24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਗੁਰੂਹਰਸਹਾਏ ਨਗਰ ਕੌਂਸਲ ਚੋਣਾਂ: 27 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਗੁਰੂਹਰਸਹਾਏ, 24 ਜੂਨ (ਕਪਿਲ ਕੰਧਾਰੀ)- ਗੁਰੂਹਰਸਹਾਏ ਨਗਰ ਕੌਂਸਲ ਦੀਆਂ 5 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ...

Ad Position 21
No active advertisement
ਅਜੀਤ ਡੈਸਕ 24-06-2026

ਗੁਰੂਹਰਸਹਾਏ, 24 ਜੂਨ (ਕਪਿਲ ਕੰਧਾਰੀ/ ਹਰਚਰਨ ਸਿੰਘ ਸੰਧੂ )- ਗੁਰੂਹਰਸਹਾਏ ਨਗਰ ਕੌਂਸਲ ਦੀਆਂ 5 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ। ਐਸਡੀਐਮ-ਕਮ-ਰਿਟਰਨਿੰਗ ਅਫਸਰ ਹਰਦੀਪ ਸਿੰਘ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ 27 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ, ਜਿਨ੍ਹਾਂ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਸ਼ਾਮਲ ਹਨ। ਪ੍ਰਾਪਤ ਨਾਮਜ਼ਦਗੀਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 13 ਤੋਂ ਬਸੰਤੀ, ਵਾਰਡ ਨੰਬਰ 2 ਤੋਂ ਸ਼ਾਮ ਲਾਲ, ਵਾਰਡ ਨੰਬਰ 9 ਤੋਂ ਪ੍ਰਵੀਨ ਰਾਣੀ ਅਤੇ ਪ੍ਰੇਮ ਲਤਾ, ਵਾਰਡ ਨੰਬਰ 10 ਤੋਂ ਰਾਜਵਿੰਦਰ ਸਿੰਘ, ਵਾਰਡ ਨੰਬਰ 3 ਤੋਂ ਪ੍ਰਵੀਨ ਰਾਣੀ, ਵਾਰਡ ਨੰਬਰ 4 ਤੋਂ ਸਿਕੰਦਰ ਕੁਮਾਰ, ਵਾਰਡ ਨੰਬਰ 6 ਤੋਂ ਰਵਿੰਦਰ ਸਿੰਘ, ਵਾਰਡ ਨੰਬਰ 15 ਤੋਂ ਰਵਿੰਦਰ ਪਾਲ ਅਤੇ ਵਾਰਡ ਨੰਬਰ 8 ਤੋਂ ਗੁਲਸ਼ਨ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।

ਇਸੇ ਤਰ੍ਹਾਂ ਕਾਂਗਰਸ ਵਲੋਂ ਵਾਰਡ ਨੰਬਰ 14 ਤੋਂ ਹਰਮੀਤ ਸਿੰਘ ਅਤੇ ਗੁਰਪ੍ਰੀਤ ਕੌਰ, ਵਾਰਡ ਨੰਬਰ 8 ਤੋਂ ਸੋਨੂ ਕੁਮਾਰ ਅਤੇ ਹਰਮੇਸ਼ ਕੁਮਾਰ, ਵਾਰਡ ਨੰਬਰ 11 ਤੋਂ ਸੁਸ਼ਮਾ ਰਾਣੀ ਅਤੇ ਸੀਮਾ ਰਾਣੀ, ਵਾਰਡ ਨੰਬਰ 7 ਤੋਂ ਏਕਤਾ ਰਾਣੀ, ਵਾਰਡ ਨੰਬਰ 3 ਤੋਂ ਗੁਰਮੀਤ ਕੌਰ ਅਤੇ ਕਾਜਲ, ਵਾਰਡ ਨੰਬਰ 6 ਤੋਂ ਅਮਨਦੀਪ ਕੌਰ ਅਤੇ ਸੁਦਰਸ਼ਨ ਕੁਮਾਰ, ਵਾਰਡ ਨੰਬਰ 10 ਤੋਂ ਆਤਮਜੀਤ ਸਿੰਘ, ਵਾਰਡ ਨੰਬਰ 12 ਤੋਂ ਬ੍ਰਿਜ ਭੂਸ਼ਣ ਅਤੇ ਜਗਦੀਸ਼ ਲਾਲ ਸ਼ਰਮਾ ਅਤੇ ਵਾਰਡ ਨੰਬਰ 2 ਤੋਂ ਰਾਜਿੰਦਰ ਕੁਮਾਰ ਨੇ ਆਪਣੇ ਕਾਗਜ਼ ਦਾਖ਼ਲ ਕੀਤੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 8 ਤੋਂ ਰਾਣੀ ਅਤੇ ਵਾਰਡ ਨੰਬਰ 6 ਤੋਂ ਸੰਦੀਪ ਕੁਮਾਰ ਨੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਭਰੇ ਹਨ।

ਐਸਡੀਐਮ-ਕਮ-ਰਿਟਰਨਿੰਗ ਅਫਸਰ ਹਰਦੀਪ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਾਰੀਖ 25 ਜੂਨ ਹੈ। ਇਸ ਤੋਂ ਬਾਅਦ 26 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ (ਸਕ੍ਰੂਟਨੀ) ਕੀਤੀ ਜਾਵੇਗੀ, ਜਦਕਿ 27 ਜੂਨ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉੱਥੇ ਹੀ ਨਾਮਜ਼ਦਗੀਆਂ ਦੀ ਪ੍ਰਕਿਰਿਆ ਅੰਤਿਮ ਪੜਾਅ ਵਿਚ ਦਾਖ਼ਲ ਹੋਣ ਨਾਲ ਗੁਰੂਹਰਸਹਾਏ ਵਿਚ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ ਅਤੇ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਗੁਰੂ ਹਰਸਹਾਇ ‌ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰਾਂ ਨੇ ਕੀਤੇ ਕਾਗਜ਼ ਦਾਖ਼ਲ
Ad Position 24