16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਿਡ ਡੇਅ ਮੀਲ ਵਰਕਰ ਨੇ ਤਨਖ਼ਾਹ ਨਾ ਵਧਾਉਣ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਕੋਟਫ਼ਤੂਹੀ (ਹੁਸ਼ਿਆਰਪੁਰ), 28 ਜੂਨ (ਅਵਤਾਰ ਸਿੰਘ ਅਟਵਾਲ)-ਮਿਡ ਡੇਅ ਮੀਲ ਵਰਕਰ ਯੂਨੀਅਨ ਬਲਾਕ ਕੋਟਫ਼ਤੂਹੀ ਦਾ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਕੋਟਫ਼ਤੂਹੀ (ਹੁਸ਼ਿਆਰਪੁਰ), 28 ਜੂਨ (ਅਵਤਾਰ ਸਿੰਘ ਅਟਵਾਲ)-ਮਿਡ ਡੇਅ ਮੀਲ ਵਰਕਰ ਯੂਨੀਅਨ ਬਲਾਕ ਕੋਟਫ਼ਤੂਹੀ ਦਾ ਇਕੱਤਰਤਾ ਕਮਲਜੀਤ ਕੌਰ ਖੜਦੀ ਜਨਰਲ ਸਕੱਤਰ ਪੰਜਾਬ, ਬਲਾਕ ਪ੍ਰਧਾਨ ਅਮਰਵੀਰ ਕੌਰ ਅਤੇ ਕੁਲਵੀਰ ਕੌਰ ਦੀ ਪ੍ਰਧਾਨਗੀ ਹੇਠ ਅੱਡਾ ਈਸਪੁਰ ਵਿਖੇ ਹੋਇਆ, ਜਿਸ ਵਿਚ ਪੰਜਾਬ ਸਰਕਾਰ ਵਲੋਂ ਜਥੇਬੰਦੀ ਨਾਲ ਮੀਟਿੰਗਾਂ ਵਿਚ ਮੰਨੀਆਂ ਮੰਗਾਂ, ਜਿਨ੍ਹਾਂ ਵਿਚ ਮਿਡ-ਡੇਅ-ਮੀਲ ਵਰਕਰਾਂ ਨੂੰ ਘੱਟੋ ਘੱਟ ਅਠਾਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ, ਦੁਰਘਟਨਾ ਅਤੇ ਸਿਹਤ ਬੀਮਾ, ਮੌਸਮੀ ਵਰਦੀਆਂ, ਮਿਡ ਡੇਅ ਮੀਲ ਵਰਕਰਾਂ ਨੂੰ ਪੱਕਾ ਕਰਨ ਅਤੇ 60 ਸਾਲ ਤੋਂ ਬਾਅਦ ਗ੍ਰੈਚੂਉਟੀ ਅਤੇ ਪੈਨਸ਼ਨ ਆਦਿ ਨੂੰ ਲਾਗੂ ਨਾ ਕਰਨ ਕਰ ਕੇ ਮੇਹਟੀਆਣਾ-ਕੋਟਫ਼ਤੂਹੀ ਮਾਰਗ ਤੇ ਰੋਸ ਮੁਜ਼ਾਹਰਾ ਕਰ ਕੇ ਭਗਵੰਤ ਮਾਨ ਅਤੇ ਹਰਜੋਤ ਬੈਂਸ ਦਾ ਪੁਤਲਾ ਫੂਕਿਆ ਗਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਾਜ਼ਰ ਵਰਕਰਾਂ ਨੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪਹਿਲੀ ਜੁਲਾਈ ਤੋਂ ਸਾਰੇ ਸਕੂਲਾਂ ਅੰਦਰ ਮਿਡ ਡੇਅ ਮੀਲ ਦਾ ਕੰਮ ਬੰਦ ਰੱਖਿਆ ਜਾਵੇਗਾ।

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਆਗੂ ਨਰਿੰਦਰ ਸਿੰਘ ਅਜਨੋਹਾ ਨੇ ਮਿਡ ਡੇਅ ਮੀਲ ਵਰਕਰਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਮੰਗਾਂ ਦਾ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਰਿੰਦਰ ਕੌਰ, ਜੀਵਨ ਰਾਣੀ, ਪਰਮਜੀਤ ਕੌਰ, ਸਤਵੀਰ ਕੌਰ, ਕੁਲਵਿੰਦਰ ਕੌਰ, ਕੁਲਵੰਤ ਕÏਰ, ਰੂਪਾ ਰਾਣੀ, ਬਲਵੀਰ ਕੌਰ, ਰਾਜ ਕੁਮਾਰੀ, ਮਨਪ੍ਰੀਤ ਕੌਰ, ਨਿਸ਼ਾ ਰਾਣੀ, ਗੁਰਵਿੰਦਰ ਕੌਰ, ਰਾਜ ਰਾਣੀ, ਸੁਨੀਤਾ ਦੇਵੀ ਸੰਤੋਸ਼ ਕੁਮਾਰੀ, ਸੁਖਵਿੰਦਰ ਕÏਰ, ਰਾਜਵਿੰਦਰ ਕੌਰ, ਕੁਲਵਿੰਦਰ ਕÏਰ, ਸੱਤਿਆ ਦੇਵੀ, ਹਰਬੰਸ ਕੌਰ, ਸੁਰਜੀਤ ਕੌਰ, ਰਾਣੀ, ਸਰਬਜੀਤ ਕੌਰ, ਰਾਣੀ ਅਤੇ ਨਰਿੰਦਰ ਕੌਰ ਆਦਿ ਮਿਡ-ਡੇਅ-ਮੀਲ ਵਰਕਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਕੱਟਾਂ ਨੂੰ ਲੈ ਕੇ ਬੀ.ਕੇ.ਯੂ ਉਗਰਾਹਾਂ ਵਲੋਂ ਬਿਜਲੀ ਬੋਰਡ ਦੇ ਗਰਿਡ ਅੱਗੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ 18 ਸਾਲਾਂ ਨੌਜਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
Ad Position 24