13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨੌਜਵਾਨ ਦੀ ਨਹਿਰ ਵਿਚ ਨਹਾਉਂਦੇ ਸਮੇਂ ਪਾਣੀ ਵਿਚ ਡੁੱਬਣ ਕਾਰਣ ਹੋਈ ਮੌਤ

ਜੈਤੋਂ, 29 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਮੱਤਾ ਦੇ ਨੌਜਵਾਨ ਦੀ ਨਹਿਰ ਵਿਚ ਨਹਾਉਂਦਿਆ ਦੀ ਪਾਣੀ ਵਿਚ...

Ad Position 21
repet_subhas-goyals [Copy P29]
ਅਜੀਤ ਡੈਸਕ 29-06-2026

ਜੈਤੋਂ, 29 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਮੱਤਾ ਦੇ ਨੌਜਵਾਨ ਦੀ ਨਹਿਰ ਵਿਚ ਨਹਾਉਂਦਿਆ ਦੀ ਪਾਣੀ ਵਿਚ ਡੁੱਬਣ ਕਰਕੇ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸਤਜਿੰਦਰ ਸਿੰਘ (21) ਪੁੱਤਰ ਬਲਜਿੰਦਰ ਸਿੰਘ ਵਾਸੀ ਮੱਤਾ ਜੋ ਕਿ ਢੈਪਈ ਵਾਲੀ ਨਹਿਰ ਕੋਲ ਝੋਨਾ ਲਾ ਰਿਹਾ ਸੀ ਤਾਂ ਅੱਤ ਦੀ ਗਰਮੀ ਦੇ ਚਲਦਿਆ ਹੋਇਆ ਸਤਜਿੰਦਰ ਸਿੰਘ ਆਪਣੇ 4-5 ਸਾਥੀਆਂ ਸਮੇਤ ਢੈਪਈ ਵਾਲੀ ਨਹਿਰ ਵਿਚ ਨਹਾਉਂਦੇ ਸਮੇਂ ਉਸ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ।

ਜਿਸ ਦੀ ਮ੍ਰਿਤਕ ਦੇਹ ਅੱਜ ਪਿੰਡ ਕਸਮਭੱਟੀ ਦੇ ਸੂਏ ਵਿਚੋਂ ਮਿਲੀ ਹੈ। ਨੌਜਵਾਨ ਸਤਜਿੰਦਰ ਸਿੰਘ ਦੇ ਨਹਿਰ ਵਿਚ ਡੁੱਬਣ ਦੀ ਸੂਚਿਨਾ ਮਿਲਦਿਆ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ ਆਪਣੀ ਐਬੂਲੈਂਸ ਲੈ ਕੇ ਮੌਕੇ ’ਤੇ ਪਹੁੰਚਿਆਂ।

Ad Position 22
No active advertisement
ਪਿਛਲੀ ਖ਼ਬਰ ਹੁਕਮਨਾਮਾ ਲਿਖਣ ਦੀ ਸੇਵਾ ਨਿਭਾਉਣ 'ਤੇ ਬਲਦੇਵ ਸਿੰਘ ਕੰਬੋ ਦਾ ਸਨਮਾਨ ਅਗਲੀ ਖ਼ਬਰ ਮੋਹਾਲੀ ਵਿਚ ਮਿਉਂਸੀਪਲ ਚੋਣਾਂ ਜਿੱਤਣ ਤੋਂ ਬਾਅਦ ਜੱਦੀ ਪਿੰਡ ਪਹੁੰਚਣ ‘ਤੇ ਨਸੀਬ ਸਿੰਘ ਸੰਧੂ ਦਾ ਜ਼ੋਰਦਾਰ ਸਵਾਗਤ
Ad Position 24