11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਗਨੀਪਥ ਯੋਜਨਾ ਵਿਚ ਸੁਧਾਰਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ - ਫ਼ੌਜ ਮੁਖੀ ਜਨਰਲ ਦਿਵੇਦੀ

ਨਵੀਂ ਦਿੱਲੀ, 29 ਜੂਨ - ਅਗਨੀਪਥ ਯੋਜਨਾ ਨੂੰ ਇਕ ਵੱਡਾ ਮਨੁੱਖੀ ਸਰੋਤ ਸੁਧਾਰ ਦੱਸਦਿਆਂ, ਜਿਸਦਾ ਮਕਸਦ ਇਕ ਜਵਾਨ, ਤੰਦਰੁਸਤ, ਵਧੇਰੇ ਊਰਜਾਵਾਨ ਅਤੇ ਭਵਿੱਖ ਲਈ ਤਿਆਰ ਫੋਰਸ ਬਣਾਉਣਾ ਹੈ, ਸੇਵਾਮੁਕਤ ਫ਼ੌਜ ਮੁਖੀ...

Ad Position 21
repet_subhas-goyals [Copy P29]
ਅਜੀਤ ਡੈਸਕ 29-06-2026

ਨਵੀਂ ਦਿੱਲੀ, 29 ਜੂਨ - ਅਗਨੀਪਥ ਯੋਜਨਾ ਨੂੰ ਇਕ ਵੱਡਾ ਮਨੁੱਖੀ ਸਰੋਤ ਸੁਧਾਰ ਦੱਸਦਿਆਂ, ਜਿਸਦਾ ਮਕਸਦ ਇਕ ਜਵਾਨ, ਤੰਦਰੁਸਤ, ਵਧੇਰੇ ਊਰਜਾਵਾਨ ਅਤੇ ਭਵਿੱਖ ਲਈ ਤਿਆਰ ਫੋਰਸ ਬਣਾਉਣਾ ਹੈ, ਸੇਵਾਮੁਕਤ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈ ਕਿ ਜੇਕਰ ਭਵਿੱਖ ਦੇ ਮੁਲਾਂਕਣਾਂ ਤੋਂ ਪਤਾ ਲੱਗਦਾ ਹੈ ਕਿ ਅਗਨੀਵੀਰਾਂ ਦੀ ਉੱਚ ਰਿਟੈਨਸ਼ਨ ਰੱਖਿਆ ਬਲਾਂ ਦੀ ਮਦਦ ਕਰ ਸਕਦੀ ਹੈ, ਤਾਂ ਯੋਜਨਾ ਵਿਚ ਢੁਕਵੇਂ ਸੁਧਾਰਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਭਰਤੀ ਦੀ ਅਗਨੀਪਥ ਯੋਜਨਾ ਦੇ ਤਹਿਤ, ਭਾਰਤੀ ਫੌਜ ਚਾਰ ਸਾਲਾਂ ਲਈ ਸੈਨਿਕਾਂ ਨੂੰ ਸ਼ਾਮਿਲ ਕਰਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਵਿਚੋਂ 25 ਪ੍ਰਤੀਸ਼ਤ ਨੂੰ ਸੇਵਾ ਵਿਚ ਬਰਕਰਾਰ ਰੱਖਿਆ ਜਾਂਦਾ ਹੈ ਜਦੋਂ ਕਿ ਬਾਕੀ 75 ਪ੍ਰਤੀਸ਼ਤ ਨੂੰ ਹੋਰ ਨੌਕਰੀਆਂ ਲੈਣ ਲਈ ਛੱਡ ਦਿੱਤਾ ਜਾਂਦਾ ਹੈ। ਰਾਜ ਅਤੇ ਕੇਂਦਰੀ ਪੁਲਿਸ ਬਲਾਂ ਵਿਚ ਕਈ ਅਸਾਮੀਆਂ ਅਗਨੀਵੀਰਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ ਦੀ ਧਰਤੀ 'ਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ ਭਾਰਤ - ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਐਚਪੀਪੀਸੀਐਲ ਇੰਜੀਨੀਅਰ ਮੌਤ ਦਾ ਮਾਮਲਾ : ਜਾਂਚ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵਧੇ - ਜੈਰਾਮ ਠਾਕੁਰ
Ad Position 24