16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

18 ਸਾਲਾਂ ਨੌਜਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ

ਮਹਿਰਾਜ (ਬਠਿੰਡਾ), 28 ਜੂਨ (ਸੁਖਪਾਲ ਮਹਿਰਾਜ)- ਪਿੰਡ ਸੰਦਲੀ ਮਹਿਰਾਜ ਦੇ 18 ਸਾਲਾਂ ਨੌਜਵਾਨ ਗੁਰਜੀਤ ਸਿੰਘ ਪੁੱਤਰ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਮਹਿਰਾਜ (ਬਠਿੰਡਾ), 28 ਜੂਨ (ਸੁਖਪਾਲ ਮਹਿਰਾਜ)- ਪਿੰਡ ਸੰਦਲੀ ਮਹਿਰਾਜ ਦੇ 18 ਸਾਲਾਂ ਨੌਜਵਾਨ ਗੁਰਜੀਤ ਸਿੰਘ ਪੁੱਤਰ ਰੂਪ ਸਿੰਘ ਨੱਥੂ ਕੇ ਦੀ ਐਤਵਾਰ ਸਵੇਰੇ ਘਰ ਵਿਚ ਪਸ਼ੂਆਂ ਲਈ ਲੱਗੇ ਫੁਹਾਰੇ ਦੀ ਜਾਂਚ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਵਜੇ ਗੁਰਜੀਤ ਸਿੰਘ ਪਸ਼ੂਆਂ ਲਈ ਲੱਗੇ ਫੁਹਾਰੇ ਦੀ ਜਾਂਚ ਕਰ ਰਿਹਾ ਸੀ।

ਇਸ ਦੌਰਾਨ ਫੁਹਾਰੇ ਦੀ ਲੋਹੇ ਦੀ ਪਾਈਪ ਵਿਚ ਕਰੰਟ ਆ ਜਾਣ ਕਾਰਨ ਉਹ ਇਸ ਦੀ ਲਪੇਟ ਵਿਚ ਆ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਗੁਰਜੀਤ ਸਿੰਘ ਕੁਆਰਾ ਸੀ ਅਤੇ ਆਪਣੇ ਪਿੱਛੇ ਮਾਤਾ-ਪਿਤਾ, ਇੱਕ ਛੋਟਾ ਭਰਾ ਅਤੇ ਇੱਕ ਭੈਣ ਛੱਡ ਗਿਆ ਹੈ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਪਿੰਡ ਵਿਚ ਵੀ ਸੋਗ ਦੀ ਲਹਿਰ ਫੈਲ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਮਿਡ ਡੇਅ ਮੀਲ ਵਰਕਰ ਨੇ ਤਨਖ਼ਾਹ ਨਾ ਵਧਾਉਣ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਗੁਰੂ ਨਗਰੀ ਅੰਮ੍ਰਿਤਸਰ 'ਚ ਸੁਲਤਾਨਵਿੰਡ ਲਿੰਕ ਰੋਡ 'ਤੇ ਨਵਾਂ ਓਵਰਬ੍ਰਿਜ ਲੋਕਾਂ ਨੂੰ ਸਮਰਪਣ ਕੀਤਾ ਗਿਆ
Ad Position 24