26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਂ ਪੁੱਤ ਸਮੇਤ 3 ਦੀ ਹੱਤਿਆ, ਹਤਿਆਰੇ ਨੇ ਖ਼ੁਦ ਨੂੰ ਵੀ ਮਾਰੀ ਗੋਲੀ

ਨੌਸ਼ਹਿਰਾ ਮੱਝਾ ਸਿੰਘ (ਗੁਰਦਾਸਪੁਰ), 23 ਜੂਨ (ਰਵੀ ਭਗਤ) - ਬਟਾਲਾ ਪੁਲਿਸ ਦੇ ਥਾਣਾ ਸੇਖਵਾਂ ਅਧੀਨ ਆਉਂਦੇ ਪਿੰਡ ਮੁੰਡੀ ਕੁਰਾਲ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਂ ਪੁੱਤ ਸਮੇਤ 4 ਦੇ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ...

Ad Position 21
No active advertisement
ਅਜੀਤ ਡੈਸਕ 23-06-2026

ਨੌਸ਼ਹਿਰਾ ਮੱਝਾ ਸਿੰਘ (ਗੁਰਦਾਸਪੁਰ), 23 ਜੂਨ (ਰਵੀ ਭਗਤ) - ਬਟਾਲਾ ਪੁਲਿਸ ਦੇ ਥਾਣਾ ਸੇਖਵਾਂ ਅਧੀਨ ਆਉਂਦੇ ਪਿੰਡ ਮੁੰਡੀ ਕੁਰਾਲ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਂ ਪੁੱਤ ਸਮੇਤ 4 ਦੇ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੁੰਡੀ ਕੁਰਾਲ ਦੇ ਵਾਸੀ ਹਰਦੀਪ ਕੌਰ ਦੇ ਜੇਠ ਦੇ ਪੁੱਤਰ ਮਨਜੋਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਉਸ ਨੂੰ ਅਤੇ ਉਸ ਦੇ ਪੁੱਤਰ ਅੰਮ੍ਰਿਤ ਸਿੰਘ ਨੂੰ ਉਨ੍ਹਾਂ ਦੇ ਘਰ ਜਾ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਉਪਰੰਤ ਘਰ ਤੋਂ ਬਾਹਰ ਆਉਣ 'ਤੇ ਇਕ ਫ਼ੌਜੀ ਨਾਮ ਦੇ ਵਿਅਕਤੀ ਨੇ ਉਸ ਨੂੰ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਮਨਜੋਤ ਸਿੰਘ ਨੇ ਉਸ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤ। ਬਾਅਦ ਵਿਚ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਝਾਰਖੰਡ ਟੀ-20 ਲੀਗ ਦੇ ਫਾਈਨਲ ਮੈਚ ਦੌਰਾਨ ਵੱਡੀ ਭੀੜ ਹੋਣ ਕਾਰਨ ਮਚੀ ਭਗਦੜ ਅਗਲੀ ਖ਼ਬਰ ਈਥਾਨੋਲ ਬਲੈਂਡਿੰਗ ਪ੍ਰੋਗਰਾਮ ਦੇ ਲਾਗੂਕਰਨ ਦੀ ਨਿਰੰਤਰ ਨਿਗਰਾਨੀ ਕਰਦੀ ਹੈ ਸਰਕਾਰ - ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾ...
Ad Position 24