25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵਿਜੇ ਸਾਂਪਲਾ ਦੇ ਘਰ ਮੁੜ ਸੰਮਨ ਲੈ ਕੇ ਪਹੁੰਚੀ ਐਸ.ਆਈ.ਟੀ.

ਹੁਸ਼ਿਆਰਪੁਰ, 23 ਜੂਨ- ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਘਰ ਅੱਜ ਐਸ.ਆਈ.ਟੀ. ਦੀ ਟੀਮ ਸੰਮਨ ਲੈ ਕੇ ਪਹੁੰਚੀ ਹੈ। ਐਸ.ਆਈ.ਟੀ. ਵਲੋਂ ਵਿਜੇ ਸਾਂਪਲਾ.....

Ad Position 21
No active advertisement
ਅਜੀਤ ਡੈਸਕ 24-06-2026

ਹੁਸ਼ਿਆਰਪੁਰ, 23 ਜੂਨ- ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਘਰ ਅੱਜ ਐਸ.ਆਈ.ਟੀ. ਦੀ ਟੀਮ ਸੰਮਨ ਲੈ ਕੇ ਪਹੁੰਚੀ ਹੈ। ਐਸ.ਆਈ.ਟੀ. ਵਲੋਂ ਵਿਜੇ ਸਾਂਪਲਾ ਨੂੰ 28 ਜੂਨ ਨੂੰ ਦੁਬਾਰਾ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਾਡਲ ਟਾਊਨ ਥਾਣੇ ਦੇ ਐਸ.ਐਚ.ਓ. ਮਦਨ ਸਿੰਘ ਨੇ ਵਿਜੇ ਸਾਂਪਲਾ ਨੂੰ ਇਹ ਸੰਮਨ ਸੌਂਪੇ। ਇਸ ਦੌਰਾਨ ਵਿਜੇ ਸਾਂਪਲਾ ਨੇ ਸੰਮਨ ਪ੍ਰਾਪਤ ਕਰਦੇ ਹੋਏ ਆਪਣਾ ਲਿਖਤੀ ਜਵਾਬ ਵੀ ਮੌਕੇ 'ਤੇ ਹੀ ਦੇ ਦਿੱਤਾ।

ਵਿਜੇ ਸਾਂਪਲਾ ਨੇ ਆਪਣੇ ਜਵਾਬ ਵਿਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਰਾਜਪਾਲ ਨੂੰ ਦਿੱਤੇ ਗਏ ਬਿਆਨ ਦੀ ਕਾਪੀ ਉਪਲਬਧ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ। ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਚਰਚਾ ਤੇਜ਼ ਹੋ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਹੋਈ ਮੁਲਤਵੀ ਅਗਲੀ ਖ਼ਬਰ ਗਰਮੀ ਦਾ ਪਾਰਾ ਵਧਣ ਕਾਰਨ ਸਮੁੰਦਰੀ ਕਿਨਾਰਿਆਂ 'ਤੇ ਰੌਣਕਾਂ ਵਧੀਆਂ
Ad Position 24