26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਐਮਬਾਪੇ ਨੇ ਫਰਾਂਸ ਨੂੰ ਨਾਕਆਊਟ ’ਚ ਪਹੁੰਚਾਇਆ ਇਰਾਕ ’ਤੇ 3-0 ਨਾਲ ਕੀਤੀ ਜਿੱਤ ਦਰਜ

ਨਿਊਯਾਰਕ, 23 ਜੂਨ (ਰਾਜੂ ਸਹਿਬਾਜ਼ਪੁਰਾ)-2026 ਵਿਸ਼ਵ ਕੱਪ ’ਚ ਆਪਣੀ ਪ੍ਰਭਾਵਸ਼ਾਲੀ ਲੈਅ ਨੂੰ ਜਾਰੀ ਰੱਖਦੇ ਹੋਏ, ਫਰਾਂਸ ਨੇ ਇਰਾਕ ਨੂੰ 3-0 ਨਾਲ ਹਰਾਇਆ। ਇਸ ਜਿੱਤ ਨਾਲ, 2 ਵਾਰ ਦੇ ਚੈਂਪੀਅਨ ਫਰਾਂਸ ਨੇ ਨਾਕਆਊਟ ਪੜਾਅ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੰਗਲਵਾਰ, 23 ਜੂਨ ਨੂੰ ਫਿਲਾਡੇਲਫੀਆ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਸਟਾਰ ਫਾਰਵਰਡ ਕਾਇਲੀਅਨ ਐਮਬਾਪੇ ਮੈਚ ਦੇ ਹੀਰੋ ਰਹੇ, ਜਿਨ੍ਹਾਂ 2 ਗੋਲ ਕੀਤੇ ਤੇ ਜਿੱਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਓਸਮਾਨ ਡੇਂਬੇਲੇ ਨੇ ਟੀਮ ਦਾ ਤੀਜਾ ਗੋਲ ਕੀਤਾ। ਆਪਣਾ 100ਵਾਂ ਅੰਤਰਰਾਸ਼ਟਰੀ ਮੈਚ ਖੇਡਦੇ ਹੋਏ, ਕਾਇਲੀਅਨ..

Ad Position 21
No active advertisement
ਅਜੀਤ ਡੈਸਕ 24-06-2026

 ਨਿਊਯਾਰਕ, 23 ਜੂਨ (ਰਾਜੂ ਸਹਿਬਾਜ਼ਪੁਰਾ)-2026 ਵਿਸ਼ਵ ਕੱਪ ’ਚ ਆਪਣੀ ਪ੍ਰਭਾਵਸ਼ਾਲੀ ਲੈਅ ਨੂੰ ਜਾਰੀ ਰੱਖਦੇ ਹੋਏ, ਫਰਾਂਸ ਨੇ ਇਰਾਕ ਨੂੰ 3-0 ਨਾਲ ਹਰਾਇਆ। ਇਸ ਜਿੱਤ ਨਾਲ, 2 ਵਾਰ ਦੇ ਚੈਂਪੀਅਨ ਫਰਾਂਸ ਨੇ ਨਾਕਆਊਟ ਪੜਾਅ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੰਗਲਵਾਰ, 23 ਜੂਨ ਨੂੰ ਫਿਲਾਡੇਲਫੀਆ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਸਟਾਰ ਫਾਰਵਰਡ ਕਾਇਲੀਅਨ ਐਮਬਾਪੇ ਮੈਚ ਦੇ ਹੀਰੋ ਰਹੇ, ਜਿਨ੍ਹਾਂ 2 ਗੋਲ ਕੀਤੇ ਤੇ ਜਿੱਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਓਸਮਾਨ ਡੇਂਬੇਲੇ ਨੇ ਟੀਮ ਦਾ ਤੀਜਾ ਗੋਲ ਕੀਤਾ। ਆਪਣਾ 100ਵਾਂ ਅੰਤਰਰਾਸ਼ਟਰੀ ਮੈਚ ਖੇਡਦੇ ਹੋਏ, ਕਾਇਲੀਅਨ ਐਮਬਾਪੇ ਨੇ 14ਵੇਂ ਮਿੰਟ ’ਚ ਗੋਲ ਕਰਕੇ ਫਰਾਂਸ ਨੂੰ ਸ਼ੁਰੂਆਤੀ ਲੀਡ ਦਿਵਾਈ। ਉਸਨੇ ਦੂਜੇ ਅੱਧ ਦੇ 54ਵੇਂ ਮਿੰਟ ’ਚ ਇਕ ਹੋਰ ਗੋਲ ਜੋੜਿਆ, ਜਿਸ ਨਾਲ ਸਕੋਰ 2-0 ਹੋ ਗਿਆ। ਇਰਾਕੀ ਡਿਫੈਂਡਰ ਜ਼ੈਦ ਤਹਿਸੀਨ ਦੀ ਗਲਤੀ ਦਾ ਫਾਇਦਾ ਉਠਾ ਕੇ ਐਮਬਾਪੇ ਨੇ ਇਹ ਗੋਲ ਕੀਤਾ। ਬਾਅਦ ’ਚ ਓਸਮਾਨੇ ਡੇਂਬੇਲੇ ਨੇ ਵੀ ਗੋਲ ਕੀਤਾ ਤੇ ਫਰਾਂਸ ਦੀ ਜਿੱਤ ’ਤੇ ਮੋਹਰ ਲਗਾਈ। ਫਰਾਂਸ ਨੂੰ ਟੂਰਨਾਮੈਂਟ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਫਰਾਂਸ ਦੀ ਟੀਮ, ਜਿਸਨੇ 2018 ’ਚ ਵਿਸ਼ਵ ਕੱਪ ਜਿੱਤਿਆ ਸੀ ਤੇ 2022 ਵਿੱਚ ਫਾਈਨਲ ’ਚ ਪਹੁੰਚੀ ਸੀ, ਇਸ ਵਾਰ ਵੀ ਖਿਤਾਬ ਲਈ ਇਕ ਮਜ਼ਬੂਤ ਦਾਅਵੇਦਾਰ ਜਾਪਦੀ ਹੈ। ਕਾਇਲੀਅਨ ਐਮਬਾਪੇ, ਓਸਮਾਨੇ ਡੇਂਬੇਲੇ ਅਤੇ ਡੇਸੀਰੇ ਡੂਏ ਵਰਗੇ ਖਿਡਾਰੀਆਂ ਦੀ ਮੌਜੂਦਗੀ ਟੀਮ ਨੂੰ ਹੋਰ ਵੀ ਮਜ਼ਬੂਤ ਬਣਾਉਂਦੀ ਹੈ। ਜ਼ਿਕਰਯੋਗ ਹੈ ਕਿ 2 ਗੋਲ ਕਰਕੇ, ਕਾਇਲੀਅਨ ਐਮਬਾਪੇ ਨੇ ਆਪਣੇ ਵਿਸ਼ਵ ਕੱਪ ਦੇ ਕੁੱਲ ਗੋਲਾਂ ਦੀ ਗਿਣਤੀ 16 ਕਰ ਦਿੱਤੀ। ਇਸ ਦੇ ਨਾਲ, ਉਸਨੇ ਜਰਮਨ ਦਿੱਗਜ ਮਿਰੋਸਲਾਵ ਕਲੋਜ਼ ਦੇ ਰਿਕਾਰਡ ਦੀ ਬਰਾਬਰੀ ਕੀਤੀ। ਉਹ ਸਿਰਫ਼ ਹੁਣ ਵਿਸ਼ਵ ਕੱਪ ’ਚ ਸਭ ਤੋਂ ਵੱਧ ਗੋਲਾਂ ਦੇ ਰਿਕਾਰਡ ’ਚ ਅਰਜਨਟੀਨਾ ਦਾ ਕਪਤਾਨ ਲਿਓਨਲ ਮੈਸੀ (18) ਤੋਂ ਪਿਛੇ ਹੈ।

 

Ad Position 22
No active advertisement
ਪਿਛਲੀ ਖ਼ਬਰ ਨਾਰਵੇ ਨੇ ਸੇਨੇਗਲ ਨੂੰ ਹਰਾ ਕੇ ਨਾਕਆਊਟ ’ਚ ਬਣਾਈ ਜਗ੍ਹਾ-ਹਾਲੈਂਡ ਨੇ ਕੀਤੇ 2 ਗੋਲ ਅਗਲੀ ਖ਼ਬਰ ਪ੍ਰਧਾਨ ਮੰਤਰੀ ਕਾਰਨੀ ਨੇ ਕਨਿਸ਼ਕ ਦੇ ਪੀੜਤਾਂ ਨੂੰ ਕੀਤਾ ਯਾਦ
Ad Position 24