25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਗਰਮੀ ਦਾ ਪਾਰਾ ਵਧਣ ਕਾਰਨ ਸਮੁੰਦਰੀ ਕਿਨਾਰਿਆਂ 'ਤੇ ਰੌਣਕਾਂ ਵਧੀਆਂ

ਵੈਨਕੂਵਰ, 23 ਜੂਨ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਮੰਗਲਵਾਰ ਨੂੰ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਤਿੱਖੀ ਗਰਮੀ ਮਹਿਸੂਸ ਕੀਤੀ ਗਈ। ਵੈਨਕੂਵਰ ਦੇ....

Ad Position 21
No active advertisement
ਅਜੀਤ ਡੈਸਕ 24-06-2026

ਵੈਨਕੂਵਰ, 23 ਜੂਨ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਮੰਗਲਵਾਰ ਨੂੰ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਤਿੱਖੀ ਗਰਮੀ ਮਹਿਸੂਸ ਕੀਤੀ ਗਈ। ਵੈਨਕੂਵਰ ਦੇ ਅੰਦਰੂਨੀ ਇਲਾਕਿਆਂ ਵਿਚ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦਕਿ ਨਮੀ ਕਾਰਨ ਮਹਿਸੂਸ ਹੋਣ ਵਾਲਾ ਤਾਪਮਾਨ 34 ਡਿਗਰੀ ਦੇ ਨੇੜੇ ਪੁੱਜ ਗਿਆ।

ਵਾਤਾਵਰਨ ਮਾਹਿਰਾਂ ਅਨੁਸਾਰ ਉੱਚ ਦਬਾਅ (ਹਾਈ-ਪ੍ਰੈਸ਼ਰ ਰਿੱਜ) ਕਾਰਨ ਪੂਰੇ ਦੱਖਣੀ ਬ੍ਰਿਟਿਸ਼ ਕੋਲੰਬੀਆ ਵਿਚ ਗਰਮੀ ਦੀ ਇਹ ਲਹਿਰ ਬਣੀ ਹੋਈ ਹੈ। ਬੁੱਧਵਾਰ ਨੂੰ ਵੀ ਅੰਦਰੂਨੀ ਇਲਾਕਿਆਂ ਵਿਚ 30 ਡਿਗਰੀ ਦੇ ਕਰੀਬ ਤਾਪਮਾਨ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਵੀਰਵਾਰ ਤੋਂ ਸਮੁੰਦਰੀ ਹਵਾਵਾਂ ਅਤੇ ਮੀਂਹ ਕਾਰਨ ਤਾਪਮਾਨ ਵਿਚ ਕੁਝ ਹੱਦ ਤੱਕ ਗਿਰਾਵਟ ਆਉਣ ਦੀ ਉਮੀਦ ਹੈ।

ਗਰਮੀ ਦਾ ਪਾਰਾ ਵੱਧਣ ਕਾਰਨ ਅੱਜ ਵੈਨਕੂਵਰ ਅਤੇ ਆਲੇ-ਦੁਆਲੇ ਦੇ ਸਮੁੰਦਰੀ ਕਿਨਾਰਿਆਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਵੱਖ ਵੱਖ ਸਮੁੰਦਰੀ ਬੀਚਾਂ ’ਤੇ ਲੋਕਾਂ ਦੀਆਂ ਰੌਣਕਾਂ ਲੱਗੀਆਂ ਨਜ਼ਰ ਆਈਆਂ। ਸੈਰ-ਸਪਾਟਾ ਸਥਾਨਾਂ 'ਤੇ ਆਮ ਦਿਨਾਂ ਨਾਲੋਂ ਕਈ ਗੁਣਾ ਵੱਧ ਭੀੜ ਰਹੀ। ਗਰਮੀ ਤੋਂ ਨਿਜਾਤ ਪਾਉਣ ਲਈ ਬਹੁ ਗਿਣਤੀ ਲੋਕ ਸਮੁੰਦਰ ਦੇ ਠੰਡੇ ਪਾਣੀਆਂ ’ਚ ਤੈਰਾਕੀ ਕਰਦੇ ਅਤੇ ਕਿਸ਼ਤੀਆਂ ’ਤੇ ਘੁੰਮਣ ਦਾ ਨਜ਼ਾਰਾ ਲੈਂਦੇ ਵੀ ਨਜ਼ਰ ਆਏ।

 

Ad Position 22
No active advertisement
ਪਿਛਲੀ ਖ਼ਬਰ ਵਿਜੇ ਸਾਂਪਲਾ ਦੇ ਘਰ ਮੁੜ ਸੰਮਨ ਲੈ ਕੇ ਪਹੁੰਚੀ ਐਸ.ਆਈ.ਟੀ. ਅਗਲੀ ਖ਼ਬਰ ‘ਆਪ’ ਵਲੋਂ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਹੁਸ਼ਿਆਰਪੁਰ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ
Ad Position 24