16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਬਿਜਲੀ ਦੇ ਕੱਟਾਂ ਨੂੰ ਲੈ ਕੇ ਬੀ.ਕੇ.ਯੂ ਉਗਰਾਹਾਂ ਵਲੋਂ ਬਿਜਲੀ ਬੋਰਡ ਦੇ ਗਰਿਡ ਅੱਗੇ ਦਿੱਤਾ ਰੋਸ ਧਰਨਾ

ਦਿੜ੍ਹਬਾ ਮੰਡੀ, 28 ਜੂਨ (ਜਸਵੀਰ ਸਿੰਘ ਔਜਲਾ)- ਖੇਤੀ ਟਿਊਬਲਾ ਤੇ ਲੱਗ ਰਹੇ ਪੀਸੀ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਬਿਜਲੀ ਬੋਰਡ ਦੇ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਦਿੜ੍ਹਬਾ ਮੰਡੀ, 28 ਜੂਨ (ਜਸਵੀਰ ਸਿੰਘ ਔਜਲਾ)- ਖੇਤੀ ਟਿਊਬਲਾ ਤੇ ਲੱਗ ਰਹੇ ਪੀਸੀ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਬਿਜਲੀ ਬੋਰਡ ਦੇ ਗਰਿਡ ਅੱਗੇ ਰੋਸ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੇ ਪਿੰਡ ਮਹਿਲਾ ਦੇ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਪਿਛਲੇ ਦੋ ਦਿਨਾਂ ਤੋਂ ਖੇਤੀ ਮੋਟਰਾਂ ਨੂੰ ਅੱਠ ਘੰਟੇ ਦੀ ਬਜਾਏ ਦੋ ਘੰਟੇ ਬਿਜਲੀ ਮਿਲਦੀ ਸੀ ਜਿਸ ਕਾਰਨ ਕਿਸਾਨਾਂ ਦਾ ਲੱਗਿਆ ਝੋਨਾ ਸੁੱਕ ਰਿਹਾ ਸੀ, ਜਿਸ ਸਬੰਧੀ ਜਥੇਬੰਦੀ ਵਲੋਂ ਪਹਿਲਾਂ ਉਪ ਮੰਡਲ ਦਫ਼ਤਰ ਪੀ.ਐਸ.ਪੀ.ਸੀ.ਐਲ. ਮਹਿਲਾਂ ਵਿਖੇ ਇਕੱਠੇ ਹੋ ਕੇ ਮਹਿਕਮੇ ਤੇ ਸਰਕਾਰ ਖਿਲਾਫ਼ ਨਾਰੇਬਾਜ਼ੀ ਕੀਤੀ, ਤੁਰੰਤ ਲੋਕਾਂ ਨੇ ਫੈਸਲਾ ਕੀਤਾ ਕਿ ਨਾਗਰਾ ਵਿਖੇ ਬਿਜਲੀ ਗਰਿੱਡ ਅੱਗੇ ਰੋਸ ਧਰਨਾ ਦਿੱਤਾ ਜਾਵੇ।

ਇਕੱਠੇ ਹੋਏ ਲੋਕਾਂ ਵਲੋਂ ਮਹਿਲਾਂ ਤੋਂ ਨਾਗਰਾ ਗਰਿੱਡ ਤੱਕ ਰੋਸ ਮਾਰਚ ਕੀਤਾ ਸਰਕਾਰ ਖਿਲਾਫ਼ ਨਾਰੇਬਾਜੀ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਸੂਬਾ ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਨੂੰ ਕੀਤਾ ਹਾਊਸ ਅਰੈਸਟ ਅਗਲੀ ਖ਼ਬਰ ਮਿਡ ਡੇਅ ਮੀਲ ਵਰਕਰ ਨੇ ਤਨਖ਼ਾਹ ਨਾ ਵਧਾਉਣ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
Ad Position 24