10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵੈਨਕੂਵਰ ਨੇੜੇ ਵਾਪਰੇ ਕਿਸ਼ਤੀ ਹਾਦਸੇ 'ਚ ਲਾਪਤਾ 6 ਲੋਕਾਂ ਦੀ ਭਾਲ ਹੁਣ ਬਰਾਮਦਗੀ ਮੁਹਿੰਮ ਵਿਚ ਤਬਦੀਲ

ਵੈਨਕੂਵਰ, 29 ਜੂਨ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਨਗਰ ਵੈਨਕੂਵਰ ਦੇ ਸਮੁੰਦਰੀ ਖੇਤਰ ਜਾਰਜੀਆ ਸਟ੍ਰੇਟ ਵਿਚ ਡੁੱਬੀ ਚਾਰਟਰ ਕਿਸ਼ਤੀ ਦੇ ਹਾਦਸੇ ਤੋਂ ਬਾਅਦ....

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਵੈਨਕੂਵਰ, 29 ਜੂਨ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਨਗਰ ਵੈਨਕੂਵਰ ਦੇ ਸਮੁੰਦਰੀ ਖੇਤਰ ਜਾਰਜੀਆ ਸਟ੍ਰੇਟ ਵਿਚ ਡੁੱਬੀ ਚਾਰਟਰ ਕਿਸ਼ਤੀ ਦੇ ਹਾਦਸੇ ਤੋਂ ਬਾਅਦ ਲਾਪਤਾ 6 ਲੋਕਾਂ ਨੂੰ ਹੁਣ ਮ੍ਰਿਤਕ ਮੰਨਦਿਆਂ ਉਨ੍ਹਾਂ ਦੀ ਭਾਲ ਨੂੰ ਬਰਾਮਦਗੀ ਮੁਹਿੰਮ ਵਿਚ ਬਦਲ ਦਿੱਤਾ ਗਿਆ ਹੈ।

ਸਥਾਨਕ ਪੁਲਿਸ ਅਨੁਸਾਰ ਲਾਪਤਾ ਵਿਅਕਤੀਆਂ ਵਿਚ ਚਾਰ ਮਰਦ ਅਤੇ ਦੋ ਔਰਤਾਂ ਸ਼ਾਮਿਲ ਹਨ। ਪੁਲਿਸ ਦਾ ਕਹਿਣਾ ਹੈ ਕਿ ਪਾਣੀ ਦੇ ਅੰਦਰ ਕੰਮ ਕਰਨ ਵਾਲੀ ਵਿਸ਼ੇਸ਼ ਟੀਮ ਡੁੱਬੀ ਹੋਈ ਕਿਸ਼ਤੀ ਦੀ ਤਲਾਸ਼ ਕਰ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸਮੁੰਦਰ ਵਿਚ ਸੈਰ ਕਰਨ ਵਾਲੀ ਕਿਸ਼ਤੀ ਵਿਚ ਸਵਾਰ ਹੋ ਕੇ ਕਰੀਬ 10 ਲੋਕ ਸਮੁੰਦਰ ਵਿਚ ਗਏ ਸਨ। ਉਨ੍ਹਾਂ ਦੀ ਕਿਸ਼ਤੀ ਅਜੇ ਥੋੜੀ ਦੂਰ ਹੀ ਗਈ ਸੀ ਕਿ ਅਚਾਨਕ ਪਾਣੀ ਭਰਨ ਮਗਰੋਂ ਕਿਸ਼ਤੀ ਕੁਝ ਹੀ ਸਮੇਂ ਵਿਚ ਡੁੱਬ ਗਈ। ਇਸ ਦੌਰਾਨ ਚਾਰ ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ, ਜਦਕਿ 6 ਹੋਰ ਲਾਪਤਾ ਹੋ ਗਏ ਸਨ, ਜਿਨ੍ਹਾਂ ਨੂੰ ਲੱਭਣ ਲਈ ਹੁਣ ਤੱਕ ਬਚਾਅ ਕਾਰਜ ਚਲਾਏ ਜਾ ਰਹੇ ਸਨ। ਪਰ ਲੰਬੀ ਤਲਾਸ਼ ਦੇ ਬਾਵਜੂਦ ਕੋਈ ਸਫ਼ਲਤਾ ਨਾ ਮਿਲਣ ਕਾਰਨ ਹੁਣ ਇਸ ਨੂੰ ਬਰਾਮਦਗੀ ਕਾਰਵਾਈ ਵਜੋਂ ਅੱਗੇ ਵਧਾਇਆ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ। ਡੁੱਬੀ ਕਿਸ਼ਤੀ ਦੀ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਕਿਸ਼ਤੀ ਵਿਚ ਪਾਣੀ ਕਿਵੇਂ ਭਰਿਆ ਅਤੇ ਇਹ ਹਾਦਸਾ ਕਿਹੜੇ ਕਾਰਨਾਂ ਕਰਕੇ ਵਾਪਰਿਆ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਅਗਲੀ ਖ਼ਬਰ ਅੱਜ ਸੰਗਰੂਰ ਦਾ ਦੌਰਾ ਕਰਨਗੇ ਮੁੱਖ ਮੰਤਰੀ ਮਾਨ
Ad Position 24