13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮੈਂ ਰਾਇ ਲੈਣ ਲਈ ਕਿਹਾ ਸੀ, ਸਪੀਕਰ ਨਹੀਂ ਮੰਨੇ- ਪ੍ਰਤਾਪ ਬਾਜਵਾ

ਅੰਮ੍ਰਿਤਸਰ, 29 ਜੂਨ- ਐਸ.ਜੀ.ਪੀ.ਸੀ. ਤੋਂ ਰਾਏ ਲੈਣ ਦੇ ਮੁੱਦੇ 'ਤੇ ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਨੇ...

Ad Position 21
repet_subhas-goyals [Copy P29]
ਅਜੀਤ ਡੈਸਕ 29-06-2026

ਅੰਮ੍ਰਿਤਸਰ, 29 ਜੂਨ-  ਐਸ.ਜੀ.ਪੀ.ਸੀ. ਤੋਂ ਰਾਏ ਲੈਣ ਦੇ ਮੁੱਦੇ 'ਤੇ ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਿਸ ਦਿਨ ਇਹ ਬਿੱਲ ਲਿਆਂਦਾ ਗਿਆ ਸੀ, ਉਸ ਦਿਨ ਵਿਰੋਧੀ ਧਿਰ ਦੇ ਨੇਤਾ ਵਜੋਂ ਮੈਂ ਕਿਹਾ ਸੀ ਕਿ ਜੋ ਸਿਲੈਕਟ ਕਮੇਟੀ ਬਣਾਈ ਹੈ ਉਸਨੂੰ 9 ਮਹੀਨੇ ਹੋ ਗਏ ਹਨ। ਉਸ ਕਮੇਟੀ ਨੂੰ ਪਹਿਲਾਂ ਸਦਨ ਵਿਚ ਰੱਖਿਆ ਜਾਵੇ। ਪਹਿਲਾ, ਇਸ ਬਾਰੇ ਸਿੱਖਾਂ, ਤਖ਼ਤਾਂ ਅਤੇ ਹੋਰਾਂ ਦਾ ਕੀ ਵਿਚਾਰ ਹੈ?

ਮੈਂ ਇਸ ਰਿਪੋਰਟ 'ਤੇ ਚਰਚਾ ਕਰਨ ਲਈ ਕਿਹਾ ਸੀ। ਨਵੇਂ ਬਿੱਲ 'ਤੇ ਬਾਅਦ 'ਚ ਚਰਚਾ ਕਰਨ ਲਈ ਕਿਹਾ। ਮੈਂ ਕਿਹਾ ਸੀ ਕਿ ਪਹਿਲਾਂ ਤੁਸੀਂ ਬਿੱਲ ਲੈ ਕੇ ਆਏ ਹੋ, ਫਿਰ ਇੱਕ ਸਿਲੈਕਟ ਕਮੇਟੀ ਬਣਾਈ ਗਈ ਹੈ ਅਤੇ ਲੋਕਾਂ ਨਾਲ ਜੋ ਵੀ ਗੱਲ ਹੋਈ ਹੈ, ਉਹ ਸਭ ਦੇ ਸਾਹਮਣੇ ਰੱਖੀ ਜਾਵੇ।

ਮੈਂ ਇਹ ਕਿਹਾ ਪਰ ਮੇਰੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਮੈਂ ਕਿਹਾ ਸੀ ਕਿ ਜਦੋਂ ਤੱਕ ਐਸ.ਜੀ.ਪੀ.ਸੀ. ਦੀ ਰਾਏ ਨਹੀਂ ਲਈ ਜਾਂਦੀ ਕੋਈ ਕਾਨੂੰਨ ਨਹੀਂ ਬਣੇਗਾ। ਸਪੀਕਰ ਸਾਹਿਬ ਨਾ ਮੰਨੇ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਤਰੁਣ ਚੁੱਘ ਨੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
Ad Position 24