13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸੰਤ ਬਾਬਾ ਗੋਪਾਲ ਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਨਾਇਆ ਗਿਆ

ਚੋਗਾਵਾਂ/ਅੰਮ੍ਰਿਤਸਰ, 29 ਜੂਨ (ਗੁਰਵਿੰਦਰ ਸਿੰਘ ਕਲਸੀ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ...

Ad Position 21
repet_subhas-goyals [Copy P29]
ਅਜੀਤ ਡੈਸਕ 29-06-2026

ਚੋਗਾਵਾਂ/ਅੰਮ੍ਰਿਤਸਰ, 29 ਜੂਨ (ਗੁਰਵਿੰਦਰ ਸਿੰਘ ਕਲਸੀ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬ੍ਰਹਮ ਗਿਆਨੀ ਸੰਤ ਬਾਬਾ ਗੋਪਾਲ ਦਾਸ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਪਿੰਡ ਵਣੀਏਕੇ ਦੇ ਗੁਰਦੁਆਰਾ ਸੰਤਾਂ ਦੀ ਕੁਟੀਆ ਵਿਖੇ ਸਮੂਹ ਪਿੰਡ ਵਾਸੀ, ਐੱਨ.ਆਰ.ਆਈ. ਵੀਰਾਂ ਤੇ ਪ੍ਰਧਾਨ ਬਾਜ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਲੜੀਵਾਰ 13 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

ਉਪਰੰਤ ਸਜੇ ਦੀਵਾਨ ਵਿਚ ਭਾਈ ਸੁਵਿੰਦਰ ਸਿੰਘ ਫੌਜੀ ਦਾ ਕੀਰਤਨੀ ਜਥਾ, ਭਾਈ ਕਰਨਜੀਤ ਸਿੰਘ ਭੋਲਾ ਕਥਾਵਾਚਕ ਚੋਗਾਵਾਂ, ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲੇ, ਭਾਈ ਗੁਰਕੀਰਤ ਸਿੰਘ ਡਬਲ ਐਮ.ਏ. ਦਾ ਕਵਿਸ਼ਰੀ ਜਥਾ, ਭਾਈ ਹਰਪ੍ਰੀਤ ਸਿੰਘ ਤਰਨਾ ਦਲ ਖਿਆਲਾ ਚੱਕ ਮੁਕੰਦ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਜੁੜ ਬੈਠੀ ਸੰਗਤ ਨੂੰ ਕਥਾ, ਕੀਰਤਨ ਤੇ ਸੂਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਪ੍ਰਧਾਨ ਬਾਜ ਸਿੰਘ, ਗ੍ਰੰਥੀ ਬਾਬਾ ਕਰਤਾਰ ਸਿੰਘ ਵਲੋਂ ਆਏ ਹੋਏ ਜਥੇ ਤੇ ਅਹਿਮ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।

ਚਾਹ, ਪਕੌੜੇ, ਜਲੇਬੀਆਂ ਸਮੇਤ ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਮੌਕੇ ਸਾਬਕਾ ਚੇਅਰਮੈਨ ਹਰਭੇਜ ਸਿੰਘ, ਸੁਖਦੇਵ ਸਿੰਘ ਸੁੱਖ ,ਅਮਰਜੀਤ ਸਿੰਘ ਆੜਤੀ, ਕਾਰਜ ਸਿੰਘ, ਅਮਰਜੀਤ ਸਿੰਘ ਠੱਠੀ ਵਾਲਾ, ਸਰਪੰਚ ਮਿਲਖਾ ਸਿੰਘ, ਸੌਰਵ ਸਿੰਘ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਵੰਤ ਸਿੰਘ, ਮਨਪ੍ਰੀਤ ਸਿੰਘ, ਕੁਲਜੀਤ ਸਿੰਘ, ਡਾ. ਰਾਜਵਿੰਦਰ ਸਿੰਘ, ਜਗਬੀਰ ਸਿੰਘ ਮੰਗਲ ਸਿੰਘ, ਸੁੱਖਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਮੂਹ ਪਿੰਡ ਵਾਸੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਅਦਾਲਤ 'ਚ ਕੀਤਾ ਪੇਸ਼ ਅਗਲੀ ਖ਼ਬਰ ਥਾਰ ਦਾ ਸ਼ੀਸ਼ਾ ਤੋੜ ਕੇ ਡੇਢ ਲੱਖ ਨਕਦ, ਏ.ਟੀ.ਐਮ. ਕਾਰਡ ਤੇ ਚੈਕਬੁੱਕ ਚੋਰੀ ਕੀਤੇ, ਪੁਲਿਸ 'ਤੇ ਲਾਪਰਵਾਹੀ ਦੇ ਦੋਸ਼
Ad Position 24