14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕੋਲੰਬੀਆ ਨੇ ਪੁਰਤਗਾਲ ਨੂੰ ਗੋਲ ਰਹਿਤ ਡਰਾਅ ’ਤੇ ਰੋਕਿਆ

ਨਿਊਯਾਰਕ, 28 ਜੂਨ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ‘ਕੇ’ ਦੇ ਆਖ਼ਰੀ ਮੁਕਾਬਲੇ ’ਚ ਕੋਲੰਬੀਆ ਤੇ ਪੁਰਤਗਾਲ ਦਰਮਿਆਨ ਖੇਡਿਆ ਗਿਆ ਮੈਚ ਭਾਵੇਂ 0-0 ਨਾਲ ਖਤਮ ਹੋਇਆ, ਪਰ ਰੋਮਾਂਚ ਕਿਸੇ ਗੋਲਾਂ ਵਾਲੇ ਮੈਚ ਤੋਂ ਘੱਟ ਨਹੀਂ ਸੀ। ਦੋਵੇਂ ਟੀਮਾਂ ਨੇ ਸ਼ੁਰੂ ਤੋਂ ..

Ad Position 21
repet_subhas-goyals [Copy P29]
ਅਜੀਤ ਡੈਸਕ 29-06-2026

ਨਿਊਯਾਰਕ, 28 ਜੂਨ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ‘ਕੇ’ ਦੇ ਆਖ਼ਰੀ ਮੁਕਾਬਲੇ ’ਚ ਕੋਲੰਬੀਆ ਤੇ ਪੁਰਤਗਾਲ ਦਰਮਿਆਨ ਖੇਡਿਆ ਗਿਆ ਮੈਚ ਭਾਵੇਂ 0-0 ਨਾਲ ਖਤਮ ਹੋਇਆ, ਪਰ ਰੋਮਾਂਚ ਕਿਸੇ ਗੋਲਾਂ ਵਾਲੇ ਮੈਚ ਤੋਂ ਘੱਟ ਨਹੀਂ ਸੀ। ਦੋਵੇਂ ਟੀਮਾਂ ਨੇ ਸ਼ੁਰੂ ਤੋਂ ਅੰਤ ਤੱਕ ਤੇਜ਼ ਰਫ਼ਤਾਰ ਹਮਲੇ ਕੀਤੇ, ਪਰ ਸ਼ਾਨਦਾਰ ਗੋਲਕੀਪਿੰਗ, ਮਜ਼ਬੂਤ ਰੱਖਿਆ ਤੇ ਕਿਸਮਤ ਨੇ ਕਿਸੇ ਵੀ ਟੀਮ ਨੂੰ ਗੋਲ ਨਹੀਂ ਕਰਨ ਦਿੱਤਾ। ਮੈਚ ਦੀ ਪਹਿਲੀ ਸੀਟੀ ਵੱਜਦੇ ਹੀ ਕੋਲੰਬੀਆ ਨੇ ਹਮਲਾਵਰ ਅੰਦਾਜ਼ ਅਪਣਾਇਆ। ਟੀਮ ਨੇ ਗੇਂਦ ‘ਤੇ ਕਬਜ਼ਾ ਬਣਾਉਣ ਦੇ ਨਾਲ-ਨਾਲ ਪੁਰਤਗਾਲ ਦੇ ਗੋਲ ’ਤੇ ਲਗਾਤਾਰ ਦਬਾਅ ਬਣਾਇਆ। ਦੂਜੇ ਪਾਸੇ ਕ੍ਰਿਸਟੀਆਨੋ ਰੋਨਾਲਡੋ ਦੀ ਅਗਵਾਈ ਵਾਲੀ ਪੁਰਤਗਾਲੀ ਟੀਮ ਨੇ ਤੇਜ਼ ਜਵਾਬੀ ਹਮਲਿਆਂ ਨਾਲ ਮੌਕੇ ਬਣਾਏ, ਪਰ ਆਖ਼ਰੀ ਸਮੇਂ ਤੱਕ ਸਕੋਰ ਨਹੀਂ ਖੁੱਲ੍ਹਿਆ। ਮੈਚ ਦੇ ਇੰਜਰੀ ਟਾਈਮ ’ਚ ਸਟੇਡੀਅਮ ਖੁਸ਼ੀ ਨਾਲ ਗੂੰਜ ਉੱਠਿਆ ਜਦੋਂ ਕੋਲੰਬੀਆ ਦੇ ਡੇਵਿਨਸਨ ਸਾਂਚੇਜ਼ ਨੇ ਹੈਡਰ ਰਾਹੀਂ ਗੇਂਦ ਜਾਲ ’ਚ ਪਹੁੰਚਾ ਦਿੱਤੀ। ਪਰ ਖੁਸ਼ੀ ਕੁਝ ਹੀ ਸਕਿੰਟ ਰਹੀ। ਸਹਾਇਕ ਰੈਫਰੀ ਨੇ ਤੁਰੰਤ ਆਫਸਾਈਡ ਦਾ ਇਸ਼ਾਰਾ ਕਰ ਦਿੱਤਾ ਤੇ ਵੀ.ਏ.ਆਰ. ਜਾਂਚ ਤੋਂ ਬਾਅਦ ਵੀ ਗੋਲ ਰੱਦ ਕਰ ਦਿੱਤਾ ਗਿਆ। ਇਹ ਪਲ ਮੈਚ ਦਾ ਸਭ ਤੋਂ ਨਾਟਕੀ ਮੋੜ ਸਾਬਤ ਹੋਇਆ। ਪੁਰਤਗਾਲ ਦੇ ਸਟਾਰ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਪੂਰੇ 90 ਮਿੰਟ ਮੈਦਾਨ ’ਚ ਰਹੇ, ਪਰ ਕੋਲੰਬੀਆ ਦੀ ਸਖ਼ਤ ਰੱਖਿਆ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਰੋਨਾਲਡੋ ਇਸ ਮੈਚ ’ਚ ਗੋਲ ਕਰਨ ਵਿਚ ਅਸਫਲ ਰਹੇ ਤੇ ਉਨ੍ਹਾਂ ਦਾ ਪ੍ਰਭਾਵ ਵੀ ਸੀਮਿਤ ਰਿਹਾ।

Ad Position 22
No active advertisement
ਪਿਛਲੀ ਖ਼ਬਰ ਡੀ.ਆਰ. ਕਾਂਗੋ ਨੇ ਰਚਿਆ ਇਤਿਹਾਸ ਉਜ਼ਬੇਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਨਾਕਆਊਟ ’ਚ ਪੁੱਜਾ ਅਗਲੀ ਖ਼ਬਰ ਮੈਸੀ ਦਾ ਤੂਫ਼ਾਨੀ ਪ੍ਰਦਰਸ਼ਨ ਜਾਰੀ, ਇਕ ਹੋਰ ਵਿਸ਼ਵ ਰਿਕਾਰਡ ਕੀਤਾ ਆਪਣੇ ਨਾਂਅ
Ad Position 24