰ ਦੇ ਕਸਬਾ ਹਠੂਰ ਨਾਲ ਸੰਬੰਧਿਤ ਸਾਬਕਾ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖ਼ੁਲਾਸਾ...

Ad Position 21
No active advertisement
ਅਜੀਤ ਡੈਸਕ 23-06-2026

ਜਗਰਾਉਂ (ਲੁਧਿਆਣਾ), 23 ਜੂਨ (ਕੁਲਦੀਪ ਸਿੰਘ ਲੋਹਟ) — ਜਗਰਾਉੰ ਦੇ ਕਸਬਾ ਹਠੂਰ ਨਾਲ ਸੰਬੰਧਿਤ ਸਾਬਕਾ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖ਼ੁਲਾਸਾ ਕਰਦਿਆਂ ਇਸਨੂੰ ਕਤਲ ਦੀ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 34 ਸਾਲਾ ਹਰਜਿੰਦਰ ਸਿੰਘ ਉਰਫ਼ ਹਿੰਦਾ ਦੀ ਮੌਤ ਕੁਦਰਤੀ ਜਾਂ ਹਾਦਸਾਤਮਕ ਨਹੀਂ ਸੀ, ਸਗੋਂ ਉਸਦੇ ਜਾਣਕਾਰਾਂ ਵਲੋਂ ਜ਼ਹਿਰੀਲਾ ਟੀਕਾ ਲਗਾ ਕੇ ਉਸਦੀ ਹੱਤਿਆ ਕੀਤੀ ਗਈ ਸੀ। ਇਸ ਸੰਬੰਧੀ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ 14 ਜੂਨ ਨੂੰ ਆਪਣੇ ਕੁਝ ਦੋਸਤਾਂ ਨੂੰ ਮਿਲਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ, ਪਰ ਦੇਰ ਰਾਤ ਤੱਕ ਵਾਪਸ ਨਾ ਆਉਣ ਕਾਰਨ ਪਰਿਵਾਰ ਚਿੰਤਤ ਹੋ ਗਿਆ। ਅਗਲੇ ਦਿਨ ਉਸਦੀ ਲਾਸ਼ ਬੁਰਜ ਕੁਲਾਰਾ ਰੋਡ ਨੇੜੇ ਇਕ ਗਊਸ਼ਾਲਾ ਕੋਲ ਸ਼ੱਕੀ ਹਾਲਾਤਾਂ ਵਿਚ ਮਿਲੀ ਸੀ। ਸ਼ੁਰੂਆਤੀ ਪੜਾਅ ਵਿਚ ਮਾਮਲਾ ਸਿਰਫ਼ ਸ਼ੱਕੀ ਮੌਤ ਦਾ ਮੰਨਿਆ ਜਾ ਰਿਹਾ ਸੀ ਅਤੇ ਪੁਲਿਸ ਇਸਨੂੰ ਆਮ ਜਾਂਚ ਦੇ ਤੌਰ ’ਤੇ ਦੇਖ ਰਹੀ ਸੀ। ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਨੇ ਆਪਣੇ ਬਿਆਨਾਂ ਵਿਚ ਕਤਲ ਦਾ ਸ਼ੱਕ ਜਤਾਇਆ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਨੂੰ ਹੋਰ ਗੰਭੀਰਤਾ ਨਾਲ ਅੱਗੇ ਵਧਾਇਆ ਅਤੇ ਕਈ ਅਹਿਮ ਸੁਰਾਗ ਇਕੱਠੇ ਕੀਤੇ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਜਿੰਦਰ ਸਿੰਘ ਹਿੰਦਾ ਦੀ ਮੌਤ ਲਈ ਉਸਦੇ ਜਾਣਕਾਰ ਹੀ ਸ਼ਾਜਿਸ਼ਕਰਤਾ ਹਨ । ਪੁਲਿਸ ਮੁਤਾਬਕ ਮੁਲਜ਼ਮਾਂ ਨੇ ਹੱਤਿਆ ਕਰਨ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਨਾਲ ਰਾਤ ਦੇ ਹਨੇਰੇ ਵਿਚ ਲਾਸ਼ ਨੂੰ ਬੁਰਜ ਕੁਲਾਰਾ ਰੋਡ ਨੇੜੇ ਗਊਸ਼ਾਲਾ ਕੋਲ ਸੁੱਟ ਦਿੱਤਾ ਤਾਂ ਜੋ ਘਟਨਾ ਨੂੰ ਕੁਦਰਤੀ ਮੌਤ ਜਾਂ ਕਿਸੇ ਹੋਰ ਕਾਰਨ ਨਾਲ ਜੋੜਿਆ ਜਾ ਸਕੇ।
ਥਾਣਾ ਹਠੂਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਹਠੂਰ ਦੇ ਕੁਲਦੀਪ ਸਿੰਘ ਉਰਫ਼ ਕੀਪਾ ਅਤੇ ਉਸਦੇ ਸਕੇ ਭਰਾ ਸਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਵਲੋਂ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਹੁਣ ਜਾਂਚ ਏਜੰਸੀਆਂ ਇਸ ਗੱਲ ਦੀ ਤਫ਼ਤੀਸ਼ ਕਰ ਰਹੀਆਂ ਹਨ ਕਿ ਕਤਲ ਦੇ ਪਿੱਛੇ ਅਸਲ ਮਕਸਦ ਕੀ ਸੀ। 

Ad Position 22
No active advertisement
ਪਿਛਲੀ ਖ਼ਬਰ ਈਥਾਨੋਲ ਬਲੈਂਡਿੰਗ ਪ੍ਰੋਗਰਾਮ ਦੇ ਲਾਗੂਕਰਨ ਦੀ ਨਿਰੰਤਰ ਨਿਗਰਾਨੀ ਕਰਦੀ ਹੈ ਸਰਕਾਰ - ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾ... ਅਗਲੀ ਖ਼ਬਰ 30 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
Ad Position 24