23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸਵਿਟਜ਼ਰਲੈਂਡ ਦੀ ਕੈਨੇਡਾ ’ਤੇ ਸ਼ਾਨਦਾਰ ਜਿੱਤ

ਵੈਨਕੂਵਰ, 24 ਜੂਨ (ਏਜੰਸੀ)- ਵੈਨਕੂਵਰ ਦੇ ਬੀ. ਸੀ. ਪਲੇਸ ਸਟੇਡੀਅਮ ’ਚ ਖੇਡੇ ਗਏ ਗਰੁੱਪ-ਬੀ ਦੇ ਦੂਸਰੇ ਮੁਕਾਬਲੇ ’ਚ ਸਵਿਟਜਰਲੈਂਡ ਨੇ ਕੈਨੇੋਡਾ ਨੂੰ 2-1 ਨਾਲ ਹਰਾ ਕੇ ਗਰੁੱਪ ’ਚ ਬਾਜ਼ੀ ਮਾਰ ਲਈ। ਪਹਿਲੇ ਅੱਧ ’ਚ ਦੋਵਾਂ ਟੀਮਾਂ ਦਰਮਿਆਨ ਸਖਤ ਟੱਕਰ ਵੇਖਣ ਨੂੰ ਮਿਲੀ। ਸਵਿਟਜ਼ਰਲੈਂਡ ਵਲੋਂ ਪਹਿਲਾ ਗੋਲ ਰੂਬੇਨ ਵਰਗਾਸ ਨੇ 46ਵੇਂ ਮਿੰਟ ’ਚ ਕੀਤਾ ਅਤੇ 57ਵੇਂ ਮਿੰਟ ’ਚ ...

Ad Position 21
No active advertisement
ਅਜੀਤ ਡੈਸਕ 25-06-2026

2-1 ਨਾਲ ਹਰਾ ਕੇ ਗਰੁੱਪ-ਬੀ ’ਚ ਪਹਿਲੇ ਸਥਾਨ ’ਤੇ ਪੁੱਜਾ
ਵੈਨਕੂਵਰ, 24 ਜੂਨ (ਏਜੰਸੀ)- ਵੈਨਕੂਵਰ ਦੇ ਬੀ. ਸੀ. ਪਲੇਸ ਸਟੇਡੀਅਮ ’ਚ ਖੇਡੇ ਗਏ ਗਰੁੱਪ-ਬੀ ਦੇ ਦੂਸਰੇ ਮੁਕਾਬਲੇ ’ਚ ਸਵਿਟਜਰਲੈਂਡ ਨੇ ਕੈਨੇੋਡਾ ਨੂੰ 2-1 ਨਾਲ ਹਰਾ ਕੇ ਗਰੁੱਪ ’ਚ ਬਾਜ਼ੀ ਮਾਰ ਲਈ। ਪਹਿਲੇ ਅੱਧ ’ਚ ਦੋਵਾਂ ਟੀਮਾਂ ਦਰਮਿਆਨ ਸਖਤ ਟੱਕਰ ਵੇਖਣ ਨੂੰ ਮਿਲੀ। ਸਵਿਟਜ਼ਰਲੈਂਡ ਵਲੋਂ ਪਹਿਲਾ ਗੋਲ ਰੂਬੇਨ ਵਰਗਾਸ ਨੇ 46ਵੇਂ ਮਿੰਟ ’ਚ ਕੀਤਾ ਅਤੇ 57ਵੇਂ ਮਿੰਟ ’ਚ ਜੋਹਾਨ ਮੰਜ਼ਾਂਬੀ ਨੇ ਦੂਸਰਾ ਗੋਲ ਕਰਕੇ ਟੀਮ ਲਈ ਬੜਤ ਬਣਾਈ। ਮੈਚ ਦੇ ਦੂਜੇ ਅੱਧ ’ਚ 76ਵੇਂ ਮਿੰਟ ’ਚ ਕੈਨੇਡਾ ਦੇ ਪ੍ਰੋਮਾਈਸ ਡੇਵਿਡ ਨੇ ਗੋਲ ਕਰਕੇ ਆਪਣਾ ਮੁਕਾਬਲਾ 2-1 ’ਤੇ ਲੈ ਆਂਦਾ। ਸਵਿਟਜ਼ਰਲੈਂਡ ਦੀ ਟੀਮ ਨੇ ਮੈਚ ਦੇ ਆਖਰੀ ਮਿੰਟ ਤੱਕ 2-1 ਨਾਲ ਬੜਤ ਬਰਕਰਾਰ ਰੱਖੀ ਅਤੇ ਮੈਚ ਆਪਣੇ ਨਾਂਅ ਕਰ ਲਿਆ। ਸਵਿਟਜ਼ਰਲੈਂਡ ਨੇ 2-1 ਨਾਲ ਜਿੱਤ ਪ੍ਰਾਪਤ ਕਰਕੇ 7 ਅੰਕਾਂ ਨਾਲ ਗਰੁੱਪ ਬੀ ’ਚ ਪਹਿਲਾ ਸਥਾਨ ਪ੍ਰਾਪਤ ਕਰ ਲਿਆ, ਜਦੋਂ ਕਿ ਕੈਨੇਡਾ 4 ਅੰਕਾਂ ਦੇ ਨਾਲ ਦੂਸਰੇ ਸਥਾਨ ’ਤੇ ਰਹਿ ਕੇ ਨਾਕਆਊਟ ’ਚ ਪਹੁੰਚ ਗਿਆ।

Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਸੀ. ਦਰਜਾਬੰਦੀ ’ਚ ਸ਼ੁਭਮਨ ਗਿੱਲ ਬਣੇ ਨੰਬਰ 2 ਇਕ ਇਕ ਦਿਨਾ ਬੱਲੇਬਾਜ਼ ਅਗਲੀ ਖ਼ਬਰ ਬੋਸਨੀਆ-ਹਰਜ਼ੇਗੋਵਿਨਾ ਵਲੋਂ ਕਤਰ 'ਤੇ 3-1 ਦੀ ਮਹੱਤਵਪੂਰਨ ਜਿੱਤ ਦਰਜ
Ad Position 24