10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਐਸਆਈਆਰ ਪ੍ਰਕਿਰਿਆ 'ਤੇ ਚਿੰਤਾਵਾਂ ਨੂੰ ਲੈ ਕੇ ਇੰਡੀਆ ਗੱਠਜੋੜ ਨੇ ਚੀਫ ਜਸਟਿਸ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 29 ਜੂਨ - ਆਮ ਆਦਮੀ ਪਾਰਟੀ ਅਤੇ ਡੀਐਮਕੇ ਸਮੇਤ ਇੰਡੀਆ ਗੱਠਜੋੜ ਪਾਰਟੀਆਂ ਭਾਰਤੀ ਚੋਣ ਕਮਿਸ਼ਨ ਦੀ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਪ੍ਰਕਿਰਿਆ ਅਤੇ ਹੋਰ ਚੋਣ-ਸੰਬੰਧਿਤ ਮੁੱਦਿਆਂ 'ਤੇ ਚਿੰਤਾਵਾਂ ਜ਼ਾਹਰ...

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਨਵੀਂ ਦਿੱਲੀ, 29 ਜੂਨ - ਆਮ ਆਦਮੀ ਪਾਰਟੀ ਅਤੇ ਡੀਐਮਕੇ ਸਮੇਤ ਇੰਡੀਆ ਗੱਠਜੋੜ ਪਾਰਟੀਆਂ ਭਾਰਤੀ ਚੋਣ ਕਮਿਸ਼ਨ ਦੀ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਪ੍ਰਕਿਰਿਆ ਅਤੇ ਹੋਰ ਚੋਣ-ਸੰਬੰਧਿਤ ਮੁੱਦਿਆਂ 'ਤੇ ਚਿੰਤਾਵਾਂ ਜ਼ਾਹਰ ਕਰਨ ਲਈ ਇਕੱਠੀਆਂ ਹੋਈਆਂ ਹਨ। ਗੱਠਜੋੜ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਇਕ ਸਾਂਝਾ ਪੱਤਰ ਲਿਖਿਆ ਹੈ ਜਿਸ ਵਿਚ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਇੰਡੀਆ ਗੱਠਜੋੜ ਦੀਆਂ ਪ੍ਰਮੁੱਖ ਪਾਰਟੀਆਂ ਦੀ ਅਗਵਾਈ ਵਿਚ ਪਰਦੇ ਪਿੱਛੇ ਹੋਈ ਤਿੱਖੀ ਗੱਲਬਾਤ ਨੇ ਸਾਂਝੇ ਪੱਤਰ ਵਿਚ ਡੀਐਮਕੇ ਅਤੇ 'ਆਪ' ਦੇ ਦਸਤਖਤ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ।
ਐਕਸ 'ਤੇ ਇਕ ਪੋਸਟ ਵਿਚ, ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 8 ਜੂਨ ਨੂੰ ਇੰਡੀਆ ਜਨਬੰਧਨ ਮੀਟਿੰਗ ਵਿਚ ਜਿਸ ਪੱਤਰ 'ਤੇ ਚਰਚਾ ਹੋਈ ਉਸ ਉੱਪਰ 23 ਰਾਜਨੀਤਿਕ ਪਾਰਟੀਆਂ ਅਤੇ ਇਕ ਆਜ਼ਾਦ ਉਮੀਦਵਾਰ ਨੇ ਦਸਤਖਤ ਕੀਤੇ ਹਨ।

Ad Position 22
No active advertisement
ਪਿਛਲੀ ਖ਼ਬਰ ਭਾਰਤ ਨਾਲ ਹੱਥ ਮਿਲਾ ਕੇ ਕੰਮ ਕਰਨਾ ਚਾਹੁੰਦਾ ਹੈ ਅਮਰੀਕਾ - ਸਰਜੀਓ ਗੋਰ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ
Ad Position 24