07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲੇ ਦੌਰਾਨ ਬਦਮਾਸ਼ ਜ਼ਖਮੀ

ਫਤਿਹਗੜ੍ਹ ਚੂੜੀਆਂ, (ਬਟਾਲਾ), 1 ਜੁਲਾਈ (ਅਵਤਾਰ ਸਿੰਘ ਰੰਧਾਵਾ)- ਉਚ ਅਧਿਕਾਰੀਆਂ ਸਮੇਤ ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਅਤੇ ਬਦਮਾਸ਼ ਵਿਚਾਲੇ....

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

ਫਤਿਹਗੜ੍ਹ ਚੂੜੀਆਂ, (ਬਟਾਲਾ), 1 ਜੁਲਾਈ (ਅਵਤਾਰ ਸਿੰਘ ਰੰਧਾਵਾ)- ਉਚ ਅਧਿਕਾਰੀਆਂ ਸਮੇਤ ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਅਤੇ ਬਦਮਾਸ਼ ਵਿਚਾਲੇ ਕਸਬਾ ਅਲੀਵਾਲ ਨੇੜੇ ਨਹਿਰਾਂ ਕੋਲ ਹੋਏ ਮੁਕਾਬਲੇ ਵਿਚ ਇਕ ਬਦਮਾਸ਼ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਬੀਤੇ ਦਿਨੀ ਵੱਖ-ਵੱਖ ਥਾਵਾਂ ’ਤੇ ਹੋਈ ਗੋਲੀਬਾਰੀ ਦੇ ਸੰਬੰਧ ਵਿਚ ਪੰਜ਼ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਸੰਬੰਧ ਵਿਚ ਮਲਕੀਤ ਸਿੰਘ ਬਿੱਲਾ ਨੂੰ ਰਿਕਵਰੀ ਲਈ ਲੈ ਕੇ ਅਲੀਵਾਲ ਨੇੜੇ ਨਹਿਰਾਂ ਕੋਲ ਆਏ ਸਨ। ਇਸ ਮੌਕੇ ਚਕਮਾ ਦੇ ਕੇ ਬਦਮਾਸ਼ ਮਲਕੀਤ ਸਿੰਘ ਬਿੱਲਾ ਨੇ ਪੁਲਿਸ ਉੱਪਰ ਤਿੰਨ ਫਾਇਰ ਕੀਤੇ । ਪੁਲਿਸ ਨੇ ਆਪਣੇ ਬਚਾਅ ਲਈ ਅੱਗੋਂ ਦੋ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਫਾਇਰ ਦੋਸ਼ੀ ਦੀ ਲੱਤ ਉੱਪਰ ਲੱਗਾ ਹੈ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਬਿੱਲਾ ਉੱਪਰ ਪਹਿਲਾਂ ਵੀ 11 ਦੇ ਕਰੀਬ ਮਾਮਲੇ ਦਰਜ ਹਨ। ਪੁਲਿਸ ਵਲੋਂ ਦੋਸ਼ੀ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਚੋਗਾਵਾਂ ਰੋਡ ’ਤੇ ਪਿੰਡ ਉਮਰਪੁਰਾ ਕੋਲੋਂ ਅਣ-ਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਚੰਡੀਗੜ੍ਹ ਦੇ ਕਈ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਧਮਕੀ
Ad Position 24