10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜਨਰਲ ਧੀਰਜ ਸੇਠ ਹੋਣਗੇ ਨਵੇਂ ਫ਼ੌਜ ਮੁਖੀ

ਨਵੀਂ ਦਿੱਲੀ, 30 ਜੂਨ- ਜਨਰਲ ਉਪੇਂਦਰ ਦਿਵੇਦੀ ਮੰਗਲਵਾਰ ਨੂੰ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ। ਨਵੇਂ ਜਨਰਲ ਧੀਰਜ ਸੇਠ ਨੇ ਉਨ੍ਹਾਂ ਦੀ ਥਾਂ ’ਤੇ ਅਹੁਦਾ ਸੰਭਾਲਿਆ। ਸੇਵਾਮੁਕਤ ਹੋਣ...

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਨਵੀਂ ਦਿੱਲੀ, 30 ਜੂਨ- ਜਨਰਲ ਉਪੇਂਦਰ ਦਿਵੇਦੀ ਮੰਗਲਵਾਰ ਨੂੰ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ। ਨਵੇਂ ਜਨਰਲ ਧੀਰਜ ਸੇਠ ਨੇ ਉਨ੍ਹਾਂ ਦੀ ਥਾਂ ’ਤੇ ਅਹੁਦਾ ਸੰਭਾਲਿਆ। ਸੇਵਾਮੁਕਤ ਹੋਣ ਤੋਂ ਪਹਿਲਾਂ ਜਨਰਲ ਦਿਵੇਦੀ ਨੇ ਨਵੀਂ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਦਿਵੇਦੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਭਾਰਤੀ ਫੌਜ ਨੇ ਹਰ ਮੋਰਚੇ 'ਤੇ ਆਪਣੀ ਤਿਆਰੀ, ਸੰਤੁਲਨ ਅਤੇ ਚੌਕਸੀ ਬਣਾਈ ਰੱਖੀ ਹੈ। ਆਪ੍ਰੇਸ਼ਨ ਸੰਧੂਰ ਇਸ ਦੀ ਇਕ ਪ੍ਰਮੁੱਖ ਉਦਾਹਰਣ ਹੈ।

ਉਨ੍ਹਾਂ ਕਿਹਾ ਕਿ ਅੱਜ, ਮੈਂ ਇਹ ਜ਼ਿੰਮੇਵਾਰੀ ਜਨਰਲ ਧੀਰਜ ਸੇਠ ਨੂੰ ਸੌਂਪ ਰਿਹਾ ਹਾਂ। ਉਹ ਇਕ ਤਜ਼ਰਬੇਕਾਰ ਸਿਪਾਹੀ ਅਤੇ ਇਕ ਸਮਰੱਥ ਨੇਤਾ ਹਨ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ, ਭਾਰਤੀ ਫੌਜ ਆਪਣੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਬਣਾਈ ਰੱਖਦੇ ਹੋਏ ਨਵੀਆਂ ਉਚਾਈਆਂ 'ਤੇ ਪਹੁੰਚੇਗੀ।

ਜਨਰਲ ਸੇਠ ਭਾਰਤ ਦੇ 31ਵੇਂ ਫੌਜ ਮੁਖੀ ਹਨ। ਉਨ੍ਹਾਂ ਨੂੰ ਭਾਰਤੀ ਫੌਜ ਵਿਚ ਲਗਭਗ ਚਾਰ ਦਹਾਕਿਆਂ ਦਾ ਤਜ਼ਰਬਾ ਹੈ। ਉਹ ਦਸੰਬਰ 1986 ਵਿਚ ਫੌਜ ਵਿਚ ਸ਼ਾਮਿਲ ਹੋਏ ਸਨ।

Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਸਰਪੰਚ ਦੇ ਘਰ ਅਣ-ਪਛਾਤੇ ਨੌਜਵਾਨਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਅਗਲੀ ਖ਼ਬਰ ਗੁਰਦੁਆਰਾ ਤੱਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਦਾ ਦਿਹਾਂਤ
Ad Position 24