09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੀ ਚੇਅਰਪ੍ਰਸਨ ਗੁਰਵਿੰਦਰ ਕੌਰ ਬਰਾੜ (ਆਪ), ਵਾਈਸ ਚੇਅਰਪ੍ਰਸਨ ਕੁਲਵਿੰਦਰ ਕੌਰ ਜੱਸੇਆਣਾ (ਅਕਾਲੀ ਦਲ) ਬਣੇ

ਸ੍ਰੀ ਮੁਕਤਸਰ ਸਾਹਿਬ, 30 ਜੂਨ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਦੀ ਚੋਣ...

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਸ੍ਰੀ ਮੁਕਤਸਰ ਸਾਹਿਬ, 30 ਜੂਨ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਦੀ ਚੋਣ ਪਿਛਲੇ ਦਿਨੀਂ ਕੋਰਮ ਨਾ ਪੂਰਾ ਹੋਣ ਕਾਰਨ ਮੁਲਤਵੀ ਹੋ ਗਈ, ਅੱਜ ਦੁਬਾਰਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣ ਰੈਡ ਕ੍ਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ। ਜਿਸ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਵਿੰਦਰ ਕੌਰ ਬਰਾੜ ਫੱਕਰਸਰ ਜੋਨ ਪਿੰਡ ਮਲੋਟ ਅਤੇ ਅਕਾਲੀ ਦਲ ਦੀ ਉਮੀਦਵਾਰ ਜਸਪ੍ਰੀਤ ਕੌਰ ਭਾਟੀ ਚੋਣ ਮੈਦਾਨ ਵਿਚ ਸਨ। ਜਿਸ ਵਿਚ ਗੁਰਵਿੰਦਰ ਕੌਰ ਬਰਾੜ ਅੱਠ ਵੋਟਾਂ ਲੈ ਕੇ ਚੇਅਰਪਰਸਨ ਬਣੀ, ਜਦਕਿ ਜਸਪ੍ਰੀਤ ਕੌਰ ਭਾਟੀ ਨੂੰ ਸੱਤ ਵੋਟਾਂ ਪਈਆਂ, ਇਕ ਵੋਟ ਕੈਂਸਲ ਹੋ ਗਈ।

ਜਦਕਿ ਐਸ.ਸੀ. ਔਰਤ ਰਾਖਵੇਂ ਕੋਟੇ ਵਿਚੋਂ ਇਕੋ ਇਕ ਉਮੀਦਵਾਰ ਅਕਾਲੀ ਦਲ ਦੀ ਕੁਲਵਿੰਦਰ ਕੌਰ ਜੱਸੇਆਣਾ ਸਨ, ਜੋ ਸਰਬ ਸੰਮਤੀ ਨਾਲ ਵਾਈਸ ਚੇਅਰਪਰਸਨ ਚੁਣੀ ਗਈ। ਐਸ.ਡੀ.ਐਮ. ਗੁਰਕਰਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਵਿਚ 13 ਇਲੈਕਟਡ ਮੈਂਬਰ ਸਨ, ਜਦਕਿ 4 ਵੋਟਾਂ ਬਲਾਕ ਸੰਮਤੀ ਚੇਅਰਮੈਨਾਂ ਦੀਆਂ ਸਨ। ਇਕ ਜ਼ਿਲ੍ਹਾ ਪਰੀਸ਼ਦ ਮੈਂਬਰ ਗੈਰ ਹਾਜ਼ਰ ਰਹਿਣ ਕਾਰਨ 16 ਵੋਟਾਂ ਪਈਆਂ। ਜਿਸ ਵਿਚੋਂ ਅੱਠ ਆਮ ਆਦਮੀ ਪਾਰਟੀ ਨੂੰ ਅਤੇ ਅਕਾਲੀ ਉਮੀਦਵਾਰ ਨੂੰ ਪਈਆਂ। ਇਕ ਵੋਟ ਤੇ ਗੁਰਵਿੰਦਰ ਕੌਰ ਬਰਾੜ ਜੇਤੂ ਰਹੇ। ਜਦਕਿ ਇਕ ਵੋਟ ਕੈਂਸਲ ਹੋ ਗਈ। ਮੋਹਰ ਵਿਚਕਾਰ ਲੱਗਣ ਕਾਰਨ ਫਿਫਟੀ ਫਿਫਟੀ ਹੋਣ ਕਰਕੇ ਕੈਂਸਲ ਹੋਈ, ਇਹ ਇਲੈਕਸ਼ਨ ਕਮਿਸ਼ਨ ਦੀਆਂ ਡਾਇਰੈਕਸ਼ਨਾਂ ਅਨੁਸਾਰ ਹੀ ਕੈਂਸਲ ਹੋਈ। ਚੋਣ ਪੂਰੀ ਪਾਰਦਰਸ਼ਤਾ ਢੰਗ ਨਾਲ ਹੋਈ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਧੱਕੇਸ਼ਾਹੀ ਦੇ ਦੋਸ਼ ਲਾਏ। ਜਦਕਿ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸੰਦੀਪ ਸਿੰਘ ਸ਼ਨੀ ਢਿੱਲੋਂ, ਸ਼ਮਿੰਦਰ ਸਿੰਘ ਢਿੱਲੋਂ ਆਦਿ ਨੇ ਚੇਅਰਪਰਸਨ ਨੂੰ ਵਧਾਈ ਦਿੱਤੀ ਅਤੇ ਪਾਰਦਰਸ਼ੀ ਵੋਟਿੰਗ ਹੋਣ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਿਜਲੀ ਸੰਕਟ ਕਾਰਨ ਲੋਕ ਤੇ ਕਿਸਾਨ ਪਰੇਸ਼ਾਨ- ਭਾਈ ਲੌਂਗੋਵਾਲ
Ad Position 24