11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

60 ਲੱਖ ਰੁਪਏ ਲੈ ਕੇ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦਾ ਦੋਸ਼, ਇਮੀਗ੍ਰੇਸ਼ਨ ਏਜੰਟ ਖ਼ਿਲਾਫ਼ ਮਾਮਲਾ ਦਰਜ

ਐਸ. ਏ. ਐਸ. ਨਗਰ, 30 ਜੂਨ, (ਕਪਿਲ ਵਧਵਾ)- ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਨਾਂਅ 'ਤੇ 60 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਮੁਹਾਲੀ ਪੁਲਿਸ ਨੇ ਇਕ ਇਮੀਗ੍ਰੇਸ਼ਨ....

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਐਸ. ਏ. ਐਸ. ਨਗਰ, 30 ਜੂਨ, (ਕਪਿਲ ਵਧਵਾ)- ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਨਾਂਅ 'ਤੇ 60 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਮੁਹਾਲੀ ਪੁਲਿਸ ਨੇ ਇਕ ਇਮੀਗ੍ਰੇਸ਼ਨ ਏਜੰਟ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। ਡੀ.ਐਸ.ਪੀ. ਸਪੈਸ਼ਲ ਬਰਾਂਚ ਅਤੇ ਕ੍ਰਿਮਨਲ ਇੰਟੈਲੀਜੈਂਸ ਹਰਸਿਮਰਤ ਸਿੰਘ ਛੇਤਰਾ ਵਲੋਂ ਕੀਤੀ ਗਈ ਜਾਂਚ ਵਿਚ ਸ਼ਿਕਾਇਤ ਨੂੰ ਸਹੀ ਪਾਏ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਸ਼ਿਕਾਇਤਕਰਤਾ ਮਨਦੀਪ ਕੌਰ ਵਾਸੀ ਫ਼ੇਜ਼-3 ਬੀ 2, ਮੁਹਾਲੀ ਨੇ ਦੱਸਿਆ ਕਿ ਉਹ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਅਮਰੀਕਾ ਜਾਣਾ ਚਾਹੁੰਦੀ ਸੀ। ਵੀਜ਼ਾ ਅਰਜ਼ੀ ਰੱਦ ਹੋਣ ਤੋਂ ਬਾਅਦ ਉਸ ਦੀ ਮੁਲਾਕਾਤ ਖਰੜ ਵਾਸੀ ਪ੍ਰਦੀਪ ਸਿੰਘ ਨਾਲ ਹੋਈ, ਜੋ ਸੈਕਟਰ-17, ਚੰਡੀਗੜ੍ਹ ਸਥਿਤ ਇਕ ਇਮੀਗ੍ਰੇਸ਼ਨ ਫਰਮ ਨਾਲ ਜੁੜਿਆ ਹੋਇਆ ਸੀ। ਉਸ ਨੇ ਪਹਿਲਾਂ 35 ਲੱਖ ਰੁਪਏ ਵਿਚ ਮੈਕਸੀਕੋ ਰਾਹੀਂ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ, ਪਰ ਬਾਅਦ ਵਿਚ ਵੀਜ਼ਾ ਸੰਬੰਧੀ ਮੁਸ਼ਕਿਲਾਂ ਦਾ ਹਵਾਲਾ ਦੇ ਕੇ 50 ਲੱਖ ਰੁਪਏ ਦੀ ਮੰਗ ਕੀਤੀ।

ਸ਼ਿਕਾਇਤ ਅਨੁਸਾਰ 15 ਨਵੰਬਰ 2024 ਨੂੰ ਮਨਦੀਪ ਕੌਰ ਨੇ ਮੁਲਜ਼ਮ ਦੇ ਘਰ ਜਾ ਕੇ 45 ਲੱਖ ਰੁਪਏ ਨਕਦ ਦਿੱਤੇ। ਅਗਲੇ ਦਿਨ ਉਸ ਨੂੰ ਸਪੇਨ ਸਮੇਤ ਹੋਰ ਦੇਸ਼ਾਂ ਰਾਹੀਂ ਯਾਤਰਾ ਦੀਆਂ ਟਿਕਟਾਂ ਦਿੱਤੀਆਂ ਗਈਆਂ। ਪੁੱਛਣ 'ਤੇ ਏਜੰਟ ਨੇ ਇਸ ਨੂੰ ਸੁਰੱਖਿਅਤ ਰਸਤਾ ਦੱਸਿਆ, ਪਰ ਕਾਨੂੰਨੀ ਤਰੀਕੇ ਦੀ ਬਜਾਏ ਉਸ ਨੂੰ ਡੰਕੀ ਰੂਟ ਰਾਹੀਂ ਖ਼ਤਰਨਾਕ ਰਸਤੇ ਤੋਂ ਅਮਰੀਕਾ ਭੇਜਿਆ ਗਿਆ। ਸੈਨ ਡੀਏਗੋ-ਟਿਜੁਆਨਾ ਸਰਹੱਦ ਨੇੜੇ ਅਮਰੀਕੀ ਬਾਰਡਰ ਪੈਟਰੋਲ ਨੇ ਉਸ ਨੂੰ ਕਾਬੂ ਕਰ ਲਿਆ।

ਪੀੜਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਨੂੰ ਕਰੀਬ ਇਕ ਸਾਲ ਤੱਕ ਇਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਅਤੇ ਬਾਅਦ ਵਿਚ ਭਾਰਤ ਡਿਪੋਰਟ ਕਰ ਦਿੱਤਾ ਗਿਆ। ਉਸ ਦਾ ਕਹਿਣਾ ਹੈ ਕਿ ਏਜੰਟ ਨੂੰ ਦਿੱਤੇ 45 ਲੱਖ ਰੁਪਏ ਤੋਂ ਇਲਾਵਾ ਯਾਤਰਾ ਅਤੇ ਡਿਟੈਨਸ਼ਨ ਦੌਰਾਨ ਕਰੀਬ 15 ਲੱਖ ਰੁਪਏ ਹੋਰ ਖ਼ਰਚ ਹੋਏ, ਜਿਸ ਨਾਲ ਉਸ ਨੂੰ ਕੁੱਲ 60 ਲੱਖ ਰੁਪਏ ਦਾ ਨੁਕਸਾਨ ਝੱਲਣਾ ਪਿਆ।

ਡੀ.ਐਸ.ਪੀ. ਸਪੈਸ਼ਲ ਬਰਾਂਚ ਅਤੇ ਕ੍ਰਿਮਨਲ ਇੰਟੈਲੀਜੈਂਸ ਹਰਸਿਮਰਤ ਸਿੰਘ ਛੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨੇ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਝੂਠਾ ਭਰੋਸਾ ਦੇ ਕੇ ਪੀੜਤਾ ਨਾਲ ਧੋਖਾਧੜੀ ਕੀਤੀ। ਜਾਂਚ ਰਿਪੋਰਟ ਦੇ ਆਧਾਰ 'ਤੇ ਮੁਹਾਲੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24