16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਛਿੰਝ ਮੇਲੇ ਦੌਰਾਨ ਦੋ ਨਾਮੀ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ ਆਪਸ ਵਿਚ ਭਿੜੇ

ਜਲੰਧਰ, 28 ਜੂਨ (ਦਵਿੰਦਰ) - ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ 'ਚ ਛਿੰਝ ਮੇਲੇ ਦੌਰਾਨ ਉਸ ਸਮੇਂ ਭਾਜੜ ਪੈ ਗਈ, ਜਦ ਸ਼ਾਹਕੋਟ ਇਲਾਕੇ ਦੇ ਦੋ ਨਾਮੀ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਜਲੰਧਰ, 28 ਜੂਨ (ਦਵਿੰਦਰ) - ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ 'ਚ ਛਿੰਝ ਮੇਲੇ ਦੌਰਾਨ ਉਸ ਸਮੇਂ ਭਾਜੜ ਪੈ ਗਈ, ਜਦ ਸ਼ਾਹਕੋਟ ਇਲਾਕੇ ਦੇ ਦੋ ਨਾਮੀ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ ਆਪਸ ਵਿਚ ਭਿੜ ਗਏ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਸ਼ਾਮ ਸਮੇਂ ਪਿੰਡ ਬਾਜਵਾ ਕਲਾਂ 'ਚ ਬਾਬਾ ਸੁਖਚੈਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ਛਿੰਝ ਮੇਲਾ ਕਰਵਾਇਆ ਗਿਆ। ਸ਼ਾਮ ਕਰੀਬ 7 ਵਜੇ ਛਿੰਝ ਮੇਲੇ ਦੌਰਾਨ ਨਵਾਂ ਪਿੰਡ ਅਕਾਲੀਆਂ ਦਾ ਇਕ ਨਾਮੀ ਪਹਿਲਵਾਨ ਰੈਫ਼ਰੀ ਬਣ ਕੇ ਕੁਸ਼ਤੀਆਂ ਕਰਵਾ ਰਿਹਾ ਸੀ, ਜਿਸ ਨੂੰ ਲੈ ਕੇ ਹੋਰਨਾਂ ਪਹਿਲਵਾਨਾਂ ਤੇ ਪਿੰਡ ਦੇ ਲੋਕਾਂ ਨੇ ਇਤਰਾਜ਼ ਜਤਾਇਆ। ਇਸ ਬਾਰੇ ਸਟੇਜ ਤੋਂ ਅਨਾਉਂਮੈਂਟ ਵੀ ਕਰਵਾ ਦਿੱਤੀ ਗਈ। ਅਨਾਊਂਸਮੈਂਟ ਹੋਣ 'ਤੇ ਉਸ ਪਹਿਲਵਾਨ ਨੇ ਬੜ੍ਹੀ ਨਮੋਸ਼ੀ ਮਹਿਸੂਸ ਕੀਤੀ ਤੇ ਗੁੱਸੇ ਵਿਚ ਆ ਕੇ ਆਪਣੇ ਸਮਰਥਕਾਂ ਸਮੇਤ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਨਾਲ ਹੱਥੋਂਪਾਈ ਕੀਤੀ। ਦੋਵਾਂ ਪਹਿਲਵਾਨਾਂ ਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਕੁਰਸੀਆਂ ਤੇ ਡਾਂਗਾਂ ਚੱਲੀਆਂ। ਇਸ ਦੌਰਾਨ ਨਵਾਂ ਪਿੰਡ ਅਕਾਲੀਆਂ ਦੇ ਪਹਿਲਵਾਨ ਨੇ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ 'ਤੇ ਕੁਰਸੀ ਨਾਲ ਵਾਰ ਕੀਤਾ। ਪਹਿਲਵਾਨਾਂ ਦੇ ਆਪਸ ਵਿਚ ਭਿੜ ਜਾਣ ਨਾਲ ਛਿੰਝ ਮੇਲੇ ਵਿਚ ਭਾਜੜ ਪੈ ਗਈ ਤੇ ਛਿੰਝ ਮੇਲਾ ਬੰਦ ਕਰਵਾਉਣਾ ਪੈਣਾ। ਝਗੜੇ ਤੋਂ ਬਾਅਦ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਤੇ ਉਸ ਦੇ ਸਮਰਥਕ ਪਹਿਲਵਾਨ ਨੂੰ ਜ਼ਖ਼ਮੀ ਹਾਲਤ ਵਿਚ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਝਗੜੇ ਦੌਰਾਨ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਦੇ ਸਿਰ 'ਤੇ ਸੱਟ ਲੱਗੀ ਹੈ ਜਦ ਕਿ ਸ਼ਾਹਕੋਟ ਦੇ ਇਕ ਪਹਿਲਵਾਨ ਦੀ ਬਾਂਹ ਟੁੱਟ ਗਈ। ਐਮਰਜੈਂਸੀ ਡਿਊਟੀ 'ਤੇ ਮੌਜੂਦ ਡਾਕਟਰ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਦੋਨਾਂ ਪਹਿਲਵਾਨਾਂ ਨੂੰ ਰੈਫ਼ਰ ਕਰ ਦਿੱਤਾ ਗਿਆ। ਇਸ ਦੌਰਾਨ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਏ.ਐੱਸ.ਆਈ ਸੁਖਵੰਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਝਗੜੇ ਦੌਰਾਨ ਇਕ ਧਿਰ ਦੇ ਦੋ ਪਹਿਲਵਾਨ ਜ਼ਖ਼ਮੀ ਹੋਏ ਹਨ ਜਦ ਕਿ ਦੂਜੀ ਧਿਰ ਦੇ ਪਹਿਲਵਾਨਾਂ ਦੇ ਜ਼ਖ਼ਮੀ ਤੇ ਹਸਪਤਾਲ ਦਾਖ਼ਲ ਹੋਣ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ।

Ad Position 22
No active advertisement
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ 2026 - ਅਰਜਨਟੀਨਾ ਨੇ 3-1 ਨਾਲ ਹਰਾਇਆ ਜਾਰਡਨ ਨੂੰ ਅਗਲੀ ਖ਼ਬਰ ਪਾਕਿਸਤਾਨ : ਸਿੰਧ ਰੇਂਜਰਾਂ ਦੇ ਹੈੱਡਕੁਆਰਟਰ 'ਤੇ ਹਮਲੇ ਦੌਰਾਨ 3 ਜਵਾਨ ਸ਼ਹੀਦ, ਜਵਾਬੀ ਕਾਰਵਾਈ ਵਿਚ ਤਿੰਨ ਅੱਤਵਾਦੀ ਢੇਰ
Ad Position 24